Sun, Dec 3, 2023
Whatsapp

Rail Roko: ਪੰਜਾਬ 'ਚ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ; 381 ਟਰੇਨਾਂ ਪ੍ਰਭਾਵਿਤ ਤੇ 91 ਰੱਦ, ਰੇਲਵੇ ਨੇ ਕੀਤੀ ਇਹ ਅਪੀਲ

Punjab Farmer Protest: ਪੰਜਾਬ ਵਿੱਚ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ।

Written by  Amritpal Singh -- September 30th 2023 08:20 AM -- Updated: September 30th 2023 10:54 AM
Rail Roko: ਪੰਜਾਬ 'ਚ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ; 381 ਟਰੇਨਾਂ ਪ੍ਰਭਾਵਿਤ ਤੇ 91 ਰੱਦ, ਰੇਲਵੇ ਨੇ ਕੀਤੀ ਇਹ ਅਪੀਲ

Rail Roko: ਪੰਜਾਬ 'ਚ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ; 381 ਟਰੇਨਾਂ ਪ੍ਰਭਾਵਿਤ ਤੇ 91 ਰੱਦ, ਰੇਲਵੇ ਨੇ ਕੀਤੀ ਇਹ ਅਪੀਲ

Rail Roko Protest: ਪੰਜਾਬ ਵਿੱਚ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਪੰਜਾਬ ਭਰ ਵਿੱਚ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨ ਅੱਜ ਹਰਿਆਣਾ ਵਿੱਚ ਵੀ ਆਪਣਾ ਧਰਨਾ ਸ਼ੁਰੂ ਕਰ ਰਹੇ ਹਨ। ਵੱਖ-ਵੱਖ ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਅੱਜ ਅੰਬਾਲਾ 'ਚ 20 ਥਾਵਾਂ 'ਤੇ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕਰਨਗੀਆਂ।

ਕਿਸਾਨ ਜਥੇਬੰਦੀਆਂ ਅੱਜ ਅਗਲੀ ਰਣਨੀਤੀ 'ਤੇ ਵਿਚਾਰ ਕਰਨਗੀਆਂ। ਇਸ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਕਿਸਾਨ ਟਰੈਕ ਛੱਡਣਗੇ ਜਾਂ ਇੱਥੇ ਹੀ ਖੜ੍ਹੇ ਰਹਿਣਗੇ। ਰੇਲਵੇ ਟਰੈਕ ਜਾਮ ਤੋਂ ਬਾਅਦ ਅੰਬਾਲਾ ਤੋਂ ਅੰਮ੍ਰਿਤਸਰ, ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਸਾਰੇ ਰਸਤੇ ਪੂਰੀ ਤਰ੍ਹਾਂ ਠੱਪ ਹੋ ਗਏ ਹਨ। 


ਪੰਜਾਬ 'ਚ 13 ਥਾਵਾਂ 'ਤੇ ਕਿਸਾਨਾਂ ਦੀ ਹੜਤਾਲ ਕਾਰਨ ਸ਼ੁੱਕਰਵਾਰ ਨੂੰ 91 ਟਰੇਨਾਂ ਰੱਦ ਰਹੀਆਂ, ਜਦਕਿ 381 ਟਰੇਨਾਂ ਪ੍ਰਭਾਵਿਤ ਹੋਈਆਂ ਅਤੇ ਰੇਲਵੇ ਡਵੀਜ਼ਨ ਫਿਰੋਜ਼ਪੁਰ ਨੂੰ 3100 ਯਾਤਰੀਆਂ ਨੂੰ 17 ਲੱਖ ਰੁਪਏ ਵਾਪਸ ਕਰਨੇ ਪਏ। ਇਸ ਦੇ ਨਾਲ ਹੀ 17 ਮਾਲ ਗੱਡੀਆਂ ਦੋ ਦਿਨਾਂ ਤੋਂ ਦੂਜੇ ਸਟੇਸ਼ਨਾਂ 'ਤੇ ਖੜ੍ਹੀਆਂ ਹਨ। 50 ਯਾਤਰੀ ਟਰੇਨਾਂ ਦੇ ਰੂਟ ਬਦਲ ਕੇ ਨਿਰਧਾਰਤ ਸਟੇਸ਼ਨਾਂ 'ਤੇ ਭੇਜੇ ਗਏ, ਜਦਕਿ 48 ਯਾਤਰੀ ਟਰੇਨਾਂ ਨੂੰ ਹੋਰ ਸਟੇਸ਼ਨਾਂ 'ਤੇ ਰੋਕਿਆ ਗਿਆ।

ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਮੋਹਾਲੀ ਦੇ ਲਾਲੜੂ ਨੇੜੇ ਕਿਸਾਨਾਂ ਨੇ ਚੰਡੀਗੜ੍ਹ-ਦਿੱਲੀ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਦਿੱਲੀ ਜਾਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ। ਕਿਸਾਨ ਸ਼ਾਮ ਕਰੀਬ 5:30 ਵਜੇ ਧਰਨਾ ਛੱਡ ਕੇ ਚਲੇ ਗਏ ਸਨ। ਇਸ ਤੋਂ ਬਾਅਦ ਚੰਡੀਗੜ੍ਹ-ਦਿੱਲੀ ਮਾਰਗ 'ਤੇ ਆਵਾਜਾਈ ਬਹਾਲ ਹੋ ਸਕੀ।

ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਦੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ 13 ਥਾਵਾਂ 'ਤੇ ਧਰਨੇ ਦੇ ਕੇ ਰੇਲ ਮਾਰਗ ਠੱਪ ਕਰ ਦਿੱਤਾ | ਮਾਨਾਂਵਾਲਾ-ਜੰਡਿਆਲਾ (ਅੰਮ੍ਰਿਤਸਰ), ਜਲੰਧਰ ਕੈਂਟ ਸਟੇਸ਼ਨ, ਫ਼ਿਰੋਜ਼ਪੁਰ ਛਾਉਣੀ ਸਟੇਸ਼ਨ, ਗੋਲੇਵਾਲਾ ਸਟੇਸ਼ਨ, ਫ਼ਾਜ਼ਿਲਕਾ ਸਟੇਸ਼ਨ, ਮੱਲਾਂਵਾਲਾ ਸਟੇਸ਼ਨ, ਤਲਵੰਡੀ ਭਾਈ, ਮੋਗਾ ਰੇਲਵੇ ਸਟੇਸ਼ਨ, ਅਜੀਤਵਾਲ, ਗੁਰਦਾਸਪੁਰ ਰੇਲਵੇ ਸਟੇਸ਼ਨ, ਹੁਸ਼ਿਆਰਪੁਰ ਸਟੇਸ਼ਨ, ਤਰਨਤਾਰਨ ਸਟੇਸ਼ਨ ਅਤੇ ਮਜੀਠਾ ਸਟੇਸ਼ਨ ਦੇ ਰੇਲਵੇ ਫਾਟਕ 'ਤੇ ਕਿਸਾਨਾਂ ਦੀ ਹੜਤਾਲ ਚੱਲ ਰਹੀ ਹੈ।

ਰੇਲਵੇ ਦੀ ਅਪੀਲ - ਆਮ ਲੋਕਾਂ ਦਾ ਖਿਆਲ ਰੱਖੋ

ਡੀਆਰਐਮ ਸਾਹੂ ਨੇ ਕਿਸਾਨ ਸਮੂਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੇਲਵੇ ਨੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਹੈ। ਰੇਲਵੇ ਤੋਂ ਵੀ ਕੋਈ ਸ਼ਿਕਾਇਤ ਨਹੀਂ ਹੈ। ਰੇਲ ਗੱਡੀਆਂ ਰੁਕਣ ਕਾਰਨ ਗਰੀਬ ਵਰਗ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਨੂੰ ਆਮ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਡੇਢ ਹਜ਼ਾਰ ਦੇ ਕਰੀਬ ਯਾਤਰੀ ਰੇਲਗੱਡੀ ਵਿੱਚ ਸਫ਼ਰ ਕਰਦੇ ਹਨ। 381 ਟਰੇਨਾਂ ਪ੍ਰਭਾਵਿਤ ਹੋਣ ਕਾਰਨ ਲੱਖਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਚਾਲੂ ਸਾਲ ਵਿੱਚ ਤਿੰਨ ਵਾਰ ਰੇਲਾਂ ਰੋਕੀਆਂ ਹਨ। ਇਸ ਕਾਰਨ ਨਾ ਸਿਰਫ਼ ਰੇਲਵੇ ਦਾ ਮਾਲੀਆ ਘਟਿਆ ਹੈ, ਸਗੋਂ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

- PTC NEWS

adv-img

Top News view more...

Latest News view more...