Sat, Apr 27, 2024
Whatsapp

ਗੁ. ਗੁਰੂ ਡਾਂਗਮਾਰ ਸਾਹਿਬ ਵਿਵਾਦ: ਸਿੱਖ ਅਤੇ ਬੋਧੀਆਂ ਵਿਚਕਾਰ ਕਿਉਂ ਨਹੀਂ ਬਣ ਪਾ ਰਹੀ ਸਹਿਮਤੀ, ਇਥੇ ਜਾਣੋ

Written by  Jasmeet Singh -- June 30th 2023 04:26 PM -- Updated: June 30th 2023 04:35 PM
ਗੁ. ਗੁਰੂ ਡਾਂਗਮਾਰ ਸਾਹਿਬ ਵਿਵਾਦ: ਸਿੱਖ ਅਤੇ ਬੋਧੀਆਂ ਵਿਚਕਾਰ ਕਿਉਂ ਨਹੀਂ ਬਣ ਪਾ ਰਹੀ ਸਹਿਮਤੀ, ਇਥੇ ਜਾਣੋ

ਗੁ. ਗੁਰੂ ਡਾਂਗਮਾਰ ਸਾਹਿਬ ਵਿਵਾਦ: ਸਿੱਖ ਅਤੇ ਬੋਧੀਆਂ ਵਿਚਕਾਰ ਕਿਉਂ ਨਹੀਂ ਬਣ ਪਾ ਰਹੀ ਸਹਿਮਤੀ, ਇਥੇ ਜਾਣੋ

ਪੀ.ਟੀ.ਸੀ. ਨਿਊਜ਼ ਡੈਸਕ: ਸਿੱਕਮ ਦੇ ਸਾਬਕਾ ਮੰਤਰੀ ਤਸੇਤੇਨ ਤਾਸ਼ੀ ਭੂਟੀਆ ਨੇ ਸਿੱਕਮ ਦੇ ਰਾਜਪਾਲ ਨੂੰ ਇੱਕ ਪੱਤਰ ਲਿਖ ਕੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਕਿ ਸਿੱਖਾਂ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੁੜੇ ਇਸ ਪਵਿੱਤਰ ਅਸਥਾਨ ਉੱਤੇ ਭੂਟੀਆ ਇਹ ਦਾਅਵਾ ਕਰ ਰਿਹਾ ਕਿ ਇਹ ਬੋਧੀਆਂ ਦੀ ਜਗ੍ਹਾ ਹੈ। ਉਸਦਾ ਕਹਿਣਾ ਕਿ ਰਾਜਪਾਲ ਇਸ ਜਗ੍ਹਾ ਤੋਂ ਸਿੱਖ ਇਤਿਹਾਸ ਦੀ ਹੋਂਦ ਨੂੰ ਰੱਦ ਕਰਨ। 

ਸ੍ਰੀ ਗੁਰੂ ਸਿੰਘ ਸਭਾ ਦੇ ਬੁਲਾਰੇ ਨੇ ਦਰਜ ਕਰਵਾਇਆ ਵਿਰੋਧ 

ਸਿੱਖਾਂ ਦੇ ਗੁਰਦੁਆਰੇ ਨੂੰ ਬੋਧੀ ਧਾਰਮਿਕ ਸਥਾਨ ਦੱਸਦੇ ਹੋਏ ਭੂਟੀਆ ਨੇ ਆਪਣੇ ਆਪ ਨੂੰ ਸਿੱਕਮ ਵਿੱਚ ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ ਦੇ ਕਮਿਊਨਿਟੀ ਲੀਡਰ ਦੇ ਪੈਨਲ ਦਾ ਮੈਂਬਰ ਦੱਸਿਆ ਹੈ। ਸ੍ਰੀ ਗੁਰੂ ਸਿੰਘ ਸਭਾ, ਕਾਨਪੁਰ ਦੇ ਬੁਲਾਰੇ ਹਰਮਿੰਦਰ ਸਿੰਘ ਨੇ ਕੌਮੀ ਘੱਟ ਗਿਣਤੀ ਕਮਿਸ਼ਨ 'ਚ ਭੂਟੀਆ ਦੀ ਇਸ ਕਾਰਵਾਈ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਐਨ.ਸੀ.ਐਮ ਤੋਂ ਇਹ ਵੀ ਮੰਗ ਕੀਤੀ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਲਈ ਉਸ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇ। 

ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ
ਭੂਟੀਆ ਨਹੀਂ ਹੈ ਕਮਿਸ਼ਨ ਦਾ ਮੈਂਬਰ 

ਹੁਣ ਇਸ ਦੇ ਜਵਾਬ ਵਿੱਚ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਸਿੱਕਮ ਦੇ ਰਾਜਪਾਲ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਰਿਕਾਰਡ ਅਨੁਸਾਰ ਭੂਟੀਆ ਕਮਿਸ਼ਨ ਦਾ ਮੈਂਬਰ ਨਹੀਂ ਹੈ ਅਤੇ ਕਿਸੇ ਨੂੰ ਵੀ ਸੰਚਾਰ ਲਈ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਉਸਦੀ ਚਿੱਠੀ ਨੂੰ ਉਸਦੀ ਨਿੱਜੀ ਹੈਸੀਅਤ ਵਿੱਚ ਲਿਖਿਆ ਮੰਨਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਕਮਿਸ਼ਨ ਨੇ ਵਿਵਾਦਿਤ ਸਥਾਨ 'ਤੇ ਸਿੱਖ ਇਤਿਹਾਸ ਦੀ ਹੋਂਦ ਦੇ ਸਮਰਥਨ ਵਿੱਚ ਇਸ ਮੁੱਦੇ 'ਤੇ ਆਪਣਾ ਸਟੈਂਡ ਦੁਹਰਾਇਆ ਹੈ ਅਤੇ ਇਹ ਵੀ ਦੱਸਿਆ ਹੈ ਕਿ ਕਿਉਂਕਿ ਇਹ ਮਾਮਲਾ ਵਿਚਾਰ ਅਧੀਨ ਹੈ, ਇਸ ਦਾ ਫੈਸਲਾ ਅਦਾਲਤ ਦੁਆਰਾ ਜਾਂ ਸੁਹਿਰਦਤਾ ਨਾਲ ਕੀਤਾ ਜਾ ਸਕਦਾ ਹੈ। ਇਸ ਮੁੱਦੇ ਨੂੰ ਸੁਲਝਾਉਣ ਲਈ NCM ਇਸ ਮਾਮਲੇ ਨਾਲ ਆਪਣੇ ਆਪ ਨੂੰ ਜੋੜਨਾ ਚਾਹੇਗਾ।

ਕੀ ਹੈ ਗੁਰੂ ਘਰ ਨਾਲ ਜੁੜਿਆ ਪੂਰਾ ਵਿਵਾਦ 

ਸਿੱਕਮ ਵਿੱਚ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਨੂੰ ਬੋਧੀ ਧਰਮ ਅਸਥਾਨ ਵਿੱਚ ਤਬਦੀਲ ਕਰਨ ਨੂੰ ਲੈ ਕੇ ਸਿੱਖਾਂ ਅਤੇ ਬੋਧੀਆਂ ਵਿਚਾਲੇ ਵਿਵਾਦ ਵਧ ਗਿਆ ਹੈ। ਇਸ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਪਿਛਲੇ ਮਹੀਨੇ ਕਰੀਬ 5 ਸਾਲਾਂ ਬਾਅਦ ਸਿੱਕਮ ਹਾਈਕੋਰਟ ਨੇ ਅਦਾਲਤ ਦੇ ਬਾਹਰ ਇਸ ਮੁੱਦੇ ਦੇ ਸੁਖਾਵੇਂ ਹੱਲ ਲਈ ਕਿਹਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿੱਖਾਂ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਅਤੇ ਉਥੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦੀ ਉਮੀਦ ਮੁੜ ਜਗਾਈ ਹੈ। ਇਤਿਹਾਸ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੱਬਤ ਤੋਂ ਵਾਪਸ ਆਉਂਦੇ ਸਮੇਂ ਇਸ ਸਥਾਨ ਦਾ ਦੌਰਾ ਕੀਤਾ ਸੀ।

ਸਥਾਨਕ ਬੋਧੀਆਂ ਨੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਪੋਥੀਆਂ ਨੂੰ ਹਟਾਇਆ
ਸਥਾਨਕ ਬੋਧੀਆਂ ਨੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਪੋਥੀਆਂ ਨੂੰ ਹਟਾਇਆ

ਕਦੋਂ ਸ਼ੁਰੂ ਹੋਇਆ ਇਹ ਵਿਵਾਦ.....? 

ਗੁਰਦੁਆਰੇ ਨੂੰ ਲੈ ਕੇ ਇਹ ਵਿਵਾਦ 2017 ਵਿੱਚ ਸ਼ੁਰੂ ਹੋਇਆ ਸੀ, ਜਦੋਂ ਸਥਾਨਕ ਬੋਧੀਆਂ ਨੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਪੋਥੀਆਂ ਨੂੰ ਹਟਾ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਕੌਮ ਅਤੇ ਇਸ ਦੀਆਂ ਨੁਮਾਇੰਦਿਆਂ ਜਥੇਬੰਦੀਆਂ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਗੁਰਦੁਆਰੇ ’ਤੇ ਮੁੜ ਕਬਜ਼ਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ।

ਗੁਰਦੁਆਰਾ ਡਾਂਗਮਰ ਦੇ ਨਾਨਕ ਲਾਮਾ 

ਸਥਾਨਕ ਲੋਕ ਅਜੇ ਵੀ ਇਸ ਸਥਾਨਕ 'ਤੇ ਪਰੰਪਰਾ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਮਾ ਕਹਿੰਦੇ ਹਨ। ਇਸ ਤੋਂ ਇਲਾਵਾ ਗੁਰੂਦੁਆਰਾ ਗੁਰੂਡਾਂਗਮਾਰ ਸਾਹਿਬ ਦੇ ਆਲੇ ਦੁਆਲੇ ਦੇ ਲਾਮੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਚੋਲਾ, ਪੈਰਾਂ ਦੇ ਨਿਸ਼ਾਨ ਅਤੇ ਪਾਣੀ ਲੈ ਕੇ ਜਾਣ ਵਾਲਾ ਕਮੰਡਲ ਸਿੱਕਮ ਦੇ ਲਾਚੇਨ ਗੋਮਫਾ ਕੋਲ ਸੁਰੱਖਿਅਤ ਪਿਆ ਹੈ। ਬੋਧੀਆਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਤੀਸਰੀ 'ਉਦਾਸੀ' ਦੌਰਾਨ ਗੇ ਲੁਗ ਪਾ ਕਬੀਲੇ ਦੁਆਰਾ ਪ੍ਰੇਸ਼ਾਨ ਕੀਤੇ ਜਾ ਰਹੇ ਕਰਮ ਮਾ ਨਿੰਗ ਕਬੀਲੇ ਵਿਚਕਾਰ ਸ਼ਾਂਤੀ ਬਹਾਲੀ ਲਈ ਇਸ ਸਥਾਨ ਦਾ ਦੌਰਾ ਕੀਤਾ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਤਲਵੰਡੀ ਵੱਲੋਂ ਪ੍ਰੈਸ ਕਾਨਫਰੰਸ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਤਲਵੰਡੀ ਵੱਲੋਂ ਪ੍ਰੈਸ ਕਾਨਫਰੰਸ

ਪੂਰਬੀ ਭਾਰਤ ਵਿਚੋਂ ਸਿੱਖ ਇਤਿਹਾਸ ਖ਼ਤਮ ਕਰਨ ਦੇ ਯਤਨਾਂ ਪ੍ਰਤੀ ਕੀਤਾ ਚੌਕਸ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਅੱਜ ਗੁਰੂ ਨਾਨਕ ਦੇਵ ਜੀ ਦੀ ਉੱਤਰ ਪੂਰਬੀ ਇਲਾਕੇ ਵਿਚ ਉਦਾਸੀ ਦੇ ਠੋਸ ਇਤਿਹਾਸ ਸਬੂਤ ਪੇਸ਼ ਕਰਦਿਆਂ ਸਿੱਕਮ ਵਿਚ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ ਵਿਚ ਸਿੱਖ ਕੌਮ ਲਈ ਨਿਆਂ ਦੀ ਮੰਗ ਕੀਤੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਾਮਲਾ ਸਿੱਕਮ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ ਤੇ ਅਦਾਲਤ ਨੇ ਪੀੜਤ ਪਾਰਟੀਆਂ ਨੂੰ 18.08.2023 ਨੂੰ ਕੋਈ ਸੁਹਿਰਦ ਹੱਲ ਲੈ ਕੇ ਆਉਣ ਵਾਸਤੇ ਕਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ।

ਇਹ ਵੀ ਪੜ੍ਹੋ: 

ਬਰਤਾਨੀਆ: ਪੀ.ਐੱਮ. ਰਿਸ਼ੀ ਸੁਨਕ ਵੱਲੋਂ 101 ਸਾਲਾ ਸਿੱਖ ਯੋਧੇ ਦਾ ਸਨਮਾਨ
ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਅਸਾਮ ਦੀ ਜੇਲ੍ਹ 'ਚ ਕੀਤੀ ਭੁੱਖ ਹੜਤਾਲ, ਇਹ ਹੈ ਵਜ੍ਹਾ
ਅਦਾਰਾ ਪੀ.ਟੀ.ਸੀ. ਵੱਲੋਂ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਪੱਤਰ
Louis Vuitton ਦੇ ਡਿਜ਼ਾਈਨ ਵਾਲਾ ਲੂਣ ਦੇ ਦਾਣੇ ਤੋਂ ਵੀ ਛੋਟਾ ਹੈਂਡਬੈਗ; ਵੇਖਣ ਲਈ ਨਾਲ ਵੇਚਿਆ ਮਾਈਕ੍ਰੋਸਕੋਪ

- PTC NEWS

Top News view more...

Latest News view more...