Drug Overdose Death : ਪੰਜਾਬ 'ਚ ਨਸ਼ੇ ਨੇ ਇੱਕ ਹੋਰ ਘਰ ਉਜਾੜਿਆ, ਹੁਸ਼ਿਆਰਪੁਰ 'ਚ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
Drug Overdose Death in Punjab : ਨਿੱਤ ਦਿਨ ਪੰਜਾਬ ਸਰਕਾਰ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੀ ਕਾਮਜਾਬੀ ਅਤੇ ਪੰਜਾਬ ਵਿੱਚੋਂ ਨਸ਼ਾ ਖਤਮ ਹੋਣ ਦੇ ਰਾਗ ਅਲਾਪਦੀ ਹੈ ਅਤੇ ਪ੍ਰਸ਼ਾਸਨ ਨਿੱਤ ਦਾਵੇ ਕਰਦਾ ਹੈ ਕਿ ਨਸ਼ੇ ਦੇ ਹੜ੍ਹ 'ਤੇ ਕਾਬੂ ਪਾ ਲਿਆ ਗਿਆ ਹੈ, ਪਰ ਸੱਚਾਈ ਇਸਦੇ ਉਲਟ ਹੈ। ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕੇ ਕਿਹੜਾ ਯੁੱਧ ਅਤੇ ਕੇਹੜੀ ਕਾਮਜਾਬੀ ਅੱਜ ਵੀ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਅੱਜ ਵੀ ਨਸ਼ਾ ਘਰ ਨੂੰ ਖਾ ਰਿਹਾ ਹੈ ਜੀ ਹਾਂ ਇਹੀ ਹੈ ਸੱਚ
ਬੀਤੇ ਦਿਨੀ ਹੁਸ਼ਿਆਰਪੁਰ (Hoshiarpur News) ਦੇ ਕਸਬਾ ਹਰਿਆਣਾ ਵਿਚ ਇਕ ਮੋਹਿਤ ਨਾਮ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਅਤੇ ਅੱਜ ਦੀਆਂ ਤਸਵੀਰਾ ਕੀਤੇ ਹੋਰ ਦੀਆਂ ਨਹੀ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਅਧੀਨ ਆਉਂਦੀ ਮੈਡੀਸਨ ਮਾਰਕੀਟ ਦੇ ਨਾਲ ਖਾਲੀ ਪਈ ਮਾਰਕੀਟ ਦੀਆਂ ਹਨ, ਜਿਥੇ ਰਿਸ਼ੀ ਸਹੋਤਾ ਨਾਮ ਦਾ 30 ਸਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਦੀ ਬਲੀ ਚੜ੍ਹ ਗਿਆ।
ਮ੍ਰਿਤਕ ਦੀ ਪਤਨੀ ਪ੍ਰਤੀਭਾ ਦੇ ਦੱਸਣ ਮੁਤਾਬਕ ਰਿਸ਼ੀ ਨਸ਼ੇ ਦਾ ਆਦੀ ਸੀ ਅਤੇ ਬੀਤੇ ਕੱਲ 5 ਵਜੇ ਸ਼ਾਮ ਘਰੋਂ ਗਿਆ ਸੀ ਅਤੇ ਅੱਜ ਉਸ ਦੀ ਇਹ ਸੂਚਨਾ ਮਿਲੀ ਪ੍ਰਤੀਭਾ ਨੇ ਦੱਸਿਆ ਕੇ ਰਿਸ਼ੀ ਨੂੰ ਸਰਕਾਰੀ ਰਿਹੇਵ ਸੈਂਟਰ ਵਿਚ 3 ਮਹੀਨੇ ਲਈ ਦਾਖਿਲ ਕਰਵਾਇਆ ਗਿਆ ਸੀ ਪਰ ਉਹਨਾਂ ਵੱਲੋ ਡੇਢ ਮਹੀਨੇ ਬਾਦ ਹੀ ਇਹ ਕਹਿ ਕੇ ਇਸ ਨੂੰ ਭੇਜ ਦਿਤਾ ਸੀ ਕਿ ਹੁਣ ਰਿਸ਼ੀ ਬਿਲਕੁਲ ਸਹੀ ਹੈ ਅਤੇ ਲੱਗਭਗ ਦੱਸ ਦਿਨ ਬਾਦ ਅੱਜ ਉਹ ਉਸੇ ਨਸ਼ੇ ਦੀ ਭੇਟ ਚੜ੍ਹ ਗਿਆ।
- PTC NEWS