ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਮੰਦਰ 'ਚ ਦਿੱਤੀ ਇਨਸਾਨ ਦੀ ਬਲੀ

By Shanker Badra - May 29, 2020 8:05 pm

ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਮੰਦਰ 'ਚ ਦਿੱਤੀ ਇਨਸਾਨ ਦੀ ਬਲੀ:ਉਡੀਸ਼ਾ : ਉਡੀਸ਼ਾ ਦੇ ਕਟਕ ਜ਼ਿਲ੍ਹੇ 'ਚ 70 ਸਾਲਾ ਇੱਕ ਪੁਜਾਰੀ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਮੰਦਰ ਅੰਦਰ ਇੱਕ ਵਿਅਕਤੀ ਦੀ ਹੱਤਿਆ ਕਰਕੇ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰਕੇ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਹੈ। ਕਾਤਲ ਦੀ ਪਛਾਣ 70 ਸਾਲਾ ਸੰਸਾਰੀ ਓਝਾ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਓਝਾ ਨੇ ਦਾਅਵਾ ਕੀਤਾ ਕਿ ਦੇਵੀ ਨੇ ਉਸ ਦੇ ਸੁਪਨੇ 'ਚ ਆ ਕੇ ਉਸ ਨੂੰ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਇੱਕ ਵਿਅਕਤੀ ਦੀ ਬਲੀ ਦੇਣੀ ਪਵੇਗੀ। ਇਹ ਘਟਨਾ ਬੁੱਧਵਾਰ ਰਾਤ ਨਰਸਿੰਘਪੁਰ ਥਾਣਾ ਖੇਤਰ ਦੇ ਬਾਹੁੜਾ ਪਿੰਡ ਦੇ ਬ੍ਰਾਹਮਣ ਦੇਵੀ ਮੰਦਰ 'ਚ ਵਾਪਰੀ ਹੈ। ਮ੍ਰਿਤਕ ਦੀ ਪਛਾਣ 52 ਸਾਲਾ ਸਰੋਜ ਕੁਮਾਰ ਪ੍ਰਧਾਨ ਵਜੋਂ ਹੋਈ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਕਤਲ ਲਈ ਵਰਤੀ ਕੁਹਾੜੀ ਜ਼ਬਤ ਕਰ ਲਈ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਤਲ ਦੇ ਮਨੋਰਥ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੀ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ ਅੰਬ ਦੇ ਬਾਗ ਨੂੰ ਲੈ ਕੇ ਓਝਾ ਦਾ ਕਾਫ਼ੀ ਲੰਮੇ ਸਮੇਂ ਤੋਂ ਪ੍ਰਧਾਨ ਨਾਲ ਝਗੜਾ ਚੱਲ ਰਿਹਾ ਸੀ।
-PTCNews

adv-img
adv-img