ਓਂਟਾਰੀਓ ਸਰਕਾਰ ਦਾ ਵੱਡਾ ਫ਼ੈਸਲਾ , ਬੇਘਰ ਸਾਬਕਾ ਫੌਜੀਆਂ ਨੂੰ ਰਹਿਣ ਲਈ ਦਿੱਤਾ ਜਾਵੇਗਾ ਘਰ

By Shanker Badra - November 12, 2020 1:11 pm

ਓਂਟਾਰੀਓ ਸਰਕਾਰ ਦਾ ਵੱਡਾ ਫ਼ੈਸਲਾ , ਬੇਘਰ ਸਾਬਕਾ ਫੌਜੀਆਂ ਨੂੰ ਰਹਿਣ ਲਈ ਦਿੱਤਾ ਜਾਵੇਗਾ ਘਰ:ਕਿੰਗਸਟੋਨ : ਓਂਟਾਰੀਓ ਸਰਕਾਰ ਫੌਜੀਆਂ ਦੇ ਰਹਿਣ ਵਸੇਰੇ ਲਈ ਖ਼ਾਸ ਕਦਮ ਚੁੱਕਣ ਜਾ ਰਹੀ ਹੈ। ਇਸ ਸਬੰਧੀ ਓਂਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕਿੰਗਸਟੋਨ ਵਿਚ ਬੇਘਰ ਸਾਬਕਾ ਫ਼ੌਜੀਆਂ ਲਈ 25 ਘਰ ਬਣਾਉਣਗੇ। ਇਨ੍ਹਾਂ ਘਰਾਂ ਨੂੰ ਬਣਾਉਣ ਵਿਚ ਲਗਭਗ 2 ਲੱਖ ਡਾਲਰ ਦਾ ਖਰਚ ਆਵੇਗਾ ਤੇ ਬੇਘਰ ਫ਼ੌਜੀਆਂ ਨੂੰ ਘਰ ਮਿਲ ਸਕਣਗੇ।

Ontario : 25 homes to be built in Kingston for homeless Military Heroes and Their Families ਓਂਟਾਰੀਓ ਸਰਕਾਰ ਦਾ ਵੱਡਾ ਫ਼ੈਸਲਾ , ਬੇਘਰ ਸਾਬਕਾ ਫੌਜੀਆਂ ਨੂੰ ਰਹਿਣ ਲਈ ਦਿੱਤਾ ਜਾਵੇਗਾ ਘਰ

ਮਿਊਂਸੀਪਲ ਅਫੇਅਰ ਤੇ ਹਾਊਸਿੰਗ ਨਾਲ ਸਬੰਧਿਤ ਮੰਤਰੀ ਐੱਮ.ਪੀ.ਪੀ. ਸਟੀਵ ਕਲਾਰਕ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਹੋਮ ਫਾਰ ਹੀਰੋਜ਼ ਫਾਊਂਡੇਸ਼ਨ ਨਾਲ ਸਮਝੌਤਾ ਹੋਇਆ ਹੈ। ਇਸ ਤਹਿਤ ਕਿੰਗਸਟੋਨ ਸੂਬਾ ਕੈਂਪਸ ਵਿਚ 'ਵੈਟਰਨਰਜ਼ ਵਿਲੇਜ' ਭਾਵ ਫ਼ੌਜੀਆਂ ਦਾ ਪਿੰਡ ਸਥਾਪਤ ਕੀਤਾ ਜਾਵੇਗਾ।

Ontario : 25 homes to be built in Kingston for homeless Military Heroes and Their Families ਓਂਟਾਰੀਓ ਸਰਕਾਰ ਦਾ ਵੱਡਾ ਫ਼ੈਸਲਾ , ਬੇਘਰ ਸਾਬਕਾ ਫੌਜੀਆਂ ਨੂੰ ਰਹਿਣ ਲਈ ਦਿੱਤਾ ਜਾਵੇਗਾ ਘਰ

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਤਕ ਦਾਅ 'ਤੇ ਲਾਉਣ ਵਾਲਿਆਂ ਲਈ ਦੇਸ਼ ਬਹੁਤ ਇੱਜ਼ਤ ਤੇ ਮਾਣ ਰੱਖਦਾ ਹੈ ਤੇ ਇਨ੍ਹਾਂ ਕੋਲ ਰਹਿਣ ਦੇ ਲਈ ਆਪਣੇ-ਆਪਣੇ ਘਰ ਹੋਣੇ ਚਾਹੀਦੇ ਹਨ।ਇਸ ਘਰ ਵਿਚ ਇਕ ਸੌਂਣ ਲਈ ਕਮਰਾ, ਲਿਵਿੰਗ ਰੂਮ, ਬਾਥਰੂਮ ,ਰਸੋਈ ਹੋਵੇਗੀ।

Ontario : 25 homes to be built in Kingston for homeless Military Heroes and Their Families ਓਂਟਾਰੀਓ ਸਰਕਾਰ ਦਾ ਵੱਡਾ ਫ਼ੈਸਲਾ , ਬੇਘਰ ਸਾਬਕਾ ਫੌਜੀਆਂ ਨੂੰ ਰਹਿਣ ਲਈ ਦਿੱਤਾ ਜਾਵੇਗਾ ਘਰ

ਦੱਸ ਦੇਈਏ ਕਿ ਓਂਟਾਰੀਓ ਵਿਚ ਇਹ ਪਹਿਲਾ ਤੇ ਇਕ ਵੱਖਰਾ ਪਿੰਡ ਹੋਵੇਗਾ ,ਜਿੱਥੇਬੇਘਰ ਫੌਜੀਆਂ ਨੂੰ ਆਪਣਾ ਘਰਮਿਲੇਗਾ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹਰ ਸਾਲ ਲਗਭਗ 5000 ਕੈਨੇਡੀਅਨ ਸਾਬਕਾ ਫ਼ੌਜੀ ਬੇਘਰ ਹੁੰਦੇ ਹਨ ,ਇਸ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ।
-PTCNews

adv-img
adv-img