Fri, Apr 26, 2024
Whatsapp

ISIS ਦਾ ਵੱਡਾ ਅੱਤਵਾਦੀ ਲੀਡਰ , ਕਤਲੇਆਮ ਲਈ ਜਾਰੀ ਕਰਦਾ ਸੀ ਫ਼ਤਵੇ , ਟਰੱਕ 'ਚ ਪਾ ਕੇ ਲਿਜਾਣਾ ਪਿਆ ਜੇਲ੍ਹ, ਦੇਖੋ ਤਸਵੀਰਾਂ

Written by  Shanker Badra -- January 18th 2020 04:35 PM
ISIS ਦਾ ਵੱਡਾ ਅੱਤਵਾਦੀ ਲੀਡਰ , ਕਤਲੇਆਮ ਲਈ ਜਾਰੀ ਕਰਦਾ ਸੀ ਫ਼ਤਵੇ , ਟਰੱਕ 'ਚ ਪਾ ਕੇ ਲਿਜਾਣਾ ਪਿਆ ਜੇਲ੍ਹ, ਦੇਖੋ ਤਸਵੀਰਾਂ

ISIS ਦਾ ਵੱਡਾ ਅੱਤਵਾਦੀ ਲੀਡਰ , ਕਤਲੇਆਮ ਲਈ ਜਾਰੀ ਕਰਦਾ ਸੀ ਫ਼ਤਵੇ , ਟਰੱਕ 'ਚ ਪਾ ਕੇ ਲਿਜਾਣਾ ਪਿਆ ਜੇਲ੍ਹ, ਦੇਖੋ ਤਸਵੀਰਾਂ

ISIS ਦਾ ਵੱਡਾ ਅੱਤਵਾਦੀ ਲੀਡਰ , ਕਤਲੇਆਮ ਲਈ ਜਾਰੀ ਕਰਦਾ ਸੀ ਫ਼ਤਵੇ , ਟਰੱਕ 'ਚ ਪਾ ਕੇ ਲਿਜਾਣਾ ਪਿਆ ਜੇਲ੍ਹ, ਦੇਖੋ ਤਸਵੀਰਾਂ:ਇਰਾਕ : ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਇਸਲਾਮਿਕ ਸਟੇਟ ਯਾਨੀ ISIS ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਹਾਲ ਹੀ 'ਚ ISIS ਦੇ ਅੱਤਵਾਦੀਆਂ ਨੂੰ ਇਰਾਕ ਦੇ ਮੋਸੁਲ ਸ਼ਹਿਰ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਮੋਟਾ ਅੱਤਵਾਦੀਸ਼ਿਫਾ ਅਲ-ਨਿਮਾ ਵੀ ਸ਼ਾਮਲ ਸੀ। ਅੱਤਵਾਦੀਸ਼ਿਫਾ ਸ਼ੁਰੂ ਤੋਂ ਆਈਐਸਆਈਐਸ ਨਾਲ ਜੁੜਿਆ ਸੀ। ਉਸ ਦਾ ਕੰਮ ਆਪਣੇ ਭਾਸ਼ਣਾਂ ਜ਼ਰੀਏ ਅੱਤਵਾਦੀਆਂ ਨੂੰ ਤਿਆਰ ਕਰਨ ਤੇ ਉਨ੍ਹਾਂ ਦੇ ਦਿਮਾਗ਼ 'ਚ ਜ਼ਹਿਰ ਘੋਲਣਾ ਦਾ ਸੀ। [caption id="attachment_380965" align="aligncenter" width="300"]Obese ISIS religious leader is Arrested in Iraq , so heavy loaded truck ISIS ਦਾ ਵੱਡਾ ਅੱਤਵਾਦੀਲੀਡਰ , ਕਤਲੇਆਮ ਲਈ ਜਾਰੀ ਕਰਦਾ ਸੀ ਫ਼ਤਵੇ , ਟਰੱਕ 'ਚ ਪਾ ਕੇ ਲਿਜਾਣਾ ਪਿਆ ਜੇਲ੍ਹ, ਦੇਖੋ ਤਸਵੀਰਾਂ[/caption] ਜਾਣਕਾਰੀ ਅਨੁਸਾਰ ਇਰਾਕ ਦੀ SWAT ਟੀਮ ਨੇ ਇੱਥੇ ਛਾਪਾ ਮਾਰਿਆ ਸੀ। ਅੱਤਵਾਦੀਸ਼ਿਫਾਕਰੀਬ 135 ਕਿੱਲੋ ਵਜ਼ਨੀ ਸੀ। ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਤੋਂ ਬਿਸਤਰੇ ਤੋਂ ਵੀ ਉਠਿਆ ਨਹੀਂ ਜਾ ਰਿਹਾ ਸੀ ਅਤੇ ਅਖੀਰ ਟਰੱਕ 'ਚ ਪਾ ਕੇ ਉਸ ਨੂੰ ਜੇਲ੍ਹ ਤੱਕ ਲਿਜਾਇਆ ਗਿਆ ਹੈ। ISIS ਦੇ ਅੱਤਵਾਦੀ ਉਸ ਨੂੰ ਜੱਬਾ ਦਿ ਜੇਹਾਦੀ ਕਹਿੰਦੇ ਸਨ।ਅੱਤਵਾਦੀਸ਼ਿਫਾ ਨੇ ਕਿਹਾ ਸੀ ਕਿ ਅੱਤਵਾਦੀਆਂ ਦਾ ਔਰਤਾਂ ਨਾਲ ਜਬਰ ਜਨਾਹ ਕਰਨਾ ਗ਼ਲਤ ਨਹੀਂ ਹੈ। [caption id="attachment_380963" align="aligncenter" width="300"]Obese ISIS religious leader is Arrested in Iraq , so heavy loaded truck ISIS ਦਾ ਵੱਡਾ ਅੱਤਵਾਦੀਲੀਡਰ , ਕਤਲੇਆਮ ਲਈ ਜਾਰੀ ਕਰਦਾ ਸੀ ਫ਼ਤਵੇ , ਟਰੱਕ 'ਚ ਪਾ ਕੇ ਲਿਜਾਣਾ ਪਿਆ ਜੇਲ੍ਹ, ਦੇਖੋ ਤਸਵੀਰਾਂ[/caption] ਅੱਤਵਾਦੀ ਸ਼ਿਫਾ ਬਾਰੇ ਤਹਿਕੀਕਾਤ ਕਰ ਚੁੱਕੇ ਬ੍ਰਿਟਿਸ਼ ਐਕਟੀਵਿਸਟ ਮਾਜਿਦ ਨਵਾਜ਼ ਅਨੁਸਾਰ ਸ਼ਿਫਾ ਅਲ-ਨਿਮਾ ਨੂੰ ਸ਼ੁਰੂ ਤੋਂ ISIS ਦਾ ਵੱਡਾ ਲੀਡਰ ਮੰਨਿਆ ਗਿਆ। ਉਹੀ ਫ਼ਤਵੇ ਜਾਰੀ ਕਰਦਾ ਸੀ, ਜਿਸ ਤੋਂ ਬਾਅਦ ਅੱਤਵਾਦੀ ਖੁੱਲ੍ਹ ਕੇ ਕਤਲੇਆਮ ਮਚਾਉਂਦੇ ਸਨ। ਅੱਤਵਾਦੀਸ਼ਿਫਾ ਦਾ ਫੜਿਆ ਜਾਣਾ ਅੱਤਵਾਦੀ ਸੰਗਠਨ ਲਈ ਵੱਡਾ ਝਟਕਾ ਹੈ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਬਗਦਾਦੀ ਦੀ ਮੌਤ ਤੋਂ ਬਾਅਦ ਵੀ ਅੱਤਵਾਦੀ ਸੰਗਠਨ ਮੁੜ ਖੜ੍ਹਾ ਹੋ ਸਕਦਾ ਹੈ। -PTCNews


Top News view more...

Latest News view more...