LPG ਦੀਆਂ ਕੀਮਤਾਂ ਤੋਂ ਲੈ ਕੇ FASTag ਤੱਕ ਅੱਜ ਤੋਂ ਬਦਲੇ ਇਹ 7 ਵੱਡੇ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ ?
New Rule From August : ਅੱਜ ਯਾਨੀ 1 ਅਗਸਤ 2025 ਤੋਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਪਹਿਲੇ ਦਿਨ ਦੇਸ਼ ਵਿੱਚ ਬਹੁਤ ਕੁਝ ਬਦਲ ਗਿਆ ਹੈ। ਇਸ ਦੇ ਨਾਲ ਹੀ ਨਵੇਂ ਵਿੱਤੀ ਸਾਲ ਦੇ ਮੌਕੇ 'ਤੇ ਦੇਸ਼ ਵਿੱਚ ਕਈ ਵੱਡੇ ਬਦਲਾਅ ਦੇਖੇ ਜਾ ਰਹੇ ਹਨ। ਹਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਕਈ ਨਵੇਂ ਨਿਯਮ ਲਾਗੂ ਹੋ ਗਏ ਹਨ। ਇਸ ਵਿੱਚ LPG ਸਿਲੰਡਰ ਦੀ ਕੀਮਤ ਤੋਂ ਲੈ ਕੇ FasTag ,UPI ਸਮੇਤ ਕਈ ਨਵੇਂ ਨਿਯਮ ਬਦਲ ਗਏ ਹਨ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਕਿਹੜੇ ਨਿਯਮ ਬਦਲੇ ਗਏ ਹਨ।
ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ
1 ਅਗਸਤ ਤੋਂ 19 ਕਿਲੋਗ੍ਰਾਮ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 33.50 ਰੁਪਏ ਦੀ ਕਮੀ ਕੀਤੀ ਗਈ ਹੈ। ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ 1631.50 ਰੁਪਏ, ਕੋਲਕਾਤਾ ਵਿੱਚ 1734.50 ਰੁਪਏ, ਮੁੰਬਈ ਵਿੱਚ 1582.50 ਰੁਪਏ ਅਤੇ ਚੇਨਈ ਵਿੱਚ 1789.00 ਰੁਪਏ ਹੋ ਗਈ ਹੈ। ਘਰੇਲੂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
UPI ਟ੍ਰਾਂਜੈਕਸ਼ਨ ਨਾਲ ਸਬੰਧਤ ਨਵੇਂ ਨਿਯਮ ਲਾਗੂ
ਐਨਪੀਸੀਆਈ ਨੇ ਅੱਜ ਤੋਂ ਯੂਪੀਆਈ ਟ੍ਰਾਂਜੈਕਸ਼ਨ ਨੂੰ ਵਧੇਰੇ ਸੁਰੱਖਿਅਤ ਅਤੇ ਤੇਜ਼ ਬਣਾਉਣ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਬੈਲੇਂਸ ਚੈੱਕ, ਸਟੇਟਸ ਰਿਫਰੈਸ਼ ਵਰਗੀਆਂ ਸੁਵਿਧਾਵਾਂ 'ਤੇ ਲਿਮਟ ਤੈਅ ਕੀਤੀ ਗਈ ਹੈ। ਇਹ ਨਿਯਮ Paytm, PhonePe, GPay ਅਤੇ ਹੋਰ ਥਰਡ ਪਾਰਟੀ 'ਤੇ ਲਾਗੂ ਹੋਵੇਗਾ।
SBI ਕ੍ਰੈਡਿਟ ਕਾਰਡ 'ਤੇ ਬੀਮਾ ਸੁਵਿਧਾ ਖਤਮ
ਇਸ ਦੇ ਨਾਲ ਹੀ 11 ਅਗਸਤ ਤੋਂ SBI ਕੁਝ ਸਹਿ-ਬ੍ਰਾਂਡਿਡ ਕਾਰਡਾਂ 'ਤੇ ਮਿਲਣ ਵਾਲੀ ਮੁਫਤ ਹਵਾਈ ਦੁਰਘਟਨਾ ਬੀਮਾ ਕਵਰ ਨੂੰ ਬੰਦ ਕਰ ਰਿਹਾ ਹੈ। ਪਹਿਲਾਂ ਇਹ ਕਵਰ 50 ਲੱਖ ਤੋਂ 1 ਕਰੋੜ ਤੱਕ ਹੁੰਦਾ ਸੀ। ਪ੍ਰਭਾਵਿਤ ਕਾਰਡ SBI, UCO ਬੈਂਕ, ਸੈਂਟਰਲ ਬੈਂਕ, ਕਰੂਰ ਵੈਸ਼ਿਆ ਬੈਂਕ, ਆਦਿ ਦੇ ELITE ਅਤੇ PRIME ਕਾਰਡ ਹਨ।
FASTag ਲਈ ਸਾਲਾਨਾ ਪਾਸ ਸਹੂਲਤ
ਹੁਣ 15 ਅਗਸਤ ਤੋਂ ਸੜਕ ਆਵਾਜਾਈ ਮੰਤਰਾਲਾ FASTag ਦਾ ਸਾਲਾਨਾ ਪਾਸ ਲਾਂਚ ਕਰੇਗਾ। ਇਸ ਸਾਲਾਨਾ ਪਾਸ ਦੇ ਤਹਿਤ 200 ਟੋਲ ਫ੍ਰੀ ਹੋਣਗੇ ,ਜਿਸ ਲਈ 3000 ਰੁਪਏ ਦੀ ਫੀਸ ਦੇਣੀ ਪਵੇਗੀ। ਇਹ ਪਾਸ ਇੱਕ ਸਾਲ ਜਾਂ 200 ਯਾਤਰਾਵਾਂ ਲਈ 200 ਟੋਲ ਫ੍ਰੀ ਲਈ ਵੈਧ ਮੰਨਿਆ ਜਾਵੇਗਾ। ਇਸ ਨਾਲ ਨਿਯਮਤ ਯਾਤਰਾ ਕਰਨ ਵਾਲਿਆਂ ਨੂੰ ਰਾਹਤ ਮਿਲੇਗੀ।
PNB ਗਾਹਕਾਂ ਲਈ KYC ਜ਼ਰੂਰੀ
ਪੰਜਾਬ ਨੈਸ਼ਨਲ ਬੈਂਕ ਨੇ ਸਾਰੇ ਖਾਤਾ ਧਾਰਕਾਂ ਨੂੰ 8 ਅਗਸਤ 2025 ਤੋਂ ਪਹਿਲਾਂ KYC ਅਪਡੇਟ ਕਰਨ ਦੀ ਅਪੀਲ ਕੀਤੀ ਹੈ। ਇਹ RBI ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੀਤਾ ਜਾ ਰਿਹਾ ਹੈ। KYC ਨੂੰ ਅਪਡੇਟ ਨਾ ਕਰਨ ਨਾਲ ਖਾਤਾ ਫ੍ਰੀਜ਼ ਹੋ ਸਕਦਾ ਹੈ।
ATF ਕੀਮਤਾਂ ਵਿੱਚ ਬਦਲਾਅ
ATF ਦਰਾਂ ਨੂੰ 1 ਅਗਸਤ ਤੋਂ ਸੋਧਿਆ ਗਿਆ ਹੈ, ਜੋ ਹਵਾਈ ਯਾਤਰਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਵੇਂ ਸੋਧ ਤੋਂ ਬਾਅਦ ਦਿੱਲੀ ਵਿੱਚ ATF 92,021.93 ਰੁਪਏ ਪ੍ਰਤੀ ਲੀਟਰ, ਮੁੰਬਈ ਵਿੱਚ 86,077.14 ਰੁਪਏ ਪ੍ਰਤੀ ਲੀਟਰ, ਕੋਲਕਾਤਾ ਵਿੱਚ 95,164.90 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ 95,512.26 ਰੁਪਏ ਪ੍ਰਤੀ ਲੀਟਰ ਹੈ। ਇਹ ਕੀਮਤਾਂ ਘਰੇਲੂ ਏਅਰਲਾਈਨਾਂ ਲਈ ਹਨ।
ਅਗਸਤ ਵਿੱਚ ਬੈਂਕ ਛੁੱਟੀਆਂ
ਅਗਸਤ ਵਿੱਚ ਬੈਂਕ ਕੁੱਲ 15 ਦਿਨ ਬੰਦ ਰਹਿਣਗੇ। ਇਸ ਵਿੱਚ ਸਾਰੇ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹਨ। ਵੱਖ-ਵੱਖ ਰਾਜਾਂ ਵਿੱਚ ਤਿਉਹਾਰਾਂ ਅਤੇ ਸਥਾਨਕ ਛੁੱਟੀਆਂ ਕਾਰਨ ਬੈਂਕ ਬੰਦ ਰਹਿਣਗੇ। ਇਨ੍ਹਾਂ ਸਾਰੇ ਬਦਲਾਵਾਂ ਦਾ ਸਿੱਧਾ ਅਸਰ ਤੁਹਾਡੀ ਬੈਂਕਿੰਗ, ਲੈਣ-ਦੇਣ, ਯਾਤਰਾ ਅਤੇ ਖਰਚਿਆਂ 'ਤੇ ਪਵੇਗਾ। ਇਸ ਲਈ ਇਨ੍ਹਾਂ ਨਵੇਂ ਨਿਯਮਾਂ ਨੂੰ ਸਮਝਣਾ ਅਤੇ ਸਮੇਂ ਸਿਰ ਜ਼ਰੂਰੀ ਅੱਪਡੇਟ ਕਰਨਾ ਬਹੁਤ ਜ਼ਰੂਰੀ ਹੈ।
- PTC NEWS