Slap Day 2024: ਕਿਉਂ ਮਨਾਇਆ ਜਾਂਦਾ 'ਸਲੈਪ ਡੇਅ'? ਜਾਣੋ ਇਸ ਦਿਨ ਦਾ ਮਹੱਤਵ
Slap Day 2024: 15 ਫਰਵਰੀ ਤੋਂ ਐਂਟੀ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਐਂਟੀ ਵੈਲੇਨਟਾਈਨ ਵੀਕ ਦਾ ਪਿਆਰ ਅਤੇ ਰੋਮਾਂਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਵੀਕ ਦੇ ਪਹਿਲੇ ਦਿਨ ਨੂੰ ਸਲੈਪ ਡੇਅ ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਵੈਲੇਨਟਾਈਨ ਡੇਅ ਤੋਂ ਬਾਅਦ ਮਨਾਏ ਜਾਣਗੇ ਇਹ ਅਨੋਖੇ ਦਿਨ, ਥੱਪੜ ਤੋਂ ਲੈ ਕੇ ਬ੍ਰੇਕਅਪ ਡੇਅ ਸ਼ਾਮਲ
ਜਿਸ ਤੋਂ ਬਾਅਦ ਕਿੱਕ ਡੇਅ, ਪਰਫਿਊਮ ਡੇਅ, ਫਲਰਟ ਡੇਅ, ਕਨਫੈਸ਼ਨ ਡੇਅ, ਮਿਸਿੰਗ ਡੇਅ ਅਤੇ ਬ੍ਰੇਕਅੱਪ ਡੇਅ ਵਰਗੇ ਦਿਨ ਵੀ ਮਨਾਏ ਜਾਂਦੇ ਹਨ। ਇਹ ਦਿਨ ਉਨ੍ਹਾਂ ਲੋਕਾਂ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ ਜੋ ਆਪਣੇ ਧੋਖੇਬਾਜ਼ ਸਾਥੀ ਨੂੰ ਸਲੈਪ ਕਰਕੇ ਸਬਕ ਸਿਖਾਉਣਾ ਚਾਹੁੰਦੇ ਹਨ, ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਅਸਲ 'ਚ ਕਿਸੇ ਨੂੰ ਵੀ ਸਲੈਪ ਕਰੋ।
ਇਹ ਦਿਨ ਜ਼ਿਆਦਾਤਰ ਉਨ੍ਹਾਂ ਜੋੜਿਆਂ ਦੁਆਰਾ ਮਨਾਇਆ ਜਾਂਦਾ ਹੈ ਜੋ ਆਪਣੇ ਸਾਥੀਆਂ ਤੋਂ ਖੁਸ਼ ਨਹੀਂ ਹਨ।
ਤਾਂ ਆਓ ਜਾਣਦੇ ਹਾਂ ਸਲੈਪ ਡੇ ਕਿਉਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਕਿਉਂ ਮਨਾਇਆ ਜਾਂਦਾ Valentine's Day? ਜਾਣੋ ਇਸ ਦੇ ਇਤਿਹਾਸ ਬਾਰੇ
ਸਲੈਪ ਡੇਅ ਦਾ ਮਤਲਬ ਹਿੰਸਾ ਨਹੀਂ ਸਗੋਂ ਸਾਥੀ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਇਸ ਦਿਨ ਜ਼ਿਆਦਾ ਤਰ ਹਰ ਕੋਈ ਆਪਣੇ ਸਾਥੀ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਸਾਥੀ ਤੋਂ ਨਾਰਾਜ਼ ਹਨ। ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਤੁਸੀਂ ਆਪਣੇ ਸਾਥੀ ਨੂੰ ਸਲੈਪ ਕਰ ਸਕਦੇ ਹੋ, ਪਰ ਹਿੰਸਾ ਨਹੀਂ ਕਰਨੀ ਚਾਹੀਦੀ।
ਵੈਸੇ ਤਾਂ ਇਹ ਹਮੇਸ਼ਾ ਸਨਮਾਨ ਨਾਲ ਐਂਟੀ ਵੈਲੇਨਟਾਈਨ ਵੀਕ ਮਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਲਈ ਤੁਸੀਂ ਸਲੈਪ ਡੇਅ ਨਾਲ ਸਬੰਧਤ ਮੈਸੇਜ ਅਤੇ ਪੋਸਟ ਕਾਰਡ ਭੇਜ ਕੇ ਇਸ ਦਿਨ ਆਪਣੇ ਧੋਖੇਬਾਜ਼ ਸਾਥੀ ਨੂੰ ਵੀ ਸ਼ੁਭਕਾਮਨਾਵਾਂ ਦੇ ਸਕਦੇ ਹੋ।
ਇਹ ਵੀ ਪੜ੍ਹੋ:
ਜ਼ਿਆਦਾਤਰ ਲੋਕ ਸਲੈਪ ਡੇ ਨੂੰ ਬੁਰੇ ਦਿਨਾਂ ਦੀ ਸੂਚੀ 'ਚ ਰੱਖਦੇ ਹਨ, ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੈ। ਕਿਉਂਕਿ ਸਲੈਪ ਡੇਅ ਅੰਦਰੂਨੀ ਨਿਰਾਸ਼ਾ ਅਤੇ ਗੁੱਸੇ ਨੂੰ ਬਾਹਰ ਕੱਢਣ ਦਾ ਇੱਕ ਵਧੀਆ ਮੌਕਾ ਹੁੰਦਾ ਹੈ।
- ਸਚਿਨ ਜਿੰਦਲ
-