Mon, Dec 15, 2025
Whatsapp

ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬੋਲਿਆ ਸਿੱਧੂ ਮੂਸੇਵਾਲਾ, ਦਿੱਤਾ ਠੋਕਵਾਂ ਜਵਾਬ, ਦੇਖੋ ਵੀਡੀਓ

Reported by:  PTC News Desk  Edited by:  Jashan A -- October 27th 2019 03:15 PM
ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬੋਲਿਆ ਸਿੱਧੂ ਮੂਸੇਵਾਲਾ, ਦਿੱਤਾ ਠੋਕਵਾਂ ਜਵਾਬ, ਦੇਖੋ ਵੀਡੀਓ

ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬੋਲਿਆ ਸਿੱਧੂ ਮੂਸੇਵਾਲਾ, ਦਿੱਤਾ ਠੋਕਵਾਂ ਜਵਾਬ, ਦੇਖੋ ਵੀਡੀਓ

ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬੋਲਿਆ ਸਿੱਧੂ ਮੂਸੇਵਾਲਾ, ਦਿੱਤਾ ਠੋਕਵਾਂ ਜਵਾਬ, ਦੇਖੋ ਵੀਡੀਓ,ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਕਲਮ ਨਾਲ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਇਨ੍ਹੀ ਦਿਨੀਂ ਨਿਊਜ਼ੀਲੈਂਡ 'ਚ ਹੈ, ਜਿਥੇ ਉਹ ਦੀਵਾਲੀ ਮੌਕੇ ਲਾਈਵ ਸ਼ੋਅ ਲਗਾ ਰਿਹਾ ਹੈ। ਅਜਿਹੇ 'ਚ ਬੀਤੇ ਦਿਨੀਂ ਉਸ ਨੇ ਆਕਲੈਂਡ 'ਚ ਲਾਈਵ ਸ਼ੋਅ ਰਾਹੀਂ ਸਰੋਤਿਆਂ ਦਾ ਆਪਣੀ ਗਾਇਕੀ ਸਦਕਾ ਮਨੋਰੰਜਨ ਕੀਤਾ। ਇਸ ਦੌਰਾਨ ਸਿੱਧੂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਉਹਨਾਂ ਨੇ ਵਿਰੋਧੀਆਂ 'ਤੇ ਖੂਬ ਤੰਜ ਕਸਿਆ। ਦਰਅਸਲ, ਸਿੱਧੂ ਨੇ ਆਪਣੇ ਵਿਆਹ ਦੀਆਂ ਵਾਇਰਲ ਹੋ ਰਹੀਆਂ ਫੋਟੋਆਂ 'ਤੇ ਲੋਕਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਹੋਰ ਪੜ੍ਹੋ: ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ 1 ਲੱਖ ਰੁਪਏ ਦੇਣ ਦੀ ਫ਼ੋਨ 'ਤੇ ਮਿਲੀ ਧਮਕੀ ਉਹਨਾਂ ਕਿਹਾ ਕਿ ਲੋਕਾਂ ਤੋਂ ਕਿਸੇ ਦੀ ਚੜਾਈ ਨਹੀਂ ਜ਼ਰੀ ਜਾਂਦੀ ਤਾਂ ਉਸ ਦੀ ਬਦਨਾਮੀ ਕਰਨ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਮੇਰੇ ਵਿਆਹ ਦਾ ਜ਼ਿਆਦਾ ਫਿਕਰ ਆ ਉਹਨਾਂ ਨੂੰ ਤਾਂ ਮੈਂ ਸਪੈਸ਼ਲ ਵਿਆਹ ਦਾ ਕਾਰਡ ਭੇਜਾਂਗਾ, ਜੇ ਕੁਝ ਅਜਿਹਾ ਹੋਵੇਗਾ ਤਾਂ ਮੈਂ ਪਹਿਲਾਂ ਦੱਸ ਦੇਵਾਂਗਾ। ਸਿੱਧੂ ਨੇ ਕਿਹਾ ਕਿ ਅੱਜ ਇਸ ਸ਼ੋਅ 'ਚ ਇਨ੍ਹੇ ਲੋਕ ਉਹਨਾਂ ਨੂੰ ਦੇਖਣ ਆਏ ਹਨ ਤਾਂ ਉਸ ਦਾ ਸਿਰਫ ਕਲਮ ਤੇ ਗਾਇਕੀ ਕਾਰਨ ਦੇਖਣ ਆਏ ਹਨ ਨਾ ਕਿ ਕਰੈਕਟਰ ਕਰਕੇ ਦੇਖਣ ਆਏ ਹਨ। ਇਸ ਸ਼ੋਅ ਦੀ ਇੱਕ ਵੀਡੀਓ ਕਲਿੱਪ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਸਾਫ਼ ਸਿੱਧੂ ਦੀ ਜ਼ੁਬਾਨੀ ਸਭ ਕੁਝ ਸੁਣ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਿੱਧੂ ਦੇ ਵਿਆਹ ਦੀਆਂ ਫ਼ੋਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ,ਜਿਨ੍ਹਾਂ ਨੂੰ ਲੋਕ ਕਹਿ ਰਹੇ ਸਨ ਕਿ ਸਿੱਧੂ ਨੇ ਵਿਆਹ ਕਰਵਾ ਲਿਆ ਹੈ। ਪਰ ਉਹ ਫੋਟੋਆਂ ਕਿਸੇ ਫ਼ਿਲਮੀ ਸ਼ੂਟ ਦੀਆਂ ਸਨ। ਜ਼ਿਕਰ ਏ ਖਾਸ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਕਲਮ ਅਤੇ ਗਾਇਕੀ ਕਾਰਨ ਲੋਕਾਂ ਦਾ ਮਨਪਸੰਦ ਗਾਇਕ ਬਣ ਚੁੱਕਿਆ ਹੈ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ ਜੋ ਅੱਜ ਵੀ ਲੋਕਾਂ ਦੀ ਕਚਹਿਰੀ 'ਚ ਮਕਬੂਲ ਹਨ। -PTC News


Top News view more...

Latest News view more...

PTC NETWORK
PTC NETWORK