adv-img
ਪੰਜਾਬ

NIA ਨੂੰ ਹਾਸਿਲ ਹੋਇਆ ਬਠਿੰਡਾ ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰ ਦਾ ਪ੍ਰੋਡਕਸ਼ਨ ਵਾਰੰਟ

By Jasmeet Singh -- October 9th 2022 12:10 PM -- Updated: October 9th 2022 12:28 PM

ਬਠਿੰਡਾ, 9 ਅਕਤੂਬਰ: ਕੇਂਦਰੀ ਜੇਲ੍ਹ 'ਚ ਬੰਦ ਗੁੜਗਾਓਂ ਦੇ ਬਦਨਾਮ ਗੈਂਗਸਟਰ ਅਮਿਤ ਡਾਗਰ ਨੂੰ ਸ਼ਨੀਵਾਰ ਨੂੰ NIA ਦੀ ਟੀਮ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਲੈ ਗਈ। ਮੁਲਜ਼ਮਾਂ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਹਾਸਿਲ ਜਾਣਕਾਰੀ ਮੁਤਾਬਕ ਅਮਿਤ ਡਾਗਰ ਗੁੜਗਾਓਂ ਦਾ ਰਹਿਣ ਵਾਲਾ ਹੈ ਅਤੇ ਉਸਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਵਿੱਚ ਜਬਰੀ ਵਸੂਲੀ ਦੇ ਮਾਮਲੇ ਵੀ ਸ਼ਾਮਲ ਹਨ। ਮੁਲਜ਼ਮ ਦੀ ਦਿੱਲੀ ਦੇ ਇੱਕ ਗਰੁੱਪ ਨਾਲ ਪੁਰਾਣੀ ਰੰਜਿਸ਼ ਸੀ, ਉਸਨੇ ਦੁਸ਼ਮਣੀ ਦੇ ਤਹਿਤ ਵਿਰੋਧੀ ਧੜੇ ਦੇ ਲੋਕਾਂ 'ਤੇ ਹਮਲਾ ਵੀ ਕੀਤਾ ਸੀ। ਇਸ ਤੋਂ ਇਲਾਵਾ ਉਸਨੇ ਦਿੱਲੀ ਦੇ ਕਿਸੇ ਵਿਅਕਤੀ ਤੋਂ ਫਿਰੌਤੀ ਵੀ ਮੰਗੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਆਪਣਾ ਗੈਂਗ ਚਲਾ ਰਿਹਾ ਸੀ ਅਤੇ ਇਹ ਲਾਰੈਂਸ ਗੈਂਗ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਵੀ ਦਿੰਦਾ ਸੀ। ਐਨਆਈਏ ਦੀ ਟੀਮ ਸ਼ਨੀਵਾਰ ਨੂੰ ਕੇਂਦਰੀ ਜੇਲ੍ਹ ਪਹੁੰਚੀ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਲੈ ਗਈ, ਜਿੱਥੇ ਉਸ ਤੋਂ ਪੁਰਾਣੇ ਅਪਰਾਧਿਕ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ।

-PTC News

  • Share