Gurdaspur News : ਗੁਰਦਾਸਪੁਰ ਦੇ ਮਕੌੜਾ ਪੱਤਣ 'ਤੇ ਅਚਾਨਕ ਵਧਿਆ ਪਾਣੀ ਦਾ ਪੱਧਰ, ਦਰਿਆ ਪਾਰ ਪਿੰਡਾਂ ਨਾਲੋਂ ਟੁੱਟਿਆ ਲਿੰਕ
Dinanagar Heavy Rain : ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਮਕੌੜਾ ਪੱਤਣ ਦੇ ਪਾਰ ਵਸੇ ਸੱਤ ਪਿੰਡਾਂ ਦਾ ਸੰਪਰਕ ਬਰਸਾਤ ਦੇ ਦਿਨਾਂ ਵਿੱਚ ਤਾਂ ਭਾਰਤ ਨਾਲੋਂ ਟੁੱਟ ਹੀ ਜਾਂਦਾ ਹੈ ਪਰ ਇਸ ਵਾਰ ਫਰਵਰੀ ਮਹੀਨੇ ਵਿਚ ਹੋਈ ਬਰਸਾਤ ਦੇ ਚਲਦਿਆਂ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਰਾਵੀ ਦਰਿਆ ਦੇ ਪਾਰਲੇ ਪਾਸੇ ਦੇ ਪਿੰਡਾਂ ਦਾ ਲਿੰਕ ਟੁੱਟ ਗਿਆ ਹੈ ਕਿਉਂਕਿ ਸਵੇਰੇ ਤੜਕਸਾਰ ਤੋਂ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਤੇ ਪੈਂਟੂਨ ਪੁੱਲ ਦੇ ਅਗਲੇ ਪਾਸਿਓਂ ਪੁੱਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਰੁੜ੍ਹ ਗਿਆ ਹੈ।
ਪਾਣੀ ਤੇਜ਼ ਹੋਣ ਕਰਕੇ ਕਿਸ਼ਤੀ ਵੀ ਬਿਲਕੁਲ ਬੰਦ ਹੈ ਜਿਸ ਕਾਰਨ ਪਾਰਲੇ ਪਾਸੇ ਵੱਸੇ ਕੁਝ ਲੋਕਾ ਨਛੱਤਰ ਸਿੰਘ ਪਿਆਰਾ ਸਿੰਘ ਅਤੇ ਦਲੀਪ ਕੌਰ ਨੇ ਦੱਸਿਆ ਕੇ ਪਲਟੂਨ ਪੁੱਲ ਨੂੰ ਪਾਰ ਕਰਨ ਲਈ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਰਹੇ ਹਨ। ਸਕੂਟਰ, ਮੋਟਰਸਾਈਕਲ, ਸਾਈਕਲ ਸਮੇਤ ਲੋਹੇ ਦੇ ਗਾਡਰ ਤੋਂ ਲੰਘ ਕੇ ਉਹ ਪੁੱਲ ਨੂੰ ਪਾਰ ਕਰ ਰਹੇ ਹਨ। ਜਦਕਿ ਕੁਝ ਲੋਕ ਆਪਣੇ ਘਰਾਂ ਨੂੰ ਜਾਣ ਲਈ ਇਸ ਪਾਰ ਹੀ ਫਸੇ ਹੋਏ ਹਨ। ਉੱਥੇ ਹੀ ਪਾਰਲੇ ਪਾਸੇ ਤੇ ਇੱਕ ਪਿੰਡ ਤੇ ਇੱਕ ਪਰਿਵਾਰ ਵਿੱਚ ਵਿਆਹ ਸਮਾਗਮ ਸੀ ਜਿਸ ਵਿੱਚ ਸਾਰੇ ਦੇ ਸਾਰੇ ਮਹਿਮਾਨ ਵੀ ਹਿੱਸਾ ਨਹੀਂ ਲੈ ਸਕੇ।
- PTC NEWS