T20 World Cup 2024: ਸੁਪਰ 8 'ਚ ਭਾਰਤ ਦਾ ਸ਼ਡਿਊਲ ਤੈਅ, ਜਾਣੋ ਕਦੋਂ, ਕਿੱਥੇ ਤੇ ਕਿਹੜੀ ਟੀਮ ਨਾਲ ਹੋਵੇਗਾ ਮੁਕਾਬਲਾ ?
Team India Schedule: ਵੈਸਟਇੰਡੀਜ਼ ਅਤੇ ਅਮਰੀਕਾ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਜਾ ਰਹੇ ਟੀ-20 ਵਿਸ਼ਵ ਕੱਪ 2024 ਦਾ ਗਰੁੱਪ ਪੜਾਅ ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਇਸ ਤੋਂ ਬਾਅਦ ਟੂਰਨਾਮੈਂਟ ਸੁਪਰ-8 ਰਾਊਂਡ 'ਚ ਜਾਵੇਗਾ। ਜਿਸ ਵਿੱਚ ਚੋਟੀ ਦੀਆਂ 8 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣ ਲਈ ਇੱਕ-ਦੂਜੇ ਨਾਲ ਭਿੜਨਗੀਆਂ। ਟੀਮ ਇੰਡੀਆ ਨੇ ਗਰੁੱਪ ਗੇੜ ਵਿੱਚ ਆਇਰਲੈਂਡ, ਪਾਕਿਸਤਾਨ ਅਤੇ ਅਮਰੀਕਾ ਨੂੰ ਹਰਾ ਕੇ ਸੁਪਰ-8 ਦੀ ਟਿਕਟ ਪੱਕੀ ਕਰ ਲਈ ਹੈ।
ਸੁਪਰ-8 'ਚ ਭਾਰਤ ਦਾ ਮੁਕਾਬਲਾ
ਭਾਰਤ ਨੂੰ ਸੁਪਰ-8 ਵਿੱਚ ਗਰੁੱਪ-1 ਵਿੱਚ ਰੱਖਿਆ ਗਿਆ ਹੈ। ਟੀਮ ਇੰਡੀਆ ਨੂੰ ਇਸ ਪੜਾਅ 'ਚ ਆਪਣੇ ਗਰੁੱਪ ਦੀਆਂ 3 ਟੀਮਾਂ ਖਿਲਾਫ 3 ਮੈਚ ਖੇਡਣੇ ਹਨ। ਭਾਰਤ ਤੋਂ ਇਲਾਵਾ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਗਰੁੱਪ-1 'ਚ ਸ਼ਾਮਲ ਹਨ। ਇਹ ਦੋਵੇਂ ਟੀਮਾਂ ਸੁਪਰ-8 ਵਿੱਚ ਥਾਂ ਬਣਾ ਚੁੱਕੀਆਂ ਹਨ। ਇਸ ਦੇ ਨਾਲ ਹੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਚੌਥੀ ਟੀਮ ਕਿਹੜੀ ਹੋਵੇਗੀ। ਗਰੁੱਪ ਪੜਾਅ ਦੇ ਅੰਤ ਤੱਕ ਇਸ ਚੌਥੀ ਟੀਮ ਦਾ ਨਾਂ ਵੀ ਸਾਹਮਣੇ ਆ ਜਾਵੇਗਾ।
ਸੁਪਰ 8 ਦਾ ਪਹਿਲਾ ਮੈਚ 20 ਜੂਨ ਨੂੰ ਖੇਡੇਗੀ ਭਾਰਤੀ ਟੀਮ
ਭਾਰਤੀ ਟੀਮ 20 ਜੂਨ ਤੋਂ ਸੁਪਰ 8 ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਇਸ ਦਿਨ ਟੀਮ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਇਸ ਮੈਚ ਦਾ ਫੈਸਲਾ ਅੱਜ ਸਵੇਰੇ ਹੀ ਹੋ ਗਿਆ ਸੀ। ਇਹ ਮੈਚ ਵੈਸਟਇੰਡੀਜ਼ ਦੇ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਦਾ ਅਗਲਾ ਮੈਚ 22 ਜੂਨ ਨੂੰ ਖੇਡਿਆ ਜਾਵੇਗਾ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਭਾਰਤੀ ਟੀਮ ਇਸ ਦਿਨ ਕਿਸ ਨਾਲ ਮੁਕਾਬਲਾ ਕਰੇਗੀ। ਇਸ ਦੇ ਲਈ ਬੰਗਲਾਦੇਸ਼ ਅਤੇ ਨੀਦਰਲੈਂਡ ਵਿਚਾਲੇ ਮੁਕਾਬਲਾ ਹੈ। ਹਾਲਾਂਕਿ ਹੁਣ ਤੱਕ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਦੀ ਟੀਮ ਅੱਗੇ ਵਧੇਗੀ ਅਤੇ ਭਾਰਤ ਦਾ ਮੈਚ ਵੀ ਉਸ ਨਾਲ ਹੋਵੇਗਾ।
INDIA vs AFGHANISTAN ON JUNE 20 AT BARBADOS IN SUPER 8...!!!!
- It's Rohit Sharma vs Rashid Khan ???? pic.twitter.com/t9qifikWPP — Johns. (@CricCrazyJohns) June 14, 2024
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 24 ਜੂਨ ਨੂੰ ਖੇਡਿਆ ਜਾਵੇਗਾ ਵੱਡਾ ਮੈਚ
ਇਨ੍ਹਾਂ ਦੋ ਮੈਚਾਂ ਤੋਂ ਬਾਅਦ ਭਾਰਤੀ ਟੀਮ 24 ਜੂਨ ਨੂੰ ਇਕ ਵਾਰ ਫਿਰ ਮੈਦਾਨ 'ਚ ਉਤਰੇਗੀ। ਇਸ ਦਿਨ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਹ ਉਹ ਮੈਚ ਹੈ ਜੋ ਸਭ ਤੋਂ ਵੱਡਾ ਹੋਵੇਗਾ। ਇਹ ਮੈਚ ਸੇਂਟ ਲੂਸੀਆ ਵਿੱਚ ਖੇਡਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਸੁਪਰ 8 'ਚ ਜੋ ਵੀ ਟੀਮ 2 ਮੈਚ ਜਿੱਤੇਗੀ, ਉਹ ਸੈਮੀਫਾਈਨਲ 'ਚ ਪ੍ਰਵੇਸ਼ ਕਰੇਗੀ। ਹਾਲਾਂਕਿ ਦੋ ਮੈਚ ਜਿੱਤਣ ਨਾਲ ਨੈੱਟ ਰਨ ਰੇਟ ਦਾ ਮੁੱਦਾ ਉਠ ਸਕਦਾ ਹੈ, ਪਰ ਤਿੰਨ ਮੈਚ ਜਿੱਤਣ ਵਾਲੀ ਟੀਮ ਦਾ ਸੁਪਰ 8 ਵਿੱਚ ਸਥਾਨ ਪੱਕਾ ਹੋ ਜਾਵੇਗਾ। ਇਸ ਲਈ ਜਿਨ੍ਹਾਂ ਟੀਮਾਂ ਦਾ ਭਾਰਤ ਨਾਲ ਮੁਕਾਬਲਾ ਹੋਵੇਗਾ, ਉਨ੍ਹਾਂ ਤੋਂ ਲੱਗਦਾ ਹੈ ਕਿ ਸੈਮੀਫਾਈਨਲ 'ਚ ਭਾਰਤ ਦਾ ਰਸਤਾ ਲਗਭਗ ਤੈਅ ਹੈ। ਫਿਰ ਵੀ ਜੇਕਰ ਕੁਝ ਗਲਤ ਹੋਇਆ ਤਾਂ ਵੱਖਰੀ ਗੱਲ ਹੈ।
India will face Australia on 24th June in the Super8 in St. Lucia. ???????? pic.twitter.com/QXEBQ6BYrG — Mufaddal Vohra (@mufaddal_vohra) June 12, 2024
ਕਿਹੜੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ
ਗਰੁੱਪ ਗੇੜ ਤੋਂ 4 ਗਰੁੱਪਾਂ ਵਿੱਚੋਂ ਹੇਠਲੇ 3 ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਜਾਣਗੀਆਂ। ਇਸ ਦੇ ਨਾਲ ਹੀ ਸਾਰੇ ਚਾਰ ਗਰੁੱਪਾਂ ਦੀਆਂ ਟਾਪ-2 ਟੀਮਾਂ ਸੁਪਰ-8 ਪੜਾਅ 'ਚ ਪਹੁੰਚ ਜਾਣਗੀਆਂ। ਸੁਪਰ 8 ਗੇੜ ਦੌਰਾਨ ਟਾਪ-8 ਟੀਮਾਂ ਨੂੰ ਦੋ ਹੋਰ ਗਰੁੱਪਾਂ ਵਿੱਚ ਵੰਡਿਆ ਜਾਵੇਗਾ, ਜਿਸ ਵਿੱਚ ਸਾਰੀਆਂ ਟੀਮਾਂ ਨੂੰ 4 ਸੈਮੀਫਾਈਨਲ ਟੀਮਾਂ ਦਾ ਪਤਾ ਲਗਾਉਣ ਲਈ ਆਪਣੇ ਗਰੁੱਪ ਦੀਆਂ ਟੀਮਾਂ ਵਿਰੁੱਧ 3 ਮੈਚ ਖੇਡਣੇ ਹੋਣਗੇ। ਸੈਮੀਫਾਈਨਲ ਹਰ ਸੁਪਰ-8 ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਜਿਸ ਦੀਆਂ ਜੇਤੂ ਟੀਮਾਂ 29 ਜੂਨ ਨੂੰ ਬਾਰਬਾਡੋਸ ਵਿੱਚ ਫਾਈਨਲ ਖੇਡਣਗੀਆਂ।
ਇਹ ਵੀ ਪੜੋ: T20 WC 2024: ਅਮਰੀਕਾ ਤੇ ਆਇਰਲੈਂਡ ਮੈਚ 'ਤੇ ਪਾਕਿਸਤਾਨ ਨਜ਼ਰ, ਜਾਣੋ ਮੈਚ ਰੱਦ ਹੋਣ 'ਤੇ ਸੁਪਰ 8 ਦਾ ਕੀ ਹੋਵੇਗਾ ਹਾਲ
- PTC NEWS