ਮੁੱਖ ਖਬਰਾਂ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 8 ਅੱਤਵਾਦੀਆਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ

By Jagroop Kaur -- April 28, 2021 3:04 pm -- Updated:Feb 15, 2021

ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿਚ ਐਨ ਆਈ ਏ ਵੱਲੋਂ ਕਥਿਤ ਤੌਰ ’ਤੇ ਸ਼ਾਮਲ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ KLF ਦੇ 8 ਅੱਤਵਾਦੀਆਂ ਖ਼ਿਲਾਫ਼ ਮੰਗਲਵਾਰ ਨੂੰ ਦੋਸ਼-ਪੱਤਰ ਦਾਖ਼ਲ ਕੀਤਾ। ਪੰਜਾਬ ਵਿਚ ਅੱਤਵਾਦ ਖ਼ਿਲਾਫ਼ ਲੜਨ ਵਾਲੇ ਸੰਧੂ ਦਾ ਪਿਛਲੇ ਸਾਲ ਤਰਨਤਾਰਨ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

READ MORE : ਕੋਟਕਪੂਰਾ ਗੋਲੀਕਾਂਡ : ਫਰੀਦਕੋਟ ਅਦਾਲਤ ਵੱਲੋਂ ਮਾਮਲੇ ਦੀ ਫਾਇਲ ਨੂੰ ਕੀਤਾ ਬੰਦ

ਮੋਹਾਲੀ ਵਿਚ ਐੱਨ. ਆਈ. ਏ. ਦੀ ਅਦਾਲਤ ਸਾਹਮਣੇ ਭਾਰਤੀ ਪੈਨਲ ਕੋਡ, ਹਥਿਆਰ ਕਾਨੂੰਨ ਤੇ ਕਾਨੂੰਨੀ ਸਰਗਰਮੀ (ਰੋਕਥਾਮ) ਕਾਨੂੰਨ ਦੀਆਂ ਧਾਰਾਵਾਂ ਤਹਿਤ ਦੋਸ਼-ਪੱਤਰ ਦਾਖ਼ਲ ਕੀਤਾ ਗਿਆ। ਦੋਸ਼-ਪੱਤਰ ਅਨੁਸਾਰ ਅੱਤਵਾਦੀਆਂ ਨੇ ਪਾਕਿਸਤਾਨੀ ਆਕਾ ਦੇ ਹੁਕਮ ’ਤੇ ਸੰਧੂ ਦਾ ਕਤਲ ਕੀਤਾ ਸੀ। ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼-ਪੱਤਰ ਵਿਚ ਤਰਨਤਾਰਨ ਦੇ ਇੰਦਰਜੀਤ ਸਿੰਘ, ਸੁਖਰਾਜ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ, ਗੁਰਦਾਸਪੁਰ ਦੇ ਸੁਖਮੀਤ ਸਿੰਘ, ਲੁਧਿਆਣਾ ਦੇ ਰਵਿੰਦਰ ਸਿੰਘ, ਆਕਾਸ਼ਦੀਪ ਅਰੋੜਾ ਤੇ ਜਗਰੂਪ ਸਿੰਘ ਦੇ ਨਾਂ ਹਨ।

ਇਹ ਮਾਮਲਾ 2 ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਸੰਧੂ ਦੇ ਕਤਲ ਨਾਲ ਸਬੰਧਿਤ ਹੈ। ਐੱਨ. ਆਈ. ਏ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਲੋਕਾਂ ’ਚ ਡਰ ਪੈਦਾ ਕਰਨ ਅਤੇ ਖਾਲਿਸਤਾਨੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕੇ. ਐੱਲ. ਐੱਫ. ਦੇ ਪਾਕਿਸਤਾਨ ’ਚ ਰਹਿਣ ਵਾਲੇ ਮੁਖੀ ਲਖਵੀਰ ਸਿੰਘ ਰੋਡੇ ਤੇ ਵਿਦੇਸ਼ਾਂ ਵਿਚ ਕੇ. ਐੱਲ. ਐੱਫ. ਦੇ ਅੱਤਵਾਦੀਆਂ ਨੇ ਇਸ ਦੀ ਸਾਜ਼ਿਸ਼ ਰਚੀ।