ਚਿੱਠੀ ਨੇ ਗੁਰੂ ਦੋਖੀ ਭਗਵੰਤ ਮਾਨ ਸਮੇਤ ਕੱਚੇ ਡੀਜੀਪੀ ,ਟੋਪੀ ਸਿਨ੍ਹਾ ਦੇ ਕੱਚੇ ਚਿੱਠੇ ਕੀਤੇ ਬੇਨਕਾਬ- ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਵੱਡੇ ਖੇਡ ਨੂੰ ਲੈਕੇ ਵੱਡੇ ਖੁਲਾਸੇ ਕੀਤੇ ਗਏ ਹਨ l ਮਜੀਠੀਆ ਨੇ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਗੁਰੂ ਦੋਖੀ ਮੁੱਖ ਮੰਤਰੀ ਦੇ ਓ.ਐੱਸ.ਡੀ ਰਾਜਵੀਰ ਘੁੰਮਣ ਅਤੇ ਉਸਦੇ ਗੈਂਗ ਦੇ ਭ੍ਰਿਸ਼ਟਾਚਾਰ ਦੇ ਚਿੱਠੇ ਨੂੰ ਲੈਕੇ ਈਡੀ ਵੱਲੋਂ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਣ ਤੋਂ ਬਾਅਦ ਪਰਚਾ ਦਰਜ ਨਾ ਹੋਣ ਅਤੇ ਈਡੀ ਦੀ ਵਾਇਰਲ ਹੋਈ ਚਿੱਠੀ ਨਾਲ ਨਕਲੀ ਇਨਕਲਾਬੀਆਂ ਦੀ ਸਰਕਾਰ ਨੂੰ ਬੇਨਕਾਬ ਕਰ ਦਿੱਤਾ ਹੈ।
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਦੇ ਓ.ਐੱਸ.ਡੀ ਘੁੰਮਣ ਅਤੇ ਉਸਦੇ ਗੈਂਗ ਖਿਲਾਫ ਪਰਚਾ ਦਰਜ ਕਰਨ ਦੀ ਈਡੀ ਦੀ ਡੀਜੀਪੀ ਨੂੰ ਚਿੱਠੀ ਦੇ 10 ਦਿਨ ਬਾਅਦ ਵੀ ਕੱਚੇ ਡੀਜੀਪੀ ਅਤੇ ਮੁੱਖ ਸਕੱਤਰ ਟੋਪੀ ਸਿਨਹਾ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਣ ਦਿੱਤੀ l
ਉਨ੍ਹਾਂ ਕਿਹਾ ਕਿ ਕਿਹਾ,ਜੰਤਰ ਮੰਤਰ ਉੱਤੇ ਝੂਠੀ ਇਮਾਨਦਾਰੀ ਦੇ ਕਸੀਦੇ ਪੜ੍ਹਨ ਵਾਲੇ ਦਿੱਲੀ ਦੇ ਬਲਫ ਮਾਸਟਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਗਪੌੜ ਸੰਖ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਕੇ ਰੱਖ ਦਿੱਤਾ ਹੈ ਜਿਸਦਾ ਖੁਲਾਸਾ ਖੁਦ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਡੀਜੀਪੀ ਪੰਜਾਬ ਨੂੰ ਭੇਜੇ ਪੱਤਰ ਨੇ ਕਰ ਦਿੱਤਾ ਹੈ ਪਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਜਗਹਾ ਸਰਕਾਰ ਅਤੇ ਇਸਦਾ ਡੀਜੀਪੀ ਗੁਨਾਹ ਉੱਤੇ ਪਰਦਾ ਪਾਉਣ ਉੱਤੇ ਲੱਗੇ ਹੋਏ ਹਨ ਪਰ ਉਹ ਅਜਿਹਾ ਜਿਆਦਾ ਦਰ ਨਹੀਂ ਕਰ ਪਾਉਣਗੇ ਕਿਉਂਕਿ ਪੰਜਾਬ ਨੂੰ ਲੁੱਟਣ ਵਾਲੇ ਜਲਦ "ਸਭ ਫੜੇ ਜਾਣਗੇ" l
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਗੈਂਗ ਦੇ ਮੁਖੀ ਓ.ਐੱਸ.ਡੀ ਘੁੰਮਣ ਅਤੇ ਹੋਰ ਭ੍ਰਿਸ਼ਟਾਚਾਰੀ ਚਹੇਤਿਆਂ ਨੂੰ ਬਚਾਉਣ ਲਈ ਗੁਰੂ ਦੋਖੀ ਮੁੱਖ ਮੰਤਰੀ ਅਤੇ ਆਪ ਸਰਕਾਰ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ ਜਦਕਿ ਇਹ ਨਕਲੀ ਇਨਕਲਾਬੀ ਕੱਟੜ ਇਮਾਨਦਾਰ ਹੋਣ ਦੀਆਂ ਗੱਲਾਂ ਕਰਦੇ ਆ ਰਹੇ ਹਨ ਪਰ ਸੱਚਾਈ ਇਹ ਹੈ ਕਿ ਇਹ ਕੱਟੜ ਭ੍ਰਿਸ਼ਟਾਚਾਰ ਪਾਰਟੀ ਹੈ l
ਉਨ੍ਹਾਂ ਦੱਸਿਆ ਕਿ ਈਡੀ ਵੱਲੋਂ ਡੀਜੀਪੀ ਪੰਜਾਬ ਨੂੰ ਲਿਖੇ ਪੱਤਰ ਦੀ ਵਾਇਰਲ ਹੋਈ ਚੈਟ ਪੜ੍ਹਦੇ ਹੋਏ ਦਸਿਆ ਕਿ ਭ੍ਰਿਸ਼ਟਾਚਾਰ ਦਿਸ ਗੋਰਖਧੰਦੇ ਵਿੱਚ ਸ਼ਾਮਿਲ ਓਐਸਡੀ ਘੁੰਮਣ, ਨਿਤਿਨ ਗੁਹਾਲ, ਵੀਰ ਦਵਿੰਦਰ ਸਿੰਘ, ਜਿਤਿਨ ਗੋਹਾਲ ਰਾਜਾ ਮਹਾਜਨ, ਨਾਗਰਾ ਅਤੇ ਹੋਰ ਕਈਆਂ ਦੇ ਨਾਮ ਸਾਹਮਣੇ ਆਏ ਹਨ ਜਿਨਾਂ ਦੀ *ਪੁੱਡਾ, ਗਮਾਡਾ, ਗਲਾਡਾ, ਆਈ.ਏ.ਐੱਸ/ਆਈ.ਪੀ.ਐੱਸ/ਪੀਸੀਐਸ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ, ਨਿਯੁਕਤੀਆਂ, ਅਸਲੇ ਦੇ ਲਾਇਸੈਂਸ ਅਤੇ ਜ਼ਮੀਨੀ ਵਿਵਾਦਾਂ ਸਮੇਤ ਹੋਰ ਸਰਕਾਰੀ ਕੰਮਾਂ ਨੂੰ ਲੈਕੇ ਭ੍ਰਿਸ਼ਟਾਚਾਰ ਕਰਨ ਦੇ ਗੰਭੀਰ ਦੋਸ਼ ਲੱਗੇ ਹਨl ਪਰ ਇਨਾ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਜਗ੍ਹਾ ਮੁੱਖ ਮੰਤਰੀ ਭਗਵੰਤ ਮਾਨ, ਕੱਚਾ ਡੀਜੀਪੀ ਗੌਰਵ ਯਾਦਵ, ਮੁੱਖ ਸਕੱਤਰ ਕੇ ਏ ਪੀ ਸਿੰਘ ਇਹਨਾਂ ਨੂੰ ਬਚਾਉਣ ਉੱਤੇ ਲੱਗੇ ਹੋਏ ਹਨ l ਉਹਨਾਂ ਕਿਹਾ ਕਿ ਕਿਉਂਕਿ ਮੁੱਖ ਸਕੱਤਰ ਦਾ ਖੁਦ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਵਿੱਚ ਨਾਮ ਸਾਮ੍ਹਣੇ ਆ ਰਿਹਾ ਹੈ ਇਸ ਲਈ ਆਪਣੀ ਭਰਿਸ਼ਟਾਚਾਰੀ ਜੁੰਡਲੀ ਨੂੰ ਬਚਾਉਣ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਹੈ l ਉਨ੍ਹਾਂ ਕਿਹਾ ਕਿ ਕੱਚਾ ਡੀਜੀਪੀ ਗੌਰਵ ਯਾਦਵ ਆਪਣੇ ਆਕਾ ਭਗਵੰਤ ਮਾਨ ਅਤੇ ਉਸਦੇ ਭ੍ਰਿਸ਼ਟਾਚਾਰੀ ਗੈਂਗ ਨੂੰ ਬਚਾਉਣ ਲਈ ਖੁਦ ਕਾਨੂੰਨ ਤੋੜਕੇ ਗੁਨਾਹਗਾਰਾਂ ਦਾ ਸਾਥ ਦੇ ਰਿਹਾ ਜਦਕਿ ਉਸ ਦੀ ਡਿਊਟੀ ਸੀ ਕਿ ਉਹ ਈਡੀ ਦੇ ਪੱਤਰ ਤੋਂ ਬਾਅਦ ਤੁਰੰਤ ਇਹਨਾਂ ਭ੍ਰਿਸ਼ਟਾਚਾਰੀਆਂ ਖਿਲਾਫ ਐਕਸ਼ਨ ਲੈਂਦੇ ਹੋਏ ਪਰਚਾ ਦਰਜ ਕਰਵਾਉਦਾ l
ਮਜੀਠੀਆ ਨੇ ਕਿਹਾ ਕਿ ਮਾਮਲੇ ਦੀ ਸੀਬੀਆਈ ਜਾਂਚ ਨਾਲ ਭ੍ਰਿਸ਼ਟਾਚਾਰੀ ਟੋਲੇ ਦੇ ਮੁੱਖੀ ਭਗਵੰਤ ਮਾਨ ਅਤੇ ਉਸਦੇ ਪਰਿਵਾਰ ਵੱਲੋਂ ਆਸਟਰੇਲੀਆ ਤੇ ਹੋਰ ਦੇਸ਼ਾਂ 'ਚ ਪੈਸੇ ਨਿਵੇਸ਼ ਕਰਨ ਦੀਆਂ ਚਰਚਾਵਾਂ ਵੀ ਸੱਚ ਵਿੱਚ ਤਬਦੀਲ ਹੁੰਦੀ ਆ ਨਜ਼ਰ ਆਉਣਗੀਆਂ ਕਿਉਂਕਿ ਭਰਸ਼ਟਾਚਾਰ ਦੇ ਇਸ ਮਾਮਲੇ ਦੀਆਂ ਤਾਰਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਦਿੱਲੀ ਵਾਲੇ ਆਕਾ ਅਰਵਿੰਦ ਕੇਜਰੀਵਾਲ ਨਾਲ ਜਾ ਕੇ ਜਰੂਰ ਜੁੜਨਗੇ। ਜਿਸ ਦੇ ਵਿੱਚ ਪੱਧਰੀ ਜਾਂਚ ਬੇਹਦ ਜਰੂਰੀ ਹੈ l
ਉਨ੍ਹਾਂ ਵਾਇਰਲ ਹੋਈ ਈਡੀ ਦੀ ਡੀਜੀਪੀ ਨੂੰ ਚਿੱਠੀ ਅਤੇ ਚੈਟ ਦੇ ਅਧਾਰ ਤੇ ਖੁਲਾਸਾ ਕੀਤਾ ਕਿ ਉਪਰੋਕਤ ਦੋਸ਼ੀ ਵਿਅਕਤੀਆਂ ਵੱਲੋਂ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਵਿੱਚ ਦਖ਼ਲਅੰਦਾਜ਼ੀ, ਨੀਤੀ ਅਤੇ ਟੈਂਡਰ ਦਸਤਾਵੇਜ਼ਾਂ ਵਿੱਚ ਹੇਰਾਫੇਰੀ, ਦਸਤਾਵੇਜ਼ਾਂ ਨੂੰ ਬਾਹਰ ਪਹੁੰਚਾਉਣਾ, ਹਥਿਆਰਾਂ ਦੇ ਲਾਇਸੈਂਸ ਹਾਸਲ ਕਰਵਾਉਣਾ, ਸਾਰੇ ਸਰਕਾਰੀ ਅਦਾਰਿਆਂ ਵਿੱਚ ਵਿੱਚ ਮਨਜ਼ੂਰੀਆਂ ਆਦਿ ਵਿੱਚ ਦਖ਼ਲ ਦੇਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਬਦਲੇ ਨਕਦ ਅਤੇ ਹੋਰ ਰੂਪ ਵਿੱਚ ਲਾਭ ਲੈਣ ਦਾ ਦੋਸ਼ ਹੈ।
ਈਡੀ ਦੀ ਜਾਂਚ ਦੌਰਾਨ ਨਿਤਿਨ ਗੁਹਾਲ ਦੇ ਡਿਵਾਈਸਾਂ ਤੋਂ ਬਰਾਮਦ ਹੋਈਆਂ ਵੱਖ-ਵੱਖ WhatsApp ਚੈਟਾਂ, ਕਾਲ ਰਿਕਾਰਡਾਂ, ਦਸਤਾਵੇਜ਼ਾਂ ਅਤੇ ਸੰਚਾਰਾਂ ਤੋਂ ਉਸ ਦੀ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਤਬਾਦਲਿਆਂ ਅਤੇ ਤਾਇਨਾਤੀਆਂ ਦੇ ਮਾਮਲਿਆਂ ਵਿੱਚ ਸਰਗਰਮ ਸ਼ਮੂਲੀਅਤ ਸਾਹਮਣੇ ਆਈ। ਰਿਕਾਰਡਾਂ ਤੋਂ ਸਾਹਮਣੇ ਆਇਆ ਹੈ ਕਿ ਨਿਤਿਨ ਗੁਹਾਲ਼ ਦਿਲਚਸਪੀ ਰੱਖਣ ਵਾਲੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਘੁੰਮਣ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਿਹਾ ਸੀ, ਜਦਕਿ ਜਿਤੀਨ ਗੂਹਾਲ ਵੱਲੋਂ ਡਰਾਫਟ ਹੁਕਮਾਂ ਨੂੰ ਬਾਹਰ ਪਹੁੰਚਾ ਕੇ ਆਪਣੇ ਪਸੰਦੀਦਾ ਵਿਅਕਤੀਆਂ ਦੀ ਤਾਇਨਾਤੀ ਦੀ ਜਾਂਚ ਕੀਤੀ ਜਾਂਦੀ ਸੀ।
ਚੈਟਾਂ ਵਿੱਚ ਪ੍ਰਸਤਾਵਿਤ ਤਬਾਦਲਿਆਂ, ਪਸੰਦੀਦਾ ਤਾਇਨਾਤੀਆਂ, ਅਧਿਕਾਰੀਆਂ ਦੀ ਤਬਦੀਲੀ, ਵਿਭਾਗੀ ਤਬਦੀਲੀਆਂ ਅਤੇ ਤਬਾਦਲਿਆਂ ਨਾਲ ਸਬੰਧਤ ਗੁਪਤ ਜਾਣਕਾਰੀ ਨੂੰ ਜਨਤਕ ਹੋਣ ਤੋਂ ਪਹਿਲਾਂ ਹੀ ਸਾਂਝਾ ਕਰਨ ਬਾਰੇ ਵੀ ਗੱਲਬਾਤ ਸਾਹਮਣੇ ਆਈ ਹੈ।
ਜਾਂਚ ਵਿੱਚ ਅੱਗੇ ਇਹ ਵੀ ਸਾਹਮਣੇ ਆਇਆ ਹੈ ਕਿ ਰਾਜਵੀਰ ਦਾ ਵਿਚੋਲਾ ਨਿਤਿਨ ਗ਼ੁਹਾਲ ਨੀਤੀ ਬਣਾਉਣ, ਵਿਭਾਗੀ ਨਿਯਮਾਂ ਵਿੱਚ ਸੋਧ, ਪ੍ਰਸ਼ਾਸਨਿਕ ਮਨਜ਼ੂਰੀਆਂ, ਟੈਂਡਰ ਦੀਆਂ ਸ਼ਰਤਾਂ, ਲਾਇਸੈਂਸਿੰਗ ਮਾਮਲਿਆਂ ਅਤੇ ਹੋਰ ਸਰਕਾਰੀ ਫ਼ੈਸਲਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਰਗਰਮ ਤੌਰ ’ਤੇ ਸ਼ਾਮਲ ਸੀ। ਚੈਟਾਂ ਤੋਂ ਗੁਪਤ ਨੀਤੀ ਪ੍ਰਸਤਾਵਾਂ, ਪ੍ਰਸ਼ਾਸਨਿਕ ਫ਼ੈਸਲਿਆਂ ਦੇ ਡਰਾਫਟ ਅਤੇ ਵਿਭਾਗੀ ਸੰਚਾਰਾਂ ਤੱਕ ਪਹੁੰਚ ਹੋਣ ਦਾ ਸੰਕੇਤ ਮਿਲਦਾ ਹੈ, ਜੋ ਆਮ ਤੌਰ ’ਤੇ ਜਨਤਕ ਤੌਰ ’ਤੇ ਉਪਲਬਧ ਨਹੀਂ ਹੁੰਦੇ ਜੌ ਬੇਹਦ ਵੱਡਾ ਜ਼ੁਰਮ ਵੀ ਹੈ।
ਈਡੀ ਦੀ ਜਾਂਚ ਵਿੱਚ ਹਥਿਆਰਾਂ ਦੇ ਲਾਇਸੈਂਸਾਂ ਨਾਲ ਸਬੰਧਤ ਮਾਮਲਿਆਂ, ਸਿਫ਼ਾਰਸ਼ਾਂ, ਮਨਜ਼ੂਰੀਆਂ, ਨਵੀਨੀਕਰਨ ਅਤੇ ਹੋਰ ਸਬੰਧਤ ਕੰਮਾਂ ਬਾਰੇ ਕਈ ਸੰਚਾਰ ਸਾਹਮਣੇ ਆਏ ਹਨ। ਨਿਤਿਨ ਗੁਹਾਲ ਕਥਿਤ ਤੌਰ ’ਤੇ ਸਰਕਾਰੀ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਅਤੇ ਸਰਕਾਰੀ ਤੰਤਰ ਵਿੱਚ ਆਪਣੇ ਪ੍ਰਭਾਵ ਰਾਹੀਂ ਅਜਿਹੇ ਮਾਮਲਿਆਂ ਨੂੰ ਪੂਰਾ ਕਰਵਾਉਣ ਅਤੇ ਉਨ੍ਹਾਂ ਵਿੱਚ ਤਾਲਮੇਲ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਸੀ, ਜਿੱਦ ਮਗਰੋਂ ਸਾਰਾ ਲੈਣ ਦੇਣ ਹੁੰਦਾ ਸੀ।
ਵੱਖ-ਵੱਖ ਜ਼ਮੀਨੀ ਸੌਦਿਆਂ ਅਤੇ ਸਰਕਾਰੀ ਵਿਭਾਗਾਂ ਤੋਂ ਰੀਅਲ ਅਸਟੇਟ ਡਿਵੈਲਪਰਾਂ ਨਾਲ ਸਬੰਧਤ ਕੰਮਾਂ ਨੂੰ ਗਲਤ ਤਰੀਕੇ ਪੂਰਾ ਕਰਵਾਉਣ ਦੀ ਨਿਤਿਨ ਗੁਹਾਲ ਦੀ ਭੂਮਿਕਾ ਸਾਹਮਣੇ ਆਈ ਹੈ l
ਜਾਂਚ ਵਿੱਚ ਅੱਗੇ ਇਹ ਵੀ ਸਾਹਮਣੇ ਆਇਆ ਹੈ ਕਿ ਨਿਤਿਨ ਜ਼ਮੀਨੀ ਲੈਣ-ਦੇਣ, CLU ਮਾਮਲਿਆਂ, ਨਿਸ਼ਾਨਦੇਹੀ/ਹੱਦਬੰਦੀ ਦੀਆਂ ਕਾਰਵਾਈਆਂ, ਜਾਇਦਾਦੀ ਵਿਵਾਦਾਂ, ਵਿਕਾਸ ਪ੍ਰਾਜੈਕਟਾਂ, ਹਾਊਸਿੰਗ ਸਕੀਮਾਂ ਅਤੇ ਜ਼ਮੀਨ ਨਾਲ ਸਬੰਧਤ ਹੋਰ ਮਾਮਲਿਆਂ ਬਾਰੇ ਵਿਚਾਰ-ਵਟਾਂਦਰੇ ਅਤੇ ਤਾਲਮੇਲ ਵਿੱਚ ਸ਼ਾਮਲ ਸੀ। ਚੈਟਾਂ ਤੋਂ ਜ਼ਮੀਨੀ ਰਿਕਾਰਡਾਂ, ਮਾਲੀਆ ਮਾਮਲਿਆਂ ਅਤੇ ਸਰਕਾਰੀ ਮਨਜ਼ੂਰੀਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਹੋਣ ਦਾ ਸੰਕੇਤ ਵੀ ਈਡੀ ਨੂੰ ਮਿਲਿਆ ਹੈ। ਇਸਤੋਂ ਇਲਾਵਾ ਇੱਕ ਮਾਮਲੇ ਵਿਚ ਨਿਤਿਨ ਗੁਹਾਲ ਨੇ Bir ਬੀਰ ਦਵਿੰਦਰ ਅਤੇ ਰਾਜਬੀਰ ਘੁੰਮਣ ਲਈ ਹਵਾਈ ਟਿਕਟਾਂ ਅਤੇ ਹੋਟਲ ਵਿੱਚ ਠਹਿਰਣ ਦਾ ਵੀ ਪ੍ਰਬੰਧ ਕੀਤਾ, ਜਿਸ ਦੀ ਅਦਾਇਗੀ ਨਿਤਿਨ ਵੱਲੋਂ ਨਕਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਈਡੀ ਨੇ ਡੀਜੀਪੀ ਨੂੰ ਇਹ ਵੀ ਸੁਚਿਤ ਕੀਤਾ ਕਿ ਇਹ ਮਾਮਲਾ ਆਫੀਸ਼ੀਅਲ ਸੀਕਰੇਟ ਐਕਟ " ਦੀਆਂ ਧਾਰਾਵਾਂ 3 ਅਤੇ 5 ਅਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988 ਦੀਆਂ ਧਾਰਾਵਾਂ 7, 8 ਅਤੇ 12 ਅਧੀਨ ਵੀ ਜਾਂਚ ਦੇ ਯੋਗ ਹੈ, ਜਿੱਥੇ ਸਰਕਾਰੀ ਕਰਮਚਾਰੀਆਂ ਜਾਂ ਵਿਚੋਲਿਆਂ ਵੱਲੋਂ ਤਬਾਦਲਿਆਂ ਅਤੇ ਤਾਇਨਾਤੀਆਂ ਦੇ ਸਬੰਧ ਵਿੱਚ ਗੈਰ-ਕਾਨੂੰਨੀ ਗ੍ਰੈਟੀਫਿਕੇਸ਼ਨ ਦੀ ਮੰਗ, ਸਵੀਕਾਰਤਾ, ਸਹੂਲਤ ਜਾਂ ਪ੍ਰਬੰਧ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਹੈ ਪਰ ਉਸ ਦੇ ਬਾਵਜੂਦ ਡੀਜੀਪੀ ਨੇ ਈਡੀ ਦੀ ਚਿੱਠੀ ਨੂੰ ਨਜ਼ਰ ਅੰਦਾਜ਼ ਕਰਦਿਆਂ ਇਹਨਾਂ ਗੁਨਾਹਗਾਰਾਂ ਨੂੰ ਬਚਾਉਣ ਦਾ ਸ਼ੜਯੰਤਰ ਸ਼ੁਰੂ ਕਰ ਦਿੱਤਾ l ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਦਸਤਾਵੇਜ਼ ਅਨੁਸਾਰ, ਜੇ ਕਿਸੇ ਮਾਮਲੇ ਵਿੱਚ ਵੱਡੀ ਮਾਤਰਾ ਵਿੱਚ ਅਨਡਿਸਕਲੋਜਡ ਪ੍ਰਾਪਰਟੀ (undisclosed property) ਮਿਲਦੀ ਹੈ ਤਾਂ ਆਥੋਰਾਈਜਡ ਅਫਸਰ ਵੱਲੋਂ ਪੀਐਮਐਲਏ ਦੀ ਸੈਕਸ਼ਨ 66(2) ਤਹਿਤ ਜੁਰਿਡਿਕਸ਼ਨਲ ਪੁਲਿਸ ਨੂੰ ਸ਼ਡਿਊਲਡ ਅਫੈਂਸ ਦਰਜ ਕਰਨ ਲਈ ਜਾਣਕਾਰੀ ਭੇਜੀ ਜਾ ਸਕਦੀ ਹੈ। ਅਜਿਹੀ ਜਾਣਕਾਰੀ ਮਿਲਣ ’ਤੇ ਪੁਲਿਸ
ਗ੍ਰਿਫ਼ਤਾਰੀਯੋਗ ਅਪਰਾਧ ਹੋਣ ਦੀ ਸੂਰਤ ਵਿੱਚ ਐਫ ਆਈ ਆਰ ਦਰਜ ਕਰਨ ਲਈ ਪਾਬੰਦ ਹੋਵੇਗੀ ਪਰ ਡੀਜੀਪੀ ਵੱਲੋਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ l ਉਹਨਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਈਡੀ ਦੀ ਰੇਡ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਮੇਰੇ ਓਐਸਡੀ ਅਤੇ ਸਰਕਾਰ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਹੁਣ ਜਦ ਸਾਰਾ ਕੁਝ ਸਾਫ ਹੋ ਗਿਆ ਹੈ ਅਤੇ ਈੜੀ ਦੀ ਚਿੱਠੀ ਵੀ ਜਨਤਕ ਹੋ ਗਈ ਹੈ ਤਾਂ ਮੁੱਖ ਮੰਤਰੀ ਅਤੇ ਉਸਦੇ ਆਕਾ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਸਾਹਮਣੇ ਆ ਕੇ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਭਰਿਸ਼ਟਾਚਾਰੀ ਗੈਂਗ ਨੂੰ ਬਚਾਉਣ ਲਈ ਕਿਉਂ ਲੱਗੇ ਹੋਏ ਹਨ ਅਤੇ ਕੀ ਇਸ ਪੰਜਾਬ ਦੀ ਲੁੱਟ ਦਾ ਪੈਸਾ ਥੱਲਿਓਂ ਉੱਪਰ ਤੱਕ ਜਾ ਰਿਹਾ ਹੈ ਜਿਸ ਦੇ ਚਲਦੇ ਹੀ ਸਰਕਾਰ ਵੱਲੋਂ ਗੁਨਾਗਾਰਾਂ ਨੂੰ ਬਚਾਉਣ ਲਈ ਸਾਰਾ ਸਰਕਾਰੀ ਤੰਤਰ ਲਾ ਦਿੱਤਾ ਗਿਆ ਹੈ l
- PTC NEWS