ਭੋਗਪੁਰ ‘ਚ ਧਰਨੇ ‘ਚ ਫਸੀ ਗੱਡੀ, ਬਜ਼ੁਰਗ ਮਰੀਜ਼ ਦੀ ਹੋਈ ਮੌਤ

Old Age Women Death In Bhogpur In Bharat Bandh

ਭੋਗਪੁਰ: ਸੀ. ਏ. ਏ. ਕਾਨੂੰਨ ਖਿਲਾਫ ਭੀਮ ਆਰਮੀ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦਾ ਅਸਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦੇਖਣ ਨੂੰ ਮਿਲਿਆ। ਜਿਸ ਦੇ ਤਹਿਤ ਭੀਮ ਆਰਮੀ ਦੇ ਆਗੂਆਂ ਵੱਲੋਂ ਭੋਗਪੁਰ ‘ਚ ਦੋਵੇਂ ਪਾਸਿਓਂ ਸੜਕ ਨੂੰ ਬੰਦ ਕੀਤਾ ਗਿਆ।

Old Age Women Death In Bhogpur In Bharat Bandhਇਹ ਰੋਸ ਪ੍ਰਦਰਸ਼ਨ ਭੋਗਪੁਰ ਦੇ ਪਿੰਡ ਡੱਲਾ ਦੇ ਸਰਪੰਚ ਨੂੰ ਉਸ ਸਮੇਂ ਭਾਰੀ ਪੈ ਗਿਆ ਜਦੋਂ ਜਾਮ ‘ਚ ਗੱਡੀ ਫਸਣ ਦੇ ਕਾਰਨ ਉਨ੍ਹਾਂ ਦੀ ਬੀਮਾਰ ਦਾਦੀ ਦਾ ਦੇਹਾਂਤ ਹੋ ਗਿਆ।

ਹੋਰ ਪੜ੍ਹੋ: ਬਾਘਾਪੁਰਾਣਾ ‘ਚ ਵੱਡੀ ਵਾਰਦਾਤ, ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਦੱਸਿਆ ਜਾ ਰਿਹਾ ਹੈ ਕਿ ਪਿੰਡ ਡੱਲਾ ਦਾ ਸਰਪੰਚ ਆਪਣੀ ਬਿਮਾਰ ਦਾਦੀ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਅਤੇ ਆਦਮਪੁਰ ਟੀ-ਪੁਆਇੰਟ ਸੜਕ ‘ਤੇ ਪ੍ਰਦਰਸ਼ਨ ਹੋਣ ਕਰਕੇ ਉਨ੍ਹਾਂ ਦੀ ਗੱਡੀ ਜਾਮ ‘ਚ ਫਸ ਗਈ।

Old Age Women Death In Bhogpur In Bharat Bandhਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਿਲ ਦੇ ਨਾਲ ਗੱਡੀ ਨੂੰ ਜਾਮ ‘ਚੋਂ ਬਾਹਰ ਕਢਵਾਇਆ ਤਾਂ ਗਿਆ ਪਰ ਜਿਵੇਂ ਹੀ ਗੱਡੀ ਜਾਮ ‘ਚੋਂ ਨਿਕਲ ਕੇ ਥੋੜ੍ਹੀ ਦੂਰ ਤੱਕ ਗਈ ਤਾਂ ਸਰਪੰਚ ਦੀ ਮਾਤਾ ਦਾ ਰਸਤੇ ‘ਚ ਹੀ ਮੌਤ ਹ ਗਈ।

-PTC News