Sun, Jun 22, 2025
Whatsapp

ਉੱਤਰਕਾਸ਼ੀ ਸੁਰੰਗ ਹਾਦਸਾ: 70 ਘੰਟਿਆਂ ਤੋਂ ਵੱਧ ਸਮੇਂ ਤੋਂ ਜਾਰੀ ਬਚਾਅ ਕਾਰਜ, ਸਾਥੀ ਮਜ਼ਦੂਰਾਂ ਨੇ ਮਚਾਇਆ ਹੰਗਾਮਾ

Reported by:  PTC News Desk  Edited by:  Jasmeet Singh -- November 15th 2023 03:30 PM
ਉੱਤਰਕਾਸ਼ੀ ਸੁਰੰਗ ਹਾਦਸਾ: 70 ਘੰਟਿਆਂ ਤੋਂ ਵੱਧ ਸਮੇਂ ਤੋਂ ਜਾਰੀ ਬਚਾਅ ਕਾਰਜ, ਸਾਥੀ ਮਜ਼ਦੂਰਾਂ ਨੇ ਮਚਾਇਆ ਹੰਗਾਮਾ

ਉੱਤਰਕਾਸ਼ੀ ਸੁਰੰਗ ਹਾਦਸਾ: 70 ਘੰਟਿਆਂ ਤੋਂ ਵੱਧ ਸਮੇਂ ਤੋਂ ਜਾਰੀ ਬਚਾਅ ਕਾਰਜ, ਸਾਥੀ ਮਜ਼ਦੂਰਾਂ ਨੇ ਮਚਾਇਆ ਹੰਗਾਮਾ

ਪੀਟੀਸੀ ਨਿਊਜ਼ ਡੈਸਕ : ਉੱਤਰਕਾਸ਼ੀ ਦੀ ਸੁਰੰਗ ਵਿੱਚ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੁਰੰਗ 'ਚੋਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ 70 ਘੰਟਿਆਂ ਤੋਂ ਵੱਧ ਸਮੇਂ ਤੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਘਟਨਾ ਸਥਾਨ ਦੇ ਨੇੜੇ ਢਿੱਗਾਂ ਡਿੱਗਣ ਕਾਰਨ ਬਚਾਅ ਕਾਰਜ ਦੀ ਰਫਤਾਰ ਯਕੀਨੀ ਤੌਰ 'ਤੇ ਪ੍ਰਭਾਵਿਤ ਹੋਈ ਹੈ।

ਸਾਥੀ ਮਜ਼ਦੂਰਾਂ ਨੇ ਮਚਾਇਆ ਹੰਗਾਮਾ
ਮਜ਼ਦੂਰਾਂ ਦੇ ਸੁਰੰਗ ਦੇ ਅੰਦਰ ਫਸੇ ਹੋਣ ਅਤੇ ਬਚਾਅ ਕਾਰਜ ਵਿਚ ਦੇਰੀ ਦਾ ਅਸਰ ਹੁਣ ਸਾਥੀ ਮਜ਼ਦੂਰਾਂ 'ਤੇ ਦਿਖਾਈ ਦੇ ਰਿਹਾ ਹੈ। ਸਾਥੀ ਮਜ਼ਦੂਰਾਂ ਨੇ ਸੁਰੰਗ ਦੇ ਅੰਦਰ ਚੱਲ ਰਹੇ ਬਚਾਅ ਕਾਰਜ ਦੀ ਸੁਸਤ ਰਫ਼ਤਾਰ 'ਤੇ ਸਵਾਲ ਉਠਾਉਂਦੇ ਹੋਏ ਹੰਗਾਮਾ ਕੀਤਾ। ਕੁਝ ਵਰਕਰਾਂ ਨੇ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ। ਬਾਕੀ ਸਾਰੇ ਵਰਕਰਾਂ ਨੇ ਵੀ ਸਿਲਕਾਰਾ ਵਿੱਚ ਹੰਗਾਮਾ ਮਚਾ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਬਚਾਅ ਕਾਰਜ ਤੇਜ਼ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਸਾਥੀਆਂ ਨੂੰ ਸੁਰੰਗ ਤੋਂ ਜਲਦੀ ਬਾਹਰ ਕੱਢਿਆ ਜਾ ਸਕੇ।



ਜ਼ਮੀਨ ਖਿਸਕਣ 'ਤੇ ਵਧੀ ਸਮੱਸਿਆ
ਬਚਾਅ ਕਾਰਜ ਵਿੱਚ ਸ਼ਾਮਲ ਅਧਿਕਾਰੀਆਂ ਨੇ ਸੁਰੰਗ ਦੇ ਅੰਦਰ ਮਲਬੇ ਦੇ ਵਿਚਕਾਰ ਸਟੀਲ ਦੇ ਢੇਰਾਂ ਰਾਹੀਂ ਫਸੇ ਮਜ਼ਦੂਰਾਂ ਤੱਕ ਭੋਜਨ ਅਤੇ ਆਕਸੀਜਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਮੰਗਲਵਾਰ ਰਾਤ ਨੂੰ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਨੂੰ ਮਸ਼ੀਨ ਹਟਾਉਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਮਜ਼ਦੂਰਾਂ ਨੂੰ ਭੋਜਨ ਅਤੇ ਜ਼ਰੂਰੀ ਸਮੱਗਰੀ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ।


ਰਾਹਤ ਅਤੇ ਬਚਾਅ ਟੀਮ ਡਰਿਲਿੰਗ ਮਸ਼ੀਨ ਦੀ ਮਦਦ ਨਾਲ ਫਸੇ ਮਜ਼ਦੂਰਾਂ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਮਜ਼ਦੂਰ ਇਸ ਦੀ ਮਦਦ ਨਾਲ ਬਾਹਰ ਨਿਕਲ ਸਕਣ। ਬਚਾਅ ਦਲ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ 21 ਮੀਟਰ ਤੱਕ ਮਲਬਾ ਹਟਾ ਲਿਆ ਗਿਆ ਹੈ ਪਰ ਅਜੇ ਵੀ 19 ਮੀਟਰ ਦੀ ਡਰਿੱਲ ਹੋਣੀ ਬਾਕੀ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕੀਤਾ  ਦਾਅਵਾ
ਮੰਗਲਵਾਰ ਸ਼ਾਮ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜੇਕਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ ਤਾਂ ਬੁੱਧਵਾਰ ਤੱਕ ਫਸੇ ਮਜ਼ਦੂਰਾਂ ਨੂੰ ਬਚਾ ਲਿਆ ਜਾਵੇਗਾ। ਪਰ ਹੁਣ ਜੋ ਵੀਡਿਓ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਬਚਾਅ ਟੀਮ ਨੂੰ ਡਰਿਲਿੰਗ ਮਸ਼ੀਨ ਅਤੇ ਬਣੇ ਪਲੇਟਫਾਰਮ ਨੂੰ ਨਸ਼ਟ ਕਰਦੇ ਦਿਖਾਇਆ ਗਿਆ ਹੈ। ਇੱਕ ਅਪਡੇਟ ਵਿੱਚ,ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਕਿਹਾ ਕਿ ਇੱਕ ਨਵੀਂ ਡਰਿਲਿੰਗ ਮਸ਼ੀਨ ਲਗਾਉਣ 'ਤੇ ਕੰਮ ਚੱਲ ਰਿਹਾ ਹੈ।

ਕੰਕਰੀਟ ਦੇ ਵੱਡੇ ਢੇਰ ਨੇ ਵਧਾ ਦਿੱਤੀ ਸਮੱਸਿਆ
ਦੱਸ ਦਈਏ ਕਿ ਘਟਨਾ ਦੀ ਵੀਡੀਓ 'ਚ ਕੰਕਰੀਟ ਦੇ ਵੱਡੇ-ਵੱਡੇ ਢੇਰ ਸੁਰੰਗ ਨੂੰ ਰੋਕਦੇ ਹੋਏ ਦਿਖਾਈ ਦੇ ਰਹੇ ਹਨ, ਇਸ ਦੀ ਟੁੱਟੀ ਹੋਈ ਛੱਤ 'ਚੋਂ ਸਰੀਏ ਦੇ ਟੁਕੜੇ ਮਲਬੇ 'ਚ ਡੱਬੇ ਹੋਏ ਹਨ, ਜਿਸ ਕਾਰਨ ਬਚਾਅ ਕਰਮਚਾਰੀਆਂ ਲਈ ਹੋਰ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਇਸ ਮਲਬੇ ਵਿੱਚ ਫਸੇ ਮਜ਼ਦੂਰ ਜ਼ਿਆਦਾਤਰ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਹਨ।

- PTC NEWS

Top News view more...

Latest News view more...

PTC NETWORK
PTC NETWORK