Fri, Apr 26, 2024
Whatsapp

ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ

Written by  Shanker Badra -- May 29th 2019 01:07 PM
ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ

ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ

ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ:ਭੁਨੇਸ਼ਨਵਰ : ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਨੇ ਅੱਜ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।ਪਟਨਾਇਕ ਦੇ ਨਾਲ ਹੀ ਉਨ੍ਹਾਂ ਦੇ ਕੈਬਨਿਟ ਦੇ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ।ਅੱਜ ਸਵੇਰੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਨੇ ਨਵੀਨ ਪਟਨਾਇਕ ਨੂੰ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ। [caption id="attachment_301164" align="aligncenter" width="300"]Odisha: Naveen Patnaik sworn in as chief minister for fifth straight term ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ[/caption] ਇਸ ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪਾਰਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਪ੍ਰਧਾਨ ਮੰਤਰੀ ਇਸ 'ਚ ਸਾਮਲ ਨਹੀਂ ਹੋ ਸਕੇ। [caption id="attachment_301165" align="aligncenter" width="300"]Odisha: Naveen Patnaik sworn in as chief minister for fifth straight term ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ[/caption] ਦੱਸ ਦੇਈਏ ਕਿ ਪਟਨਾਇਕ ਦੀ ਕੈਬਨਿਟ 'ਚ ਕੁੱਲ 11 ਕੈਬਨਿਟ ਮੰਤਰੀ ਅਤੇ 9 ਰਾਜ ਮੰਤਰੀ ਸ਼ਾਮਲ ਹਨ।ਇਸ ਵਾਰ ਉਨ੍ਹਾਂ ਦੇ ਕੈਬਨਿਟ 'ਚ 10 ਨਵੇਂ ਚਿਹਰੇ ਵੀ ਸ਼ਾਮਲ ਹੋਏ ਹਨ।ਪਟਨਾਇਕ ਨੂੰ ਮਿਲਾ ਕੇ ਓਡੀਸ਼ਾ ਦੇ ਕੈਬਨਿਟ 'ਚ ਕੁੱਲ 21 ਮੰਤਰੀ ਸ਼ਾਮਲ ਹਨ। [caption id="attachment_301162" align="aligncenter" width="300"]Odisha: Naveen Patnaik sworn in as chief minister for fifth straight term ਨਵੀਨ ਪਟਨਾਇਕ ਨੂੰ ਰਾਜਪਾਲ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਚੁਕਾਈ ਸਹੁੰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਚੋਲਾ ਬਣਿਆ ਹੈਵਾਨ , ਪਹਿਲਾਂ ਕਰਵਾਇਆ ਰਿਸ਼ਤਾ ਫ਼ਿਰ ਬਣਾਇਆ ਹਵਸ਼ ਦਾ ਸ਼ਿਕਾਰ ਜ਼ਿਕਰਯੋਗ ਹੈ ਕਿ ਨਵੀਨ ਪਟਨਾਇਕ 5 ਮਾਰਚ, 2000 ਤੋਂ ਹੀ ਓਡੀਸ਼ਾ ਦੇ ਮੁੱਖ ਮੰਤਰੀ ਬਣੇ ਹੋਏ ਹਨ।ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਉਨ੍ਹਾਂ ਦੀ ਭੈਣ ਗੀਤਾ ਮਹਿਤਾ ਵੀ ਸ਼ਾਮਲ ਹੋਈ। ਗੀਤਾ ਮਹਿਤਾ ਦੇਸ਼ ਦੀ ਮੰਨੀ-ਪ੍ਰਮੰਨੀ ਲੇਖਕਾ ਹੈ। -PTCNews


Top News view more...

Latest News view more...