ਮੁੱਖ ਖਬਰਾਂ

ਆਖਿਰਕਾਰ ਪ੍ਰਿਅੰਕਾ-ਨਿੱਕ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

By Jashan A -- December 05, 2018 3:34 pm -- Updated:December 05, 2018 3:39 pm

ਆਖਿਰਕਾਰ ਪ੍ਰਿਅੰਕਾ-ਨਿੱਕ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ,ਬਾਲੀਵੁਡ ਦੀ ਹਸੀਨ ਜੋੜੀ ਦੀਪਿਕਾ ਰਣਵੀਰ ਤੋਂ ਬਾਅਦ ਹੁਣ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜਿਸ ਦੌਰਾਨ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਹੁਣ ਮਿਸਟਰ ਐਂਡ ਮਿਸਿਜ਼ ਜੋਨਸ ਹੋ ਗਏ ਹਨ।

 

View this post on Instagram

 

And forever starts now... ❤️ @nickjonas

A post shared by Priyanka Chopra (@priyankachopra) on


ਦੱਸ ਦੇਈਏ ਕਿ ਇਸ ਖੂਬਸੂਰਤ ਜੋੜੀ ਨੇ ਦੋ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਪਹਿਲਾਂ ਇਸਾਈ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਅਤੇ ਫਿਰ ਹਿੰਦੂ ਰੀਤੀ ਰਿਵਾਜ਼ਾਂ ਨਾਲ। ਜੋਧਪੁਰ ਦੇ ਉਮੈਦ ਭਵਨ ਪੈਲੇਸ 'ਚ ਦੋਵਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ।

 

View this post on Instagram

 

Happiest day of my life. @priyankachopra

A post shared by Nick Jonas (@nickjonas) on


ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਇਹ ਜੋੜੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।ਪ੍ਰਿਅੰਕਾ ਦੇ ਲਾਲ ਰੰਗ ਦਾ ਲਹਿੰਗਾ ਪਾਇਆ ਕਾਫੀ ਜਚ ਰਿਹਾ ਸੀ ਉਧਰ ਸ਼ੇਰਵਾਨੀ 'ਚ ਨਿੱਕ ਜੋਨਸ ਵੀ ਕਿਸੇ ਤੋਂ ਘੱਟ ਨਜ਼ਰ ਨਹੀਂ ਆ ਰਹੇ ਸਨ।

ਦੋਵੇ ਹੀ ਇੱਕ ਦੂਸਰੇ ਨੂੰ ਟੱਕਰ ਦੇ ਰਹੇ ਸਨ। ਇਸ ਮੌਕੇ ਨਿੱਕ-ਪ੍ਰਿਅੰਕਾ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਕਾਫੀ ਧੂਮ ਧਾਮ ਨਾਲ ਹੋਈਆਂ।

 

View this post on Instagram

 

This was truly magical. @priyankachopra Link in bio @people

A post shared by Nick Jonas (@nickjonas) on


ਇਕ-ਦੂਜੇ ਨੂੰ ਸਵਿਟਜਰਲੈਂਡ ਦੇ ਜਿਊਲਰਸ ਚੋਪਰਡ ਦੇ ਡਿਜ਼ਾਈਨ ਕੀਤੇ ਵੈਡਿੰਗ ਬੈਂਡਸ ਪਹਿਨਾਏ ਤੇ ਸਾਥ ਨਿਭਾਉਣ ਦੀਆਂ ਕਸਮਾਂ ਵੀ ਖਾਂਧੀਆਂ।ਦੱਸ ਦੇਈਏ ਕਿ ਇਸ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਗਿਆ ਸੀ।

 

View this post on Instagram

 

Once upon a fairytale... @nickjonas Link in bio @people

A post shared by Priyanka Chopra (@priyankachopra) on

-PTC News

  • Share