Sangrur News : ਹੁਣ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਸਿਖਾਏ ਜਾ ਰਹੇ ਟ੍ਰੈਫਿਕ ਨਿਯਮ , ਟ੍ਰੈਫਿਕ ਪੁਲਿਸ ਅਤੇ RTO ਵਿਭਾਗ ਨੇ ਚਲਾਏ ਪ੍ਰੋਗਰਾਮ
Sangrur News : ਹੁਣ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਦੀ ਸ਼ੁਰੂਆਤ ਸਿੱਧੇ ਸਕੂਲਾਂ ਤੋਂ ਹੋ ਰਹੀ ਹੈ। ਟਰੈਫਿਕ ਪੁਲਿਸ ਅਤੇ ਆਰ.ਟੀ.ਓ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ “ਵਾਕ ਥਰੂ” ਪ੍ਰੋਗਰਾਮ ਚਲਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਸੜਕ ਸੁਰੱਖਿਆ ਨਾਲ ਜੁੜੇ ਮੁੱਖ ਨਿਯਮ ਸਿਖਾਏ ਗਏ।ਇਸ ਪ੍ਰੋਗਰਾਮ ਦੌਰਾਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਸੜਕ ‘ਤੇ ਚਲਦੇ ਸਮੇਂ ਕਿਹੜੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ, ਟਰੈਫਿਕ ਸਾਈਨ ਬੋਰਡ ਦਾ ਕੀ ਮਤਲਬ ਹੁੰਦਾ ਹੈ ਅਤੇ ਉਨ੍ਹਾਂ ਦੀ ਪਹਿਚਾਣ ਕਿਵੇਂ ਕਰੀਦੀ ਹੈ।
ਪੀ.ਟੀ.ਐਮ. ਪ੍ਰੋਗਰਾਮ ਦੇ ਮੌਕੇ ‘ਤੇ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਮਾਪਿਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸਕੂਲ ਵੇਨ ਜਾਂ ਬੱਸਾਂ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕਿਵੇਂ ਹੋਵੇ। ਡਰਾਈਵਰ ਕੋਲ ਵੈਧ ਲਾਇਸੈਂਸ ਹੋਵੇ, ਵਾਹਨ ਦੀ ਫਿਟਨੈੱਸ ਪੂਰੀ ਹੋਵੇ ਅਤੇ ਬੱਚਿਆਂ ਦੀ ਸੇਫ਼ਟੀ ਬੈਲਟ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ।
ਸਕੂਲ ਅਧਿਆਪਕਾਂ ਨੇ ਕਿਹਾ ਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਜੇ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਟਰੈਫਿਕ ਨਿਯਮਾਂ ਦੀ ਸਮਝ ਦਿੱਤੀ ਜਾਵੇ ਤਾਂ ਭਵਿੱਖ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਇਹ ਪਹਿਲ ਸੰਗਰੂਰ ਪੁਲਿਸ ਵੱਲੋਂ ਚਲਾਈ ਜਾ ਰਹੀ “ਸੁਰੱਖਿਅਤ ਸੜਕਾਂ ਸੁਰੱਖਿਅਤ ਜੀਵਨ” ਮੁਹਿੰਮ ਦਾ ਹਿੱਸਾ ਹੈ, ਜਿਸ ਰਾਹੀਂ ਸ਼ਹਿਰ ਦੇ ਵੱਖ–ਵੱਖ ਸਕੂਲਾਂ ਵਿੱਚ ਅਗਲੇ ਹਫ਼ਤੇ ਤੱਕ ਜਾਗਰੂਕਤਾ ਕੈਂਪ ਜਾਰੀ ਰਹਿਣਗੇ।
- PTC NEWS