Manpreet Singh Badal: ਮਨਪ੍ਰੀਤ ਬਾਦਲ ਦੇ ਕਰੀਬੀਆਂ ’ਤੇ ਵਿਜੀਲੈਂਸ ਦੀ ਪੈਣੀ ਨਜ਼ਰ, ਹੁਣ ਇਸ ਸ਼ਰਾਬ ਕਾਰੋਬਾਰੀ ਦੇ ਘਰ ਮਾਰਿਆ ਛਾਪਾ
Manpreet Singh Badal: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਰੁਕਣ ਦਾ ਨਹੀਂ ਲੈ ਰਹੀਆਂ ਹਨ। ਵਿਜੀਲੈਂਸ ਦੀ ਟੀਮ ਵੱਲੋਂ ਲਗਾਤਾਰ ਜਿੱਥੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਵਿਦੇਸ਼ ਭੱਜਣ ਦੇ ਖਦਸ਼ੇ ’ਚ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਹੁਣ ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਦੇ ਸਾਥੀ ਸ਼ਰਾਬ ਕਾਰੋਬਾਰੀ ਦੇ ਘਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਨੇ ਸ਼ਰਾਬ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ। ਸ਼ਰਾਬ ਕਾਰੋਬਾਰੀ ਦਾ ਘਰ ਬਠਿੰਡਾ ਦੇ ਫੇਸ 1 ’ਚ ਹੈ। ਕੁਝ ਦਿਨ ਪਹਿਲਾਂ ਹੀ ਇਸ ਸ਼ਰਾਬ ਕਾਰੋਬਾਰੀ ਦੇ ਦਫਤਰ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਵਿਜੀਲੈਂਸ ਨੇ ਕੰਪਿਊਟਰ ਤੇ ਡੀਵੀਆਰ ਕਬਜ਼ੇ ’ਚ ਲੈ ਲਿਆ ਸੀ। ਪਰ ਪੁਲਿਸ ਨੂੰ ਅਜੇ ਵੀ ਉਸ ਕੰਪਿਊਟਰ ਦੀ ਭਾਲ ਹੈ ਜਿਸ ਤੋਂ ਪਲਾਂਟ ਦੀ ਬੋਲੀ ਲੱਗੀ ਸੀ। ਪਰ ਪੁਲਿਸ ਨੂੰ ਜਸਵਿੰਦਰ ਸਿੰਘ ਜੁਗਨੂ ਘਰ ’ਚ ਨਹੀਂ ਮਿਲਿਆ ਅਤੇ ਵਿਜੀਲੈਂਸ ਨੂੰ ਵਾਪਸ ਖਾਲੀ ਹੱਥ ਵਾਪਸ ਜਾਣਾ ਪਿਆ।
ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀਆਂ ’ਤੇ ਹੁਣ ਵਿਜੀਲੈਂਸ ਦੀ ਪੈਣੀ ਨਜ਼ਰ ਹੈ। ਜਿਸ ਦੇ ਚੱਲਦੇ ਥਾਂ ਥਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਪਲਾਟ ਖਰੀਦ-ਵੇਚ ਦੇ ਮਾਮਲੇ ਨੂੰ ਲੈ ਕੇ ਬਠਿੰਡਾ ਦੀ ਵਿਜੀਲੈਂਸ ਟੀਮ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਜੁਗਨੂੰ ਦੇ ਘਰ ਪਹੁੰਚੀ, ਬੇਸ਼ੱਕ ਜੁਗਨੂੰ ਘਰ 'ਚ ਨਹੀਂ ਮਿਲਿਆ ਅਤੇ ਕੁਝ ਪੁੱਛ-ਪੜਤਾਲ ਕਰਨ ਤੋਂ ਬਾਅਦ ਪੁਲਿਸ ਵਾਪਸ ਪਰਤ ਆਈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਨੇ ਪਹਿਲਾਂ ਹੀ ਇਸ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਲ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਤਿੰਨ ਲੋਕ ਵਿਜੀਲੈਂਸ ਦੀ ਕਬਜ਼ੇ ’ਚ ਹਨ।
ਖੈਰ ਅਜੇ ਤੱਕ ਵਿਜੀਲੈਂਸ ਨੂੰ ਬੋਲੀ ਲਗਾਉਣ ਵਾਲਾ ਕੰਪਿਊਟਰ ਨਹੀਂ ਮਿਲਿਆ ਹੈ ਜਿਸ ਦੇ ਚੱਲਦੇ ਵਿਜੀਲੈਂਸ ਮਨਪ੍ਰੀਤ ਬਾਦਲ ਦੇ ਕਰੀਬੀਆਂ ਤੋਂ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ।
ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ..
ਇਹ ਵੀ ਪੜ੍ਹੋ: Rail Roko: ਪੰਜਾਬ 'ਚ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ; 381 ਟਰੇਨਾਂ ਪ੍ਰਭਾਵਿਤ ਤੇ 91 ਰੱਦ, ਰੇਲਵੇ ਨੇ ਕੀਤੀ ਇਹ ਅਪੀਲ
ਇਹ ਵੀ ਪੜ੍ਹੋ: ਸਿੱਖ ਗ੍ਰੰਥੀ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਅਰਦਾਸ ਨਾਲ ਸ਼ੁਰੂ ਕਰ ਰਚਿਆ ਇਤਿਹਾਸ
- PTC NEWS