Gurdaspur News : ਪੱਠੇ ਕੁਤਰਦਿਆਂ ਟੋਕੇ 'ਚ ਆਇਆ ਕਰੰਟ, ਦੋ ਨੌਜਵਾਨਾਂ ਦੀ ਦਰਦਨਾਕ ਮੌਤ, 1 ਜ਼ਖਮੀ
Gurdaspur News : ਗੁਰਦਸਪੁਰ ਦੇ ਪਿੰਡ ਦਬੁੜੀ ਵਿੱਚ ਹਵੇਲੀ ਵਿੱਚ ਪੱਠੇ ਕੁੱਤਰਦਿਆਂ ਟੋਕੇ ਵਿੱਚ ਆਏ ਅਚਾਨਕ ਕਰੰਟ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ’ਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਤਿੰਨ ਨੌਜਵਾਨ ਆਪਣੀ ਹਵੇਲੀ ਵਿੱਚ ਸ਼ਾਮ ਕਰੀਬ 7 ਵਜੇ ਦੇ ਨਾਲ ਬਿਜਲੀ ਵਾਲੇ ਟੋਕੇ ਤੇ ਪੱਠੇ ਕੁੱਤਰੇ ਸਨ ਅਚਾਨਕ ਟੋਕੇ ਵਿੱਚ ਕਰੰਟ ਆਉਣ ਕਾਰਨ ਤਿੰਨੇ ਕਰੰਟ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਦੱਸ ਦਈਏ ਕਿ ਇਹ ਤਿੰਨੇ ਨੌਜਵਾਨ ਖੇਤੀਬਾੜੀ ਦਾ ਕਾਰੋਬਾਰ ਕਰਦੇ ਸਨ ਅਤੇ ਇਹਨਾਂ ਵਿੱਚ ਜਸਵਿੰਦਰ ਸਿੰਘ ਠਾਕੁਰ ਅਤੇ ਅਰਜਨ ਸਿੰਘ ਠਾਕੁਰ ਦੋਨੇ ਸਕੇ ਭਰਾ ਸਨ ਇਸ ਮੌਕੇ ਮ੍ਰਿਤਕਾਂ ਦੀ ਪਹਿਛਾਣ ਜਸਵਿੰਦਰ ਸਿੰਘ (30) ਅਤੇ ਗਗਨ ਸਿੰਘ (26) ਵਜੋਂ ਹੋਈ ਹੈ ਅਤੇ ਅਰਜਨ ਸਿੰਘ ਠਾਕੁਰ ਗੰਭੀਰ ਰੂਪ ਵਿੱਚ ਜਖਮੀ ਹੈ ਜਿਸ ਦਾ ਗੁਰਦਾਸਪੁਰ ਤੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : Berozgar Sanjha Morcha Punjab ’ਤੇ ਪੁਲਿਸ ਦਾ ਐਕਸ਼ਨ; ਆਗੂਆਂ ਨੂੰ ਕੀਤਾ ਨਜ਼ਰਬੰਦ, ਸਿੱਪੀ ਸ਼ਰਮਾ ਨੇ ਕੇਜਰੀਵਾਲ ਤੇ ਮਾਨ ਸਰਕਾਰ ਨੂੰ ਘੇਰਿਆ
- PTC NEWS