ਨਵੇਂ ਵਾਇਰਸ ਦੀ ਦਸਤਕ ‘ਤੇ ਮਹਾਰਾਸ਼ਟਰਾ ਸਰਕਾਰ ਨੇ ਕੀਤਾ ਨਾਈਟ ਕਰਫਿਊ ਦਾ ਐਲਾਨ

ਕੋਰੋਨਾ ਵਾਇਰਸ ਦਾ ਇਨਫੈਕਸ਼ਨ ਅਜੇ ਵੀ ਨਹੀਂ ਰੁਕਿਆ ਹੈ। ਕ੍ਰਿਸਮਸ, ਨਿਊ ਈਅਰ ਵਰਗੇ ਤਿਉਹਾਰਾਂ ਨੂੰ ਵੇਖਦੇ ਹੋਏ ਇਸ ਦੇ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਵਜ੍ਹਾ ਨਾਲ ਕਈ ਸੂਬਾ ਸਰਕਾਰਾਂ ਨੇ ਹੁਣ ਤੋਂ ਹੀ ਸਾਵਧਾਨੀ ਦੇ ਉਪਾਅ ਲੱਭਣੇ ਸ਼ੁਰੂ ਕਰ ਦਿੱਤੇ ਹਨ। ਉਥੇ ਹੀ ਦੂਜੇ ਪਾਸੇ ਬ੍ਰਿਟੇਨ ਵਿੱਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਸਟਰੇਨ ਨੇ ਵੀ ਸਰਕਾਰਾਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ।Maharashtra: Govt to impose night curfew from tomorrow, 14-day  institutional quarantine for flyers from Europe

ਤਾਜ਼ਾ ਜਾਣਕਾਰੀ ਮੁਤਾਬਕ ਕੱਲ ਤੋਂ ਮਹਾਰਾਸ਼ਟਰ ਦੇ ਨਗਰ ਨਿਗਮਾਂ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਇਹ ਫ਼ੈਸਲਾ ਬ੍ਰਿਟੇਨ ਵਿੱਚ ਕੋਰੋਨਾ ਦੇ ਨਵੇਂ ਸਟਰੇਨ ਦੇ ਮੱਦੇਨਜ਼ਰ ਹੀ ਲਿਆ ਗਿਆ ਹੈ। ਉਧਵ ਸਰਕਾਰ ਦੇ ਨਵੇਂ ਆਦੇਸ਼ ਮੁਤਾਬਕ ਨਾਈਟ ਕਰਫਿਊ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਇਹ 5 ਜਨਵਰੀ 2021 ਤੱਕ ਚੱਲੇਗਾ।Maharashtra: Not in favour of night curfew or lockdown, says CM Uddhav  Thackeray

ਦੱਸ ਦਈਏ ਕਿ ਮਹਾਰਾਸ਼ਟਰ ਦੇ ਸੀ.ਐੱਮ. ਉਧਵ ਠਾਕਰੇ ਨੇ ਅੱਜ ਦੁਪਹਿਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਉਧਵ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ।Coronavirus live updates: Night curfew in Maharashtra till January 5

ਜਿਸ ਦੇ ਮੁਤਾਬਕ ਹੁਣ ਯੂਰੋਪੀ ਦੇਸ਼ਾਂ ਅਤੇ ਮਿਡਲ ਈਸਟ ਦੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਕੱਲ ਤੋਂ ਲਾਜ਼ਮੀ ਇੰਸਟੀਟਿਊਸ਼ਨਲ ਕੁਆਰੰਟੀਨ ਤੋਂ ਲੰਘਣਾ ਹੋਵੇਗਾ। ਯਾਨੀ ਇੱਕ ਤੈਅ ਮਿਆਦ ਤੱਕ ਉਨ੍ਹਾਂ ਸਾਰੇ ਮੁਸਾਫਰਾਂ ਨੂੰ ਸਰਕਾਰੀ ਵਿਵਸਥਾ ਦੀ ਨਿਗਰਾਨੀ ਵਿੱਚ ਰਹਿਨਾ ਹੋਵੇਗਾ। ਉਸ ਤੋਂ ਬਾਅਦ ਹੀ ਉਹ ਆਪਣੇ ਘਰ ਜਾ ਸਕਣਗੇ।