Sat, Apr 27, 2024
Whatsapp

ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ ,ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ    

Written by  Shanker Badra -- December 14th 2020 02:53 PM
ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ ,ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ    

ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ ,ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ    

ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ ,ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ :ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਗੱਲ ਨਹੀਂ ਬਣ ਪਾਈ ਹੈ। [caption id="attachment_457620" align="aligncenter" width="300"]No question of taking retrograde steps against our agricultural sector : Rajnath ਨਵੇਂ ਖੇਤੀ ਕਾਨੂੰਨਕਿਸਾਨਾਂ ਦੇ ਹਿੱਤ 'ਚ ਪਰ ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ[/caption] ਓਧਰ ਫਿਕਕੀ ਦੇ ਇਕ ਪ੍ਰੋਗਰਾਮ 'ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਫ਼ ਕਿਹਾ ਕਿ ਤਿੰਨੇਂ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ ਤੇ ਸਰਕਾਰ ਇਨ੍ਹਾਂ ਨੂੰ ਵਾਪਸ ਨਹੀਂ ਲਵੇਗੀ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਮੈਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਨਾਲ ਗੱਲਬਾਤ ਲਈ ਅਪੀਲ ਕਰਦਾ ਹਾਂ ,ਜੇਕਰ ਕਿਸਾਨ ਇਨ੍ਹਾਂ ਬਿੱਲਾਂ 'ਚ ਕੁਝ ਜੋੜਣਾ ਚਾਹੁੰਦੇ ਹਨ ਤਾਂ ਇਹ ਸੰਭਵ ਹੈ ਪਰ 'ਹਾਂ ਜਾਂ ਨਾ' ਨਹੀਂ ਹੋ ਸਕਦੀ ਹੈ। [caption id="attachment_457621" align="aligncenter" width="300"]No question of taking retrograde steps against our agricultural sector : Rajnath ਨਵੇਂ ਖੇਤੀ ਕਾਨੂੰਨਕਿਸਾਨਾਂ ਦੇ ਹਿੱਤ 'ਚ ਪਰ ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ[/caption] ਇਸ ਦੌਰਾਨ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਆਪਣੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹਾਂ ਅਤੇ ਉਨ੍ਹਾਂ ਦੀਆਂ ਗਲਤ ਫਹਿਮੀਆਂ ਨੂੰ ਦੂਰ ਕੀਤਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਖੇਤੀ ਹੀ ਇੱਕ ਅਜਿਹਾ ਸੈਕਟਰ ਰਿਹਾ ਹੈ ,ਜੋ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਾ ਰਿਹਾ ਹੈ। [caption id="attachment_457622" align="aligncenter" width="300"]No question of taking retrograde steps against our agricultural sector : Rajnath ਨਵੇਂ ਖੇਤੀ ਕਾਨੂੰਨਕਿਸਾਨਾਂ ਦੇ ਹਿੱਤ 'ਚ ਪਰ ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ[/caption] ਰੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਖੇਤੀਬਾੜੀ ਸੈਕਟਰ ਦੇ ਖਿਲਾਫ਼ ਜਵਾਬੀ ਕਾਰਵਾਈ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਾਲ ਹੀ ਵਿੱਚ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ, ਅਸੀਂ ਹਮੇਸ਼ਾਂ ਆਪਣੇ ਕਿਸਾਨੀ ਭਰਾਵਾਂ ਦੀ ਗੱਲ ਸੁਣਨ ਲਈ ਤਿਆਰ ਹਾਂ, ਉਨ੍ਹਾਂ ਦੀਆਂ ਗਲਤਫਹਿਮੀਆਂ ਨੂੰ ਦੂਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਉਹ ਭਰੋਸਾ ਦਿਵਾਉਂਦੇ ਹਾਂ ਕਿ ਜੋ ਅਸੀਂ ਮੁਹੱਈਆ ਕਰਵਾ ਸਕਦੇ ਹਾਂ। ਸਾਡੀ ਸਰਕਾਰ ਹਮੇਸ਼ਾ ਵਿਚਾਰ ਵਟਾਂਦਰੇ ਅਤੇ ਸੰਵਾਦ ਲਈ ਤਿਆਰ ਰਹਿੰਦੀ ਹੈ। [caption id="attachment_457623" align="aligncenter" width="300"]No question of taking retrograde steps against our agricultural sector : Rajnath ਨਵੇਂ ਖੇਤੀ ਕਾਨੂੰਨਕਿਸਾਨਾਂ ਦੇ ਹਿੱਤ 'ਚ ਪਰ ਵਾਪਸ ਨਹੀਂ ਹੋਣਗੇ : ਰਾਜਨਾਥ ਸਿੰਘ[/caption] ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਪਿਛਲੇ 19 ਦਿਨਾਂ ਤੋਂ ਜਾਰੀ ਹੈ। ਅੱਜ ਅੰਦੋਲਨ ਦਾ 19ਵਾਂ ਦਿਨ ਹੈ। ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਅੱਜ ਕਿਸਾਨ ਆਗੂ ਭੁੱਖ ਹੜਤਾਲ 'ਤੇ ਵੀ ਹਨ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਰਾਹੀਂ ਵਿਰੋਧ ਨੂੰ ਖਤਮ ਕੀਤਾ ਜਾਵੇ ਪਰ ਕਿਸਾਨ ਇਸ ਦੀ ਵਾਪਸੀ ਦੀ ਮੰਗ 'ਤੇ ਅੜੇ ਹਨ। -PTCNews 20-x-4feet-1.jpg">


Top News view more...

Latest News view more...