ਮੁੱਖ ਖਬਰਾਂ

ਅੰਮ੍ਰਿਤਸਰ: ਜਨਮ ਦਿਨ ਪਾਰਟੀ 'ਚ ਚੱਲੀਆਂ ਗੋਲੀਆਂ, ਇਕ ਵਿਅਕਤੀ ਦੀ ਮੌਤ

By Riya Bawa -- November 30, 2021 2:34 pm -- Updated:November 30, 2021 3:26 pm

ਅੰਮ੍ਰਿਤਸਰ: ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਹੁਸ਼ਿਆਰਪੁਰ ਤੋਂ ਆਏ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਪਾਰਟੀ 'ਤੇ ਕਈ ਰਾਊਂਡ ਫਾਇਰ ਕੀਤੇ ਜਾ ਰਹੇ ਸਨ, ਜਿਸ 'ਚ ਸੌਰਭ ਨਾਂ ਦੇ ਲੜਕੇ ਦੀ ਮੌਤ ਹੋ ਗਈ। ਮਾਮਲਾ ਅੰਮ੍ਰਿਤਸਰ ਦੇ ਚੱਬਲ ਰੋਡ ਆਨੰਦ ਵਿਹਾਰ ਕਲੋਨੀ ਦਾ ਹੈ, ਜਿੱਥੇ ਵਿਵੇਕ ਨਾਂ ਦੇ ਨੌਜਵਾਨ ਜੋ ਕਿ ਅੰਮ੍ਰਿਤਸਰ ਦੇ ਡਿਪਟੀ ਮੇਅਰ ਦਾ ਭਤੀਜਾ ਹੈ, ਦੇ ਘਰ ਜਨਮ ਦਿਨ ਦੀ ਪਾਰਟੀ ਸੀ। ਉਸ ਪਾਰਟੀ 'ਚ 60 ਤੋਂ 70 ਲੋਕ ਸ਼ਾਮਲ ਹੋਏ ਸਨ, ਜਿਸ 'ਤੇ ਕਈ ਰਾਉਂਡ ਫਾਇਰ ਕੀਤੇ ਗਏ।

ਇਸ ਦੌਰਾਨ ਪਾਰਟੀ ਵਿੱਚ ਸ਼ਾਮਲ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਸ ਨੌਜਵਾਨ ਦਾ ਨਾਮ ਸੌਰਵ ਦੱਸਿਆ ਜਾ ਰਿਹਾ ਹੈ, ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਅੰਮ੍ਰਿਤਸਰ ਵਿੱਚ ਪਾਰਟੀ ਮਨਾਉਣ ਆਇਆ ਸੀ, ਪਰਿਵਾਰਕ ਮੈਂਬਰਾਂ ਅਨੁਸਾਰ ਪਾਰਟੀ ਵਿੱਚ ਕਈ ਵਿਅਕਤੀਆਂ ਕੋਲ ਲਾਇਸੈਂਸੀ ਰਿਵਾਲਵਰ ਸਨ, ਜਿਸ 'ਚ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਸੌਰਵ ਸ਼ਾਦੀਸ਼ੁਦਾ ਸੀ ਅਤੇ ਉਸ ਦੀ ਉਮਰ ਸਿਰਫ 26 ਸਾਲ ਸੀ, ਜਿਸ ਦੀ 8 ਸਾਲ ਦੀ ਬੇਟੀ ਵੀ ਹੈ, ਪਰਿਵਾਰ ਵਾਲਿਆਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਸ ਨੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Shots fired in air near farmers' protest site at Singhu border ਸਿੰਘੂ ਬਾਰਡਰ 'ਤੇ ਦੇਰ ਰਾਤਚੱਲੀਆਂ ਗੋਲ਼ੀਆਂ , ਮਾਹੌਲ ਬਣਿਆ ਤਣਾਅਪੂਰਨ

-PTC News

  • Share