Sun, Apr 28, 2024
Whatsapp

ਟੈਸਟ ਲੜੀ : ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਦਿੱਤੀ ਮਾਤ

Written by  Ravinder Singh -- February 19th 2023 04:00 PM
ਟੈਸਟ ਲੜੀ : ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਦਿੱਤੀ ਮਾਤ

ਟੈਸਟ ਲੜੀ : ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਦਿੱਤੀ ਮਾਤ

ਨਵੀਂ ਦਿੱਲੀ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਭਾਰਤ ਨੇ ਛੇ ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਨਾਲ ਭਾਰਤ ਨੇ ਚਾਰ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 263 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਭਾਰਤ ਨੇ 262 ਦੌੜਾਂ ਬਣਾਈਆਂ। ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 113 ਦੌੜਾਂ 'ਤੇ ਸਿਮਟ ਗਈ ਅਤੇ ਭਾਰਤ ਦੇ ਸਾਹਮਣੇ 115 ਦੌੜਾਂ ਦਾ ਟੀਚਾ ਰੱਖਿਆ।

ਟੀਮ ਇੰਡੀਆ ਨੇ ਤੀਜੇ ਦਿਨ ਹੀ ਚਾਰ ਵਿਕਟਾਂ ਗੁਆ ਕੇ ਇਹ ਹਾਸਲ ਕਰ ਲਿਆ। ਭਾਰਤ ਨੇ 4 ਟੈਸਟ ਮੈਚਾਂ ਦੀ ਸੀਰੀਜ਼ 'ਚ ਵੀ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 31 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨੇ ਪਲਕ ਝਪਕਦਿਆਂ ਹੀ ਮੈਚ ਦਾ ਪਾਸਾ ਪਲਟ ਦਿੱਤਾ। ਇਸ ਤੋਂ ਬਾਅਦ ਕੋਹਲੀ ਤੇ ਪੁਜਾਰਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਜਿੱਤ ਦਿਵਾਈ। ਜਿੱਥੇ ਪੁਜਾਰਾ 31 ਦੌੜਾਂ ਬਣਾ ਕੇ ਨਾਬਾਦ ਰਹੇ, ਉਥੇ ਕੇਐੱਸ ਭਰਤ 22 ਗੇਂਦਾਂ 'ਤੇ 23 ਦੌੜਾਂ ਬਣਾ ਕੇ ਅਜੇਤੂ ਰਹੇ। ਆਸਟ੍ਰੇਲੀਆ ਵੱਲੋਂ ਨਾਥਨ ਲਿਓਨ ਨੇ 2 ਵਿਕਟਾਂ ਲਈਆਂ ਤੇ ਮਰਫੀ ਇਕ ਵਿਕਟ ਲੈਣ ਵਿਚ ਸਫਲ ਰਹੇ।


ਇਹ ਵੀ ਪੜ੍ਹੋ : ਮੌਸਮ ਦਾ ਮਿਜ਼ਾਜ : ਮਾਰਚ ਦੇ ਪਹਿਲੇ ਹਫ਼ਤੇ ਪਸੀਨੇ ਛੁੱਟਣ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ

ਤੀਜੇ ਦਿਨ ਇਸ ਤੋਂ ਪਹਿਲਾਂ, ਭਾਰਤੀ ਸਪਿਨਰਾਂ ਅਸ਼ਵਿਨ ਅਤੇ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਦੂਜੀ ਪਾਰੀ ਵਿਚ ਆਸਟ੍ਰੇਲੀਆ ਨੂੰ 113 ਦੌੜਾਂ 'ਤੇ ਢੇਰ ਕਰ ਦਿੱਤਾ। ਜਡੇਜਾ ਨੇ 7 ਵਿਕਟਾਂ ਲਈਆਂ ਜਦਕਿ ਅਸ਼ਵਿਨ ਨੇ 3 ਵਿਕਟਾਂ ਲਈਆਂ। ਆਸਟ੍ਰੇਲੀਆ ਨੂੰ 114 ਦੌੜਾਂ ਦੀ ਲੀਡ ਮਿਲੀ ਸੀ। ਇਸ ਤਰ੍ਹਾਂ ਭਾਰਤ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਮਿਲਿਆ ਸੀ। ਦੱਸ ਦੇਈਏ ਕਿ ਭਾਰਤ ਪਿਛਲੇ 36 ਸਾਲ ਤੋਂ ਦਿੱਲੀ ਵਿਚ ਕੋਈ ਵੀ ਟੈਸਟ ਮੈਚ ਨਹੀਂ ਹਾਰਿਆ ਹੈ। ਭਾਰਤ ਨੇ ਆਸਟ੍ਰੇਲੀਆ ਖਿਲਾਫ ਦੂਜਾ ਟੈਸਟ ਮੈਚ ਜਿੱਤ ਕੇ ਇਸ ਰਿਕਾਰਡ ਨੂੰ ਬਰਕਰਾਰ ਰੱਖਣ 'ਚ ਕਾਮਯਾਬੀ ਹਾਸਲ ਕੀਤੀ ਹੈ।

- PTC NEWS

Top News view more...

Latest News view more...