Sun, Dec 14, 2025
Whatsapp

Virasat-e-Khalsa : ਸੈਲਾਨੀਆਂ ਲਈ ਵੱਡੀ ਖ਼ਬਰ , ਹੁਣ 31 ਜੁਲਾਈ ਤੱਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ

Virasat-e-Khalsa : ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ‘ਚ ਸ਼ੁਮਾਰ ਹੋ ਚੁੱਕੇ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿੱਚ 31 ਜੁਲਾਈ ਤੱਕ ਛਮਾਹੀ ਰੱਖ-ਰਖਾਓ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖਿਆ ਜਾਵੇਗਾ। ਇਸ ਲਈ ਇਸ ਅਜਾਇਬ ਘਰ ਨੂੰ ਵੇਖਣ ਆਉਣ ਵਾਲੇ ਸੈਲਾਨੀ 1 ਅਗਸਤ ਨੂੰ ਹੀ ਆਉਣ। ਇਨ੍ਹਾਂ ਸਥਾਨਾਂ ਨੂੰ ਦੇਖਣ ਲਈ ਹਰ ਰੋਜ਼ ਦੇਸ਼ ਅਤੇ ਵਿਦੇਸ਼ਾਂ ਵਿਚੋਂ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ

Reported by:  PTC News Desk  Edited by:  Shanker Badra -- July 26th 2025 04:51 PM
Virasat-e-Khalsa : ਸੈਲਾਨੀਆਂ ਲਈ ਵੱਡੀ ਖ਼ਬਰ , ਹੁਣ 31 ਜੁਲਾਈ ਤੱਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ

Virasat-e-Khalsa : ਸੈਲਾਨੀਆਂ ਲਈ ਵੱਡੀ ਖ਼ਬਰ , ਹੁਣ 31 ਜੁਲਾਈ ਤੱਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ

Virasat-e-Khalsa : ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ‘ਚ ਸ਼ੁਮਾਰ ਹੋ ਚੁੱਕੇ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿੱਚ 31 ਜੁਲਾਈ ਤੱਕ ਛਮਾਹੀ ਰੱਖ-ਰਖਾਓ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖਿਆ ਜਾਵੇਗਾ। ਇਸ ਲਈ ਇਸ ਅਜਾਇਬ ਘਰ ਨੂੰ ਵੇਖਣ ਆਉਣ ਵਾਲੇ ਸੈਲਾਨੀ 1 ਅਗਸਤ ਨੂੰ ਹੀ ਆਉਣ। ਇਨ੍ਹਾਂ ਸਥਾਨਾਂ ਨੂੰ ਦੇਖਣ ਲਈ ਹਰ ਰੋਜ਼ ਦੇਸ਼ ਅਤੇ ਵਿਦੇਸ਼ਾਂ ਵਿਚੋਂ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ।

ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਸਾਲ ਵਿੱਚ ਦੋ ਵਾਰ ਜਨਵਰੀ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਅਤੇ ਜੁਲਾਈ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ ਨੂੰ ਉਨ੍ਹਾਂ ਜਰੂਰੀ ਮੁਰੰਮਤਾਂ ਤੇ ਰੱਖ-ਰਖਾਓ ਦੇ ਲਈ ਬੰਦ ਰੱਖਿਆ ਜਾਂਦਾ ਹੈ ਜੋ ਕਿ ਆਮ ਦਿਨਾਂ ਦੇ ਵਿੱਚ ਨਹੀਂ ਹੋ ਸਕਦੀਆਂ ਹਨ। ਇਸ ਕਰਕੇ ਇਹ ਸੂਚਨਾ ਦਿੱਤੀ ਜਾ ਰਹੀ ਹੈ ਕਿ ਸੈਲਾਨੀਆਂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ। ਜਦਕਿ 1 ਅਗਸਤ 2025 ਤੋਂ ਇਹ ਅਜਾਇਬ ਘਰ ਆਮ ਦੀ ਤਰ੍ਹਾਂ ਸੈਲਾਨੀਆਂ ਵਾਸਤੇ ਖੋਲ ਦਿੱਤਾ ਜਾਵੇਗਾ।


ਜ਼ਿਕਰਯੋਗ ਹੈ ਕਿ ਅਕਾਲੀ -ਭਾਜਪਾ ਸਰਕਾਰ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਿਆ ਹੈ। ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਹੋ ਚੁੱਕਿਆ ਹੈ। ਪੰਜਾਬ ਲਈ ਇਹ ਬੁਹਤ ਹੀ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਭਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਹੁਣ ਸਮੁੱਚੇ ਭਾਰਤ ਵਿਚ ਪਹਿਲੇ ਨੰਬਰ 'ਤੇ ਆ ਗਿਆ ਹੈ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਰਾਸਤ-ਏ-ਖਾਲਸਾ ਦੀਆਂ 27 ਗੈਲਰੀਆਂ ਹਨ ਅਤੇ ਇਨ੍ਹਾਂ ਗੈਲਰੀਆਂ ਵਿਚ ਪੰਜਾਬ ਦੇ ਅਮੀਰ ਤੇ ਗੌਰਵਮਈ 550 ਸਾਲਾਂ ਦੇ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਥੇ ਸੈਲਾਨੀਆਂ ਦੇ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਪਾਸ ਮੁਹੱਈਆ ਕਰਵਾਏ ਜਾਂਦੇ ਹਨ, ਜਿਸਦੇ ਮਾਧਿਅਮ ਰਾਹੀਂ ਸਾਰੇ ਇਸ ਵਿਰਾਸਤ ਦੇ ਦਰਸ਼ਨ ਕਰਦੇ ਹਨ। ਵਿਰਾਸਤ- ਏ-ਖਾਲਸਾ ਨੂੰ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ। ਇਸ ਅਸਥਾਨ 'ਤੇ ਰੋਜ਼ਾਨਾ ਔਸਤਨ 5262 ਸੈਲਾਨੀ ਦਰਸ਼ਨ ਕਰਦੇ ਹਨ।  

 

 

- PTC NEWS

Top News view more...

Latest News view more...

PTC NETWORK
PTC NETWORK