Sri Mukatsar Sahib ’ਚ ਰੇਲਵੇ ਸਟੇਸ਼ਨ ’ਚ ਮਾਲ ਗੱਡੀ ਦੇ ਹੇਠਾਂ ਆਈ ਔਰਤ, ਵੱਢੀਆਂ ਦੋਵੇ ਲੱਤਾਂ
Sri Mukatsar Sahib News : ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਔਰਤ ਮਾਲ ਗੱਡੀ ਦੇ ਹੇਠਾਂ ਆ ਗਈ। ਮਿਲੀ ਜਾਣਕਾਰੀ ਮੁਤਾਬਿਕ ਪੀੜਤ ਔਰਤ ਚਾਹ ਰੇੜੀ ਲਗਾਉਣ ਦਾ ਕੰਮ ਕਰਦੀ ਸੀ। ਜਿਸ ਸਮੇਂ ਉਹ ਰੇਲਵੇ ਟ੍ਰੈਕ ਪਾਰ ਕਰ ਰਹੀ ਸੀ ਤਾਂ ਉਸ ਸਮੇਂ ਉਹ ਟ੍ਰੇਨ ਦੇ ਹੇਠਾਂ ਆ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਕਰੀਬ ਢਾਈ ਵਜੇ ਵਾਪਰਿਆ। ਬੰਬੀਤਾ ਪਤੀ ਰਾਜ ਕੁਮਾਰ, ਜੋ ਗਾਂਧੀ ਨਗਰ ਦੀ ਰਹਿਣ ਵਾਲੀ ਹੈ, ਰੋਜ਼ਾਨਾ ਦੀ ਤਰ੍ਹਾਂ ਚਾਹ ਦੀ ਰੇੜੀ ਲਗਾ ਰਹੀ ਸੀ। ਇਸੇ ਦੌਰਾਨ ਮਾਲ ਗੱਡੀ ਰੈਕ ਤੇ ਖਾਲੀ ਹੋ ਕੇ ਵਾਪਸ ਜਾ ਰਹੀ ਸੀ। ਔਰਤ ਜਦੋਂ ਰੇਲਵੇ ਟਰੈਕ ਪਾਰ ਕਰ ਰਹੀ ਸੀ, ਉਸ ਮਾਲ ਗੱਡੀ ਇੱਕਦਮ ਬੈਕ ਹੋ ਗਈ ਅਤੇ ਬੰਬੀਤਾ ਗੱਡੀ ਹੇਠਾਂ ਆ ਗਈ। ਲੋਕਾਂ ਨੇ ਜਦੋਂ ਚੀਕਾਂ ਸੁਣੀਆਂ ਤਾਂ ਤੁਰੰਤ ਦੌੜ ਕੇ ਗੱਡੀ ਰੋਕੀ ਅਤੇ ਉਸ ਨੂੰ ਹੇਠੋਂ ਕੱਢਿਆ। ਹਾਲਾਂਕਿ ਬੰਬੀਤਾ ਦੀਆਂ ਦੋਨੋਂ ਲੱਤਾਂ ਕੱਟੀਆਂ ਗਈਆਂ, ਪਰ ਕਿਸਮਤ ਨਾਲ ਉਸਦੀ ਜਾਨ ਬਚ ਗਈ। ਮੌਕੇ ‘ਤੇ ਪਹੁੰਚੀ ਸਰਕਾਰੀ ਐਂਬੂਲੈਂਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਮੁਕਤਸਰ ਪਹੁੰਚਾਇਆ।
ਉੱਥੇ ਹੀ ਜੀਆਰਪੀ ਪੁਲਿਸ ਤੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਬੰਬੀਤਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਚਾਹ ਦੀ ਰੇੜੀ ਲਗਾਉਂਦੀ ਹੈ ਤੇ ਅੱਜ ਉਹ ਮਾਲ ਗੱਡੀ ਹੇਠਾਂ ਲੰਘਣ ਲੱਗੀ ਸੀ ਤੇ ਮਾਲ ਗੱਡੀ ਟਰੈਕ ਤੇ ਖਾਲੀ ਹੋ ਕੇ ਵਾਪਸ ਜਾਣ ਲੱਗੀ ਤਾਂ ਇੱਕਦਮ ਬੈਕ ਹੋ ਗਈ ਜਿਸ ਦੇ ਨਾਲ ਬੰਬੀਤਾ ਗੱਡੀ ਹੇਠਾਂ ਆ ਗਈ ਤੇ ਦੋਨੋਂ ਲੱਤਾਂ ਕੱਟੀਆਂ ਗਈਆਂ।
ਏਐਸਆਈ ਜਗਤਾਰ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਓਵਰ ਬ੍ਰਿਜ ਬਣੇ ਹੋਏ ਹਨ ਤੇ ਇਹ ਉਵਰ ਬ੍ਰਿਜ ਲੋਕਾਂ ਦੇ ਲਈ ਹਨ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਤੇ ਹੁਣ ਵੀ ਲੋਕਾਂ ਨੂੰ ਕੀ ਕਰਦੇ ਹਾਂ ਕਿ ਕੋਈ ਵੀ ਰੇਲਵੇ ਟਰੈਕ ਜਾ ਰੇਲ ਗੱਡੀ ਦੇ ਹੇਠਾਂ ਦੀ ਕੋਈ ਵੀ ਵਿਅਕਤੀ ਨਾ ਲੰਘੇ ਤਾਂ ਕਿ ਅਜਿਹਾ ਹਾਦਸਾ ਦੁਆਰਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ : ਸਾਬਕਾ DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ 'ਚ ਇੱਕ ਹੋਰ FIR, ਸੀਬੀਆਈ ਨੇ ਫਾਰਮ ਹਾਊਸ ਤੋਂ ਨਾਜਾਇਜ਼ ਸ਼ਰਾਬ ਤੇ ਕਾਰਤੂਸ ਕੀਤੇ ਬਰਾਮਦ
- PTC NEWS