Mon, Jun 17, 2024
Whatsapp

ਹੁਣ ਦੁਪਹਿਰ ਸਮੇਂ 2 ਘੰਟੇ ਬੱਚਿਆਂ ਨਾਲ ਗੁਜਾਰ ਸਕਣਗੀਆਂ 'ਮਹਿਲਾ ਪੁਲਿਸ' ਕਰਮਚਾਰੀ!

Agra Police News: ਇਸ ਯੋਜਨਾ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਅਮਲੀ ਰੂਪ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਮਿਸ਼ਨਰੇਟ ਵਿੱਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੀਆਂ 650 ਮਹਿਲਾ ਮੁਲਾਜ਼ਮ ਹਨ। ਜਿਨ੍ਹਾਂ 'ਚੋਂ 60 ਫੀਸਦੀ ਮਹਿਲਾ ਪੁਲਿਸ ਕਰਮਚਾਰੀ ਵਿਆਹੇ ਹੋਏ ਹਨ।

Written by  KRISHAN KUMAR SHARMA -- May 26th 2024 04:39 PM -- Updated: May 26th 2024 04:50 PM
ਹੁਣ ਦੁਪਹਿਰ ਸਮੇਂ 2 ਘੰਟੇ ਬੱਚਿਆਂ ਨਾਲ ਗੁਜਾਰ ਸਕਣਗੀਆਂ 'ਮਹਿਲਾ ਪੁਲਿਸ' ਕਰਮਚਾਰੀ!

ਹੁਣ ਦੁਪਹਿਰ ਸਮੇਂ 2 ਘੰਟੇ ਬੱਚਿਆਂ ਨਾਲ ਗੁਜਾਰ ਸਕਣਗੀਆਂ 'ਮਹਿਲਾ ਪੁਲਿਸ' ਕਰਮਚਾਰੀ!

Agra Police News: ਉਤਰ ਪ੍ਰਦੇਸ਼ ਦੇ ਆਗਰਾ 'ਚ ਛੇਤੀ ਹੀ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਨਵੀਂ ਸਹੂਲਤ ਮਿਲਣ ਜਾ ਰਹੀ ਹੈ। ਇਸ ਸਹੂਲਤ ਤਹਿਤ ਮਹਿਲਾ ਪੁਲਿਸ ਮੁਲਾਜ਼ਮ ਆਪਣੇ ਬੱਚਿਆਂ ਨਾਲ ਦੁਪਹਿਰ 2 ਘੰਟੇ ਬਿਤਾ ਸਕਣਗੀਆਂ। ਇਸ ਯੋਜਨਾ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਅਮਲੀ ਰੂਪ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਮਿਸ਼ਨਰੇਟ ਵਿੱਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੀਆਂ 650 ਮਹਿਲਾ ਮੁਲਾਜ਼ਮ ਹਨ। ਜਿਨ੍ਹਾਂ 'ਚੋਂ 60 ਫੀਸਦੀ ਮਹਿਲਾ ਪੁਲਿਸ ਕਰਮਚਾਰੀ ਵਿਆਹੇ ਹੋਏ ਹਨ।

ਆਗਰਾ ਪੁਲਿਸ ਕਮਿਸ਼ਨਰੇਟ ਅਜਿਹੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਜਿਹੜੀਆਂ ਤੜਕਸਾਰ ਘਰ ਦੇ ਕੰਮਾਂ ਤੋਂ ਲੈ ਕੇ ਬੱਚਿਆਂ ਨੂੰ ਤਿਆਰ ਕਰਨ ਅਤੇ ਡਿਊਟੀ ਕਰਦੀਆਂ ਹਨ, ਦੀਆਂ ਮੁਸ਼ਕਲਾਂ ਨੂੰ ਵੇਖਦੇ ਇਹ ਸਹੂਲਤ ਲਾਗੂ ਕਰਨ 'ਤੇ ਵਿਚਾਰ-ਅਧੀਨ ਹਨ, ਜੋ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਇਸ ਵਿੱਚ ਬੱਚਿਆਂ ਦੀ ਛੁੱਟੀ ਦੌਰਾਨ ਦੁਪਹਿਰ ਵੇਲੇ ਉਨ੍ਹਾਂ ਨੂੰ ਦੋ ਘੰਟੇ ਦੀ ਛੁੱਟੀ ਦੇਣ ਦੀ ਯੋਜਨਾ 'ਤੇ ਚਰਚਾ ਕੀਤੀ ਜਾ ਰਹੀ ਹੈ।


ਕਿੱਥੋਂ ਆਇਆ ਇਹ ਵਿਚਾਰ

ਇਹ ਵਿਚਾਰ ਮਹਿਲਾ ਥਾਣਾ ਇੰਚਾਰਜ ਡੇਜ਼ੀ ਪੰਵਾਰ ਦੀ ਰੋਜ਼ਾਨਾ ਜ਼ਿੰਦਗੀ ਦਾ ਰੋਜ਼ਾਨਾ ਦਾ ਕੰਮ ਸਵੇਰੇ 5.30 ਵਜੇ ਸ਼ੁਰੂ ਹੁੰਦਾ ਹੈ। 5 ਅਤੇ 10 ਸਾਲ ਦੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ, ਉਨ੍ਹਾਂ ਲਈ ਟਿਫਨ ਤਿਆਰ ਕਰਨਾ। ਪਰ ਜਦੋਂ ਬੱਚੇ ਦੁਪਹਿਰ ਨੂੰ ਸਕੂਲ ਤੋਂ ਬਾਅਦ ਘਰ ਪਹੁੰਚਦੇ ਹਨ, ਤਾਂ ਕਈ ਸਵਾਲ ਹੁੰਦੇ ਹਨ, ਜਿਨ੍ਹਾਂ ਵਿੱਚ ਬੱਚਿਆਂ ਨੇ ਸਮੇਂ ਸਿਰ ਖਾਣਾ ਖਾਧਾ ਜਾਂ ਨਹੀਂ, ਅਧਿਆਪਕ ਨੇ ਕੋਈ ਸੁਨੇਹਾ ਦਿੱਤਾ ਹੈ ਜਾਂ ਨਹੀਂ। ਪਰ ਇਸ ਦਾ ਜਵਾਬ ਅਖੀਰ ਸ਼ਾਮ ਨੂੰ ਘਰ ਜਾ ਕੇ ਹੀ ਮਿਲਦਾ ਹੈ।

ਡੇਜ਼ੀ ਪੰਵਾਰ ਤੋਂ ਇਲਾਵਾ ਨਿਬੋਹਾਰਾ ਥਾਣੇ ਵਿੱਚ ਤਾਇਨਾਤ ਪ੍ਰੀਤੀ ਅਤੇ ਪਿਨਾਹਟ ਥਾਣੇ ਵਿੱਚ ਤਾਇਨਾਤ ਸਵਾਤੀ ਜਵਾਲਾ ਸਮੇਤ 300 ਤੋਂ ਵੱਧ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹਰ ਰੋਜ਼ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੋ ਘੰਟੇ ਦੀ ਮਿਲੇਗੀ ਛੁੱਟੀ

ਮਹਿਲਾ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸਹੂਲਤਾਂ ਦੇਣ ਲਈ 'ਮਿਸ਼ਨ ਸ਼ਕਤੀ' ਦੀ ਨੋਡਲ ਅਧਿਕਾਰੀ ਏਸੀਪੀ ਸੁਕੰਨਿਆ ਸ਼ਰਮਾ ਵੱਲੋਂ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਇਸ ਤਹਿਤ ਅਜਿਹੀਆਂ ਮਹਿਲਾ ਕਾਂਸਟੇਬਲਾਂ, ਜਿਨ੍ਹਾਂ ਦੇ ਬੱਚੇ 3 ਸਾਲ ਤੱਕ ਦੇ ਹਨ, ਨੂੰ ਦੁਪਹਿਰ ਵੇਲੇ 2 ਘੰਟੇ ਦੀ ਛੁੱਟੀ ਦੇਣੀ ਹੈ। ਯੋਜਨਾ 'ਚ ਉਹ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਬੱਚੇ ਸਕੂਲ ਪੜ੍ਹਦੇ ਹਨ।

ਬੱਚਿਆਂ ਦੇ ਸਕੂਲਾਂ 'ਚ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੱਖ-ਵੱਖ ਸਮੇਂ 'ਤੇ ਹੁੰਦੀਆਂ ਹਨ। ਇਸ ਲਈ ਬੱਚਿਆਂ ਦੇ ਸਕੂਲ ਦੀ ਛੁੱਟੀ ਦੇ ਸਮੇਂ ਦੋ ਘੰਟੇ ਦੀ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ, ਤਾਂ ਜੋ ਉਹ ਘਰ ਜਾ ਕੇ ਬੱਚਿਆਂ ਦੀ ਦੇਖਭਾਲ ਕਰ ਸਕੇ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਸਕਣ।

ਗਰਭਵਤੀ ਮੁਲਾਜ਼ਮਾਂ ਨੂੰ ਵੀ ਮਿਲੇਗਾ ਲਾਭ

ਐਕਸ਼ਨ ਪਲਾਨ ਵਿੱਚ ਗਰਭਵਤੀ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਉਨ੍ਹਾਂ ਨੂੰ ਡਾਕਟਰ ਵੱਲੋਂ ਤੈਅ ਚੈਕਅੱਪ ਲਈ ਪੂਰੇ ਦਿਨ ਦੀ ਛੁੱਟੀ ਦੇਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਗਰਭਵਤੀ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦਿੰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਉਨ੍ਹਾਂ ਨੂੰ ਅਜਿਹੀ ਪੋਸਟਿੰਗ ਨਾ ਦਿੱਤੀ ਜਾਵੇ, ਜਿਸ ਨਾਲ ਅਸੁਵਿਧਾ ਪੈਦਾ ਹੋਵੇ। ਉਨ੍ਹਾਂ ਨੂੰ ਛਾਪੇਮਾਰੀ ਸਮੇਤ ਹੋਰ ਡਿਊਟੀਆਂ ਤੋਂ ਦੂਰ ਰੱਖਿਆ ਜਾਵੇਗਾ।

ਏਸੀਪੀ ਨੋਡਲ ਅਧਿਕਾਰੀ 'ਮਿਸ਼ਨ ਸ਼ਕਤੀ' ਸੁਕੰਨਿਆ ਸ਼ਰਮਾ ਨੇ ਦੱਸਿਆ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹਰ ਰੋਜ਼ ਦੁਪਹਿਰ ਵੇਲੇ ਦੋ ਘੰਟੇ ਦੀ ਛੁੱਟੀ ਦੇਣ ਦੀ ਯੋਜਨਾ 'ਤੇ ਚਰਚਾ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਇਸ ਨੂੰ ਸ਼ਕਲ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

- PTC NEWS

Top News view more...

Latest News view more...

PTC NETWORK