WWE ਦੇ ਦਿੱਗਜ ਖਿਡਾਰੀ Hulk Hogan ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ, 71 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
Hulk Hogan Dies : ਅਮਰੀਕੀ ਪਹਿਲਵਾਨ ਅਤੇ WWE ਦੇ ਦਿੱਗਜ ਖਿਡਾਰੀ ਹਲਕ ਹੋਗਨ (Hulk Hogan) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਸਨੇ ਵੀਰਵਾਰ 24 ਜੁਲਾਈ, 2025 ਨੂੰ ਆਖਰੀ ਸਾਹ ਲਿਆ। ਵੀਰਵਾਰ ਨੂੰ ਫਲੋਰੀਡਾ ਦੇ ਕਲੀਅਰਵਾਟਰ ਵਿੱਚ Hulk Hogan ਦੇ ਘਰ ਡਾਕਟਰਾਂ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਪਹਿਲਵਾਨ ਨੂੰ ਕਲੀਅਰਵਾਟਰ ਵਿੱਚ ਉਸਦੇ ਘਰ ਤੋਂ ਐਂਬੂਲੈਂਸ ਵਿੱਚ ਸਟ੍ਰੈਚਰ 'ਤੇ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।
11 ਅਗਸਤ 1953 ਨੂੰ ਅਗਸਤਾ, ਜਾਰਜੀਆ ਵਿੱਚ ਜਨਮੇ Hulk ਨੇ ਪੇਸ਼ੇਵਰ ਕੁਸ਼ਤੀ ਦੇ ਇਤਿਹਾਸ ਵਿੱਚ ਇੱਕ ਵੱਖਰੀ ਛਾਪ ਛੱਡੀ। ਇੱਕ ਰਿਪੋਰਟ ਦੇ ਅਨੁਸਾਰ Hulk Hogan ਦਾ ਜੂਨ ਵਿੱਚ ਇੱਕ ਵੱਡਾ ਆਪ੍ਰੇਸ਼ਨ ਹੋਇਆ ਸੀ। ਉਸੇ ਸਮੇਂ Hogan ਦੀ ਪਤਨੀ Skye ਨੇ ਹਾਲ ਹੀ ਵਿੱਚ ਉਨ੍ਹਾਂ ਦੇ ਕੋਮਾ ਵਿੱਚ ਹੋਣ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਉਸਦੀ ਮੌਤ ਹੋ ਗਈ।
ਹਲਕ ਹੋਗਨ ਦਾ ਕਰੀਅਰ
ਅਗਸਤ 1953 ਵਿੱਚ ਅਗਸਤਾ, ਜਾਰਜੀਆ ਵਿੱਚ ਪੈਦਾ ਹੋਇਆ ਟੈਰੀ ਜੀਨ ਬੋਲੀਆ (ਹੋਗਨ ਦਾ ਅਸਲੀ ਨਾਮ) ਫਲੋਰੀਡਾ ਦੇ ਪੋਰਟ ਟੈਂਪਾ ਵਿੱਚ ਵੱਡਾ ਹੋਇਆ। ਛੋਟੀ ਉਮਰ ਵਿੱਚ ਹੀ ਕੁਸ਼ਤੀ ਵਿੱਚ ਦਿਲਚਸਪੀ ਵਧਣ ਤੋਂ ਬਾਅਦ ਉਹ ਅਗਸਤ 1977 ਵਿੱਚ ਪੇਸ਼ੇਵਰ ਰੂਪ 'ਚ ਹਿੱਸਾ ਲਿਆ ਅਤੇ 'ਹਲਕ' ਦਾ ਖਿਤਾਬ ਪ੍ਰਾਪਤ ਕੀਤਾ। ਉਸਦੀ ਪੀਲੀ ਅਤੇ ਲਾਲ ਡਰੈਸ ਚਰਚਾ 'ਚ ਰਹਿੰਦੀ ਸੀ। ਹਲਕ 1980 ਦੇ ਦਹਾਕੇ ਵਿੱਚ WWE ਦੇ ਸਭ ਤੋਂ ਮਸ਼ਹੂਰ ਨਾਵਾਂ ਵਿੱਚੋਂ ਇੱਕ ਸੀ। ਉਸਨੇ 6 WWE ਚੈਂਪੀਅਨਸ਼ਿਪ ਜਿੱਤੀਆਂ।
- PTC NEWS