Fri, Apr 26, 2024
Whatsapp

ਤੇ ਹੁਣ ਇੱਕ ਪੰਜ ਸਾਲਾ ਬੱਚੀ ਨਾਲ ਸਕੂਲ 'ਚ ਕੰਮ ਕਰਦੇ ਕਰਮਚਾਰੀ ਨੇ ਕੀਤਾ ਇਹ ਕੰਮ 

Written by  Joshi -- September 10th 2017 01:30 PM
ਤੇ ਹੁਣ ਇੱਕ ਪੰਜ ਸਾਲਾ ਬੱਚੀ ਨਾਲ ਸਕੂਲ 'ਚ ਕੰਮ ਕਰਦੇ ਕਰਮਚਾਰੀ ਨੇ ਕੀਤਾ ਇਹ ਕੰਮ 

ਤੇ ਹੁਣ ਇੱਕ ਪੰਜ ਸਾਲਾ ਬੱਚੀ ਨਾਲ ਸਕੂਲ 'ਚ ਕੰਮ ਕਰਦੇ ਕਰਮਚਾਰੀ ਨੇ ਕੀਤਾ ਇਹ ਕੰਮ 

ਦਿੱਲੀ ਦੀ ਇਕ ਪ੍ਰਾਈਵੇਟ ਸਕੂਲ ਵਿਚ ਇਕ ਹੋਰ ਹੈਰਾਨਕੁੰਨ ਘਟਨਾ ਅੱਜ ਸਾਹਮਣੇ ਆਈ, ਜਿੱਥੇ ਇੱਕ ਪੰਜ ਸਾਲਾਂ ਦੀ ਇਕ ਲੜਕੀ ਨਾਲ ਕਥਿਤ ਤੌਰ 'ਤੇ ਸ਼ਾਹਦਰਾ ਦੇ ਗਾਂਧੀ ਨਗਰ ਵਿਚ ਟੈਗੋਰ ਪਬਲਿਕ ਸਕੂਲ ਦੇ ਵਿੱਚ ਬਲਾਤਕਾਰ ਹੋਇਆ ਹੈ। ਦੋਸ਼ੀ, ਵਿਕਾਸ (੪੦) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਨੁਪੁਰ ਪ੍ਰਸਾਦ, ਡਿਪਟੀ ਕਮਿਸ਼ਨਰ ਪੁਲਿਸ ਸ਼ਾਹਦਰਾ ਨੇ ਦੱਸਿਆ ਵਿਕਾਸ ਤਿੰਨ ਸਾਲਾਂ ਤੋਂ ਸਕੂਲ ਵਿਚ ਕੰਮ ਕਰ ਰਿਹਾ ਹੈ। ਇਹ ਅਪਰਾਧ ਉਦੋਂ ਹੋਇਆ ਜਦੋਂ ਵਿਕਾਸ ਅਧਿਆਪਕਾਂ ਨੂੰ ਦੁਪਹਿਰ ਦੇ ਖਾਣੇ ਦੇ ਲਈ ਟਿਫਿਨ ਦੇ ਰਿਹਾ ਸੀ ਅਤੇ ਬੱਚੀ ਗਲਿਆਰੇ ਵਿੱਚ ਘੁੰਮ ਰਹੀ ਸੀ। ਦੋਸ਼ੀ ਬੱਚੀ ਨੂੰ ਇਕ ਖਾਲੀ ਕਮਰੇ ਵਿਚ ਲੈ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ। Now after ryan international case,peon rapes a girl child in a school of delhiਉਸਨੇ ਬੱਚੀ ਨੂੰ ਇਸ ਬਾਰੇ ਕਿਸੇ ਨੂੰ ਨਹੀਂ ਦੱਸਣ ਦੀ ਧਮਕੀ ਵੀ ਦਿੱਤੀ ਸੀ। ਬਾਅਦ ਵਿਚ ਲੜਕੀ ਨੇ ਉਸ ਦੀ ਆਪਣੀ ਮਾਂ ਨੂੰ ਖੂਨ ਵਹਿਣ ਅਤੇ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੈਡੀਕਲ ਜਾਂਚ ਨੇ ਜਿਨਸੀ ਹਮਲੇ ਦੀ ਪੁਸ਼ਟੀ ਕੀਤੀ, ਪੁਲਸ ਨੇ ਕਿਹਾ। Now after ryan international case,peon rapes a girl child in a school of delhi ਲੜਕੀ ਨੂੰ ਕਾਊਸਲਿੰਗ ਲਈ ਲਈ ਭੇਜਿਆ ਗਿਆ ਹੈ, ਜਿਸ ਦੌਰਾਨ ਉਸਨੇ ਦੋਸ਼ੀ ਬਾਰੁ ਥੋੜ੍ਹੀ ਜਾਣਕਾਰੀ ਦਿੱਤੀ ਸੀ। Now after ryan international case,peon rapes a girl child in a school of delhi ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇੱਕ ਸੱਤ ਸਾਲਾ ਬੱਚੇ ਦੇ ਨਾਲ ਜਬਰਦਸਤੀ ਦੀ ਕੋਸ਼ਿਸ਼ ਹੋਈ ਸੀ, ਜਿਸ ਤੋਂ ਬਾਅਦ ਉਸਦਾ ਗਲਾ ਵੱਢ ਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ। —PTC News


  • Tags

Top News view more...

Latest News view more...