Thu, Feb 2, 2023
Whatsapp

ਅਨੋਖਾ ਪ੍ਰਦਰਸ਼ਨ: ਭਾਜਪਾ ਦੇ ਵਿਧਾਇਕ ਆਕਸੀਜਨ ਸਿਲੰਡਰ ਲੈ ਕੇ ਪਹੁੰਚੇ ਦਿੱਲੀ ਵਿਧਾਨ ਸਭਾ

Written by  Pardeep Singh -- January 16th 2023 01:40 PM
ਅਨੋਖਾ ਪ੍ਰਦਰਸ਼ਨ: ਭਾਜਪਾ ਦੇ ਵਿਧਾਇਕ ਆਕਸੀਜਨ ਸਿਲੰਡਰ ਲੈ ਕੇ ਪਹੁੰਚੇ ਦਿੱਲੀ ਵਿਧਾਨ ਸਭਾ

ਅਨੋਖਾ ਪ੍ਰਦਰਸ਼ਨ: ਭਾਜਪਾ ਦੇ ਵਿਧਾਇਕ ਆਕਸੀਜਨ ਸਿਲੰਡਰ ਲੈ ਕੇ ਪਹੁੰਚੇ ਦਿੱਲੀ ਵਿਧਾਨ ਸਭਾ

ਨਵੀਂ ਦਿੱਲੀ : ਦਿੱਲੀ ਵਿੱਚ ਭਾਜਪਾ ਦੇ ਵਿਧਾਇਕਾਂ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਭਾਜਪਾ ਦੇ ਵਿਧਾਇਕ ਆਕਸੀਜਨ ਦੇ ਸਿਲੰਡਰ ਲੈ ਕੇ ਦਿੱਲੀ ਵਿਧਾਨ ਸਭਾ ਵਿੱਚ ਪਹੁੰਚੇ ਹਨ। 'ਆਪ' ਸਰਕਾਰ ਨੇ ਪ੍ਰਸ਼ਾਸਨ ਦੇ ਮੁੱਦੇ 'ਤੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨਾਲ ਝਗੜੇ ਦੇ ਵਿਚਾਲੇ ਅੱਜ ਯਾਨੀ ਸੋਮਵਾਰ ਤੋਂ ਦਿੱਲੀ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਬੁਲਾਇਆ ਹੈ।

 ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਦਿੱਲੀ ਦੇ ਹਵਾ ਪ੍ਰਦੂਸ਼ਣ 'ਤੇ ਚਰਚਾ ਦੀ ਮੰਗ ਕੀਤੀ ਹੈ ਪਰ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ।ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਲੈ ਕੇ ਭਾਜਪਾ ਵਿਧਾਇਕਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਭਾਜਪਾ ਦੇ ਕਈ ਵਿਧਾਇਕ ਆਕਸੀਜਨ ਸਿਲੰਡਰ ਲੈ ਕੇ ਅਤੇ ਆਕਸੀਜਨ ਮਾਸਕ ਪਹਿਨ ਕੇ ਦਿੱਲੀ ਵਿਧਾਨ ਸਭਾ ਦੇ ਬਾਹਰ ਪਹੁੰਚੇ।


ਦਿੱਲੀ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਭਾਜਪਾ ਦੇ ਵਿਧਾਇਕ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

- PTC NEWS

adv-img

Top News view more...

Latest News view more...