Kiss Day 2024 : ਕਿਉਂ ਮਨਾਇਆ ਜਾਂਦਾ ਹੈ Kiss Day? ਜਾਣੋ ਇਸ ਦਿਨ ਦਾ ਇਤਿਹਾਸ
Kiss Day 2024: ਪਿਆਰ ਕਰਨ ਵਾਲੇ ਜੋੜੇ ਵੈਲੇਨਟਾਈਨ ਵੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਜੋ ਕਿ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ 14 ਫਰਵਰੀ ਤੱਕ ਰਹਿੰਦਾ ਹੈ, ਦੱਸ ਦੇਈਏ ਕਿ ਵੈਲੇਨਟਾਈਨ ਵੀਕ ਦੇ ਹਰ ਦਿਨ ਨੂੰ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਨਾਲ ਹੀ ਰੋਜ਼ ਡੇਅ, ਪ੍ਰਪੋਜ਼ ਡੇਅ, ਚਾਕਲੇਟ ਡੇਅ, ਟੈਡੀ ਡੇਅ, ਪ੍ਰੋਮਿਸ ਡੇਅ ਆਦਿ ਤੋਂ ਬਾਅਦ ਇੱਸ ਦਿਨ ਨੂੰ ਕਿੱਸ ਡੇਅ ਵਜੋਂ ਮਨਾਇਆ ਜਾਂਦਾ ਹੈ। ਜੋ ਹਰ ਸਾਲ 13 ਫਰਵਰੀ ਨੂੰ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿੱਸ ਡੇਅ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ? ਜੇਕਰ ਨਹੀਂ ਤਾਂ ਆਉ ਜਾਣਦੇ ਹਾਂ ਇਸ ਬਾਰੇ ਸਭ ਕੁਝ।
ਦੱਸ ਦੇਈਏ ਕਿ ਵੈਲੇਨਟਾਈਨ ਵੀਕ 'ਚ ਆਉਣ ਵਾਲਾ ਕਿੱਸ ਡੇਅ ਪ੍ਰੇਮੀ ਜੋੜਿਆਂ ਲਈ ਬਹੁਤ ਖਾਸ ਹੁੰਦਾ ਹੈ, ਜੋ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਿਨ ਆਪਣੇ ਸਾਥੀ ਨੂੰ ਪਿਆਰ ਨਾਲ ਕਿੱਸ ਕਰਨ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ। ਕਿੱਸ ਇੱਕ ਦੂਜੇ ਲਈ ਆਪਸੀ ਪਿਆਰ ਅਤੇ ਸਤਿਕਾਰ ਵਧਾਉਣ ਦਾ ਕੰਮ ਕਰਦੀ ਹੈ। ਨਾਲ ਹੀ ਇਹ ਜੀਵਨ 'ਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਇਸ ਨਾਲ ਜੀਵਨ 'ਚ ਚੱਲ ਰਹੀਆਂ ਮੁਸ਼ਕਲਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਦੁਖੀ ਵਿਅਕਤੀ ਨੂੰ ਹੱਗ ਕਰਕੇ ਮੱਥੇ 'ਤੇ ਪਿਆਰ ਨਾਲ ਕਿੱਸ ਕੀਤੀ ਜਾਵੇ ਤਾਂ ਉਸ ਦੇ ਦੁੱਖ ਨੂੰ ਘੱਟ ਕੀਤਾ ਜਾ ਸਕਦਾ ਹੈ। ਪਿਆਰ ਦਾ ਇਜ਼ਹਾਰ ਕਰਨ ਲਈ ਵੀ ਕਿੱਸ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ।
ਕਿੱਸ ਡੇਅ ਜੋੜਿਆਂ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਕਿ 6ਵੀਂ ਸਦੀ ਦੇ ਫਰਾਂਸ 'ਚ ਬਾਲ ਪਾਰਟੀ ਵੇਲੇ ਜੋੜੇ ਇੱਕ ਦੂਜੇ ਨਾਲ ਨੱਚ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ ਅਤੇ ਅੰਤ 'ਚ ਡਾਂਸ ਖਤਮ ਹੋਣ ਤੋਂ ਬਾਅਦ ਮੁੰਡਾ ਕੁੜੀ ਦੇ ਹੱਥ 'ਤੇ ਕਿੱਸ ਕਰਦਾ ਹੁੰਦਾ ਸੀ। ਦੱਸ ਦੇਈਏ ਕਿ ਰੂਸ 'ਚ ਵਿਆਹ ਦੀਆਂ ਕਸਮਾਂ ਲੈਂਦੇ ਸਮੇਂ ਕਿੱਸ ਦੀ ਪ੍ਰਥਾ ਸੀ। ਉਸੇ ਸਮੇਂ ਰੋਮ 'ਚ ਕਿਸੇ ਨੂੰ ਮਿਲਣ ਵੇਲੇ ਮਰਦ ਵਲੋਂ ਔਰਤ ਦਾ ਹੱਥ ਚੁੰਮਣ ਦੀ ਪ੍ਰਥਾ ਸੀ। ਇਸੇ ਤਰ੍ਹਾਂ ਹੌਲੀ-ਹੌਲੀ ਕਿੱਸ ਰਾਹੀਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਹ ਸਿਲਸਿਲਾ ਪੂਰੀ ਦੁਨੀਆ 'ਚ ਸ਼ੁਰੂ ਹੋ ਗਿਆ।
ਲੇਖਕ - ਸਚਿਨ ਜਿੰਦਲ ਦੇ ਸਹਿਯੋਗ ਨਾਲ
-