Sat, Apr 27, 2024
Whatsapp

ਹੁਣ ਇਸ ਤਾਰੀਕ ਤੋਂ ਬਾਅਦ ਗਰੀਬਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ , ਜਾਣੋਂ ਕਿਉਂ

Written by  Shanker Badra -- November 06th 2021 03:53 PM
ਹੁਣ ਇਸ ਤਾਰੀਕ ਤੋਂ ਬਾਅਦ ਗਰੀਬਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ , ਜਾਣੋਂ ਕਿਉਂ

ਹੁਣ ਇਸ ਤਾਰੀਕ ਤੋਂ ਬਾਅਦ ਗਰੀਬਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ , ਜਾਣੋਂ ਕਿਉਂ

ਨਵੀਂ ਦਿੱਲੀ : Pradhanmantri Garib Kalyan Yojana : ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKAY) ਦੇ ਤਹਿਤ ਗਰੀਬਾਂ ਨੂੰ ਹੁਣ ਮੁਫਤ ਰਾਸ਼ਨ ਨਹੀਂ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੇ ਇਕ ਫੈਸਲੇ 'ਚ ਕਿਹਾ ਕਿ ਅਰਥਵਿਵਸਥਾ ਹੌਲੀ-ਹੌਲੀ ਪਟੜੀ 'ਤੇ ਵਾਪਸ ਆ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਮੁਫਤ ਰਾਸ਼ਨ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਮੁਫਤ ਰਾਸ਼ਨ 30 ਨਵੰਬਰ ਤੱਕ ਹੀ ਮਿਲੇਗਾ। [caption id="attachment_546604" align="aligncenter" width="300"] ਹੁਣ ਇਸ ਤਾਰੀਕ ਤੋਂ ਬਾਅਦ ਗਰੀਬਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ , ਜਾਣੋਂ ਕਿਉਂ[/caption] ਇਹ ਜਾਣਕਾਰੀ ਸਿਵਲ ਸਪਲਾਈ ਮੰਤਰਾਲੇ ਦੇ ਸਕੱਤਰ ਸੁਧਾਂਸ਼ੂ ਪਾਂਡੇ ਨੇ ਦਿੱਤੀ ਹੈ। ਦੱਸ ਦੇਈਏ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਪਰ ਗਰੀਬਾਂ ਦਾ ਮੁਫਤ ਰਾਸ਼ਨ ਬੰਦ ਕਰਨ ਨਾਲ ਇਕ ਵਾਰ ਫਿਰ ਗਰੀਬਾਂ ਦੀ ਚਿੰਤਾ ਵਧ ਗਈ ਹੈ। [caption id="attachment_546606" align="aligncenter" width="246"] ਹੁਣ ਇਸ ਤਾਰੀਕ ਤੋਂ ਬਾਅਦ ਗਰੀਬਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ , ਜਾਣੋਂ ਕਿਉਂ[/caption] ਮੀਡੀਆ ਦੀਆਂ ਖਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਸੀ ਕਿ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਮੀਦ ਹੈ ਕਿ ਮਾਰਚ ਤੱਕ ਵਿਧਾਨ ਸਭਾ ਚੋਣਾਂ ਖਤਮ ਹੋ ਜਾਣਗੀਆਂ। ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਘੱਟੋ-ਘੱਟ ਮਾਰਚ ਮਹੀਨੇ ਤੱਕ ਮੁਫ਼ਤ ਰਾਸ਼ਨ ਵੰਡਣਾ ਜਾਰੀ ਰੱਖ ਸਕਦੀ ਹੈ ਪਰ ਖਜ਼ਾਨੇ 'ਤੇ ਵਧਦੇ ਬੋਝ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ। [caption id="attachment_546603" align="aligncenter" width="276"] ਹੁਣ ਇਸ ਤਾਰੀਕ ਤੋਂ ਬਾਅਦ ਗਰੀਬਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ , ਜਾਣੋਂ ਕਿਉਂ[/caption] ਇਹ ਰਿਪੋਰਟ ਉੱਤਰ ਪ੍ਰਦੇਸ਼ ਦੇ ਅਖਬਾਰਾਂ ਵਿੱਚ ਛਪੀ ਸੀ ਕਿ ਉੱਤਰ ਪ੍ਰਦੇਸ਼ ਸਰਕਾਰ ਗਰੀਬਾਂ ਨੂੰ ਮਾਰਚ ਮਹੀਨੇ ਤੱਕ ਮੁਫਤ ਰਾਸ਼ਨ ਦੇਵੇਗੀ, ਜਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਰ੍ਹੋਂ ਦੇ ਤੇਲ ਦੇ ਨਾਲ-ਨਾਲ ਨਮਕ ਅਤੇ ਚੀਨੀ ਵੀ ਮੁਫਤ ਦਿੱਤੀ ਜਾਵੇਗੀ। . ਇਹ ਖਬਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਸਨ। -PTCNews


Top News view more...

Latest News view more...