Fri, Apr 26, 2024
Whatsapp

ਸਿੱਖਾਂ ਦੇ ਦਿਲਾਂ ਵਿੱਚ 34 ਵਰ੍ਹੇ ਪਹਿਲਾਂ ਹੋਏ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ

Written by  Shanker Badra -- June 05th 2018 09:01 PM
ਸਿੱਖਾਂ ਦੇ ਦਿਲਾਂ ਵਿੱਚ 34 ਵਰ੍ਹੇ ਪਹਿਲਾਂ ਹੋਏ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ

ਸਿੱਖਾਂ ਦੇ ਦਿਲਾਂ ਵਿੱਚ 34 ਵਰ੍ਹੇ ਪਹਿਲਾਂ ਹੋਏ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ

ਸਿੱਖਾਂ ਦੇ ਦਿਲਾਂ ਵਿੱਚ 34 ਵਰ੍ਹੇ ਪਹਿਲਾਂ ਹੋਏ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ:ਜੂਨ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਨੂੰ 34 ਸਾਲ ਹੋ ਗਏ ਹਨ।ਇਸ ਘਟਨਾਕ੍ਰਮ ਨਾਲ ਸਿੱਖਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਸੀ ਅਤੇ ਮਨੁੱਖੀ ਅਧਿਕਾਰ ਦਾ ਘਾਣ ਹੋਇਆ ,ਉਸ ਦੀ ਕਸਕ ਹਾਲੇ ਵੀ ਸਿੱਖਾਂ ਦੇ ਦਿਲਾਂ ਵਿੱਚ ਹੈ।Operation Blue Star human rights sikh punjab 1984 ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼ ਤੇ ਖਾਸਕਰ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ ਸੀ।ਆਪ੍ਰੇਸ਼ਨ ਬਲੂ ਸਟਾਰ ਮਗਰੋਂ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ ਤੇ ਵੱਡੇ-ਵੱਡੇ ਅਹੁਦਿਆਂ ‘ਤੇ ਤਾਇਨਾਤ ਸਿੱਖਾਂ ਅਫਸਰਾਂ ਤੇ ਸਿਆਸਤਦਾਨਾਂ ਨੇ ਅਤਸੀਫੇ ਦੇ ਦਿੱਤੇ ਸੀ।Operation Blue Star human rights sikh punjab 1984 ਇਸ ਫੌਜੀ ਆਪ੍ਰੇਸ਼ਨ ਮਗਰੋਂ ਸਿੱਖ ਸੁਰੱਖਿਆ ਗਾਰਡਾਂ ਨੇ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ।ਇੰਦਰਾ ਦੇ ਕਤਲ ਮਗਰੋਂ ਦੇਸ਼ ਭਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ।ਪੰਜਾਬ ਵਿੱਚ ਵੱਖ ਦੇਸ਼ ਖਾਲਿਸਤਾਨ ਦੀ ਮੰਗ ਉੱਠੀ।ਇਸ ਖਾਲਿਸਤਾਨੀ ਲਹਿਰ ਵਿੱਚ ਲੱਖਾਂ ਪੰਜਾਬੀ ਮਾਰੇ ਗਏ।ਆਪ੍ਰੇਸ਼ਨ ਬਲੂ ਸਟਾਰ ਦੇ ਨਿਸ਼ਾਨ ਅਜੇ ਵੀ ਸ਼੍ਰੀ ਦਰਬਾਰ ਸਹਿਬ ਸਮੂਹ ਵਿੱਚ ਵੇਖੇ ਜਾ ਸਕਦੇ ਹਨ।Operation Blue Star human rights sikh punjab 1984 ਅਕਾਲ ਤਖ਼ਤ ਦੇ ਨੇੜੇ ਡਿਉਢੀ ਉਪਰ ਤੇ ਹੋਰ ਥਾਵਾਂ ’ਤੇ ਆਪ੍ਰੇਸ਼ਨ ਬਲੂ ਸਟਾਰ ਸਮੇਂ ਹੋਈ ਗੋਲੀਬਾਰੀ ਦੇ ਨਿਸ਼ਾਨ ਹਨ।ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗੋਲੀਆਂ ਦੇ ਤਕਰੀਬਨ 147 ਨਿਸ਼ਾਨ ਹਨ।ਉਂਝ ਅਕਾਲ ਤਖ਼ਤ ‘ਤੇ ਲੱਗੇ ਨਿਸ਼ਾਨ ਉਸ ਵੇਲੇ ਮਿਟਾ ਦਿੱਤੇ ਗਏ ਸੀ।ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਸਮੇਂ ਹੋਈ ਗੋਲੀਬਾਰੀ ਦੇ ਨਿਸ਼ਾਨਾ ਨੂੰ ਵੀ ਸਾਂਭਿਆ ਜਾਵੇਗਾ।Operation Blue Star human rights sikh punjab 1984 ਉਨ੍ਹਾਂ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗੋਲੀਆਂ ਦੇ 147 ਨਿਸ਼ਾਨ ਹਨ।ਉਨ੍ਹਾਂ ਨੂੰ ਹੁਣ ਸਾਂਭਿਆ ਗਿਆ ਹੈ।ਇਨ੍ਹਾਂ ਦੇ ਆਲੇ-ਦੁਆਲੇ ਸਟੀਲ ਦਾ ਫਰੇਮ ਲਾਇਆ ਗਿਆ ਹੈ।ਇਸ ਤਰ੍ਹਾਂ ਦਰਸ਼ਨੀ ਡਿਉਢੀ ਦੀ ਇਮਾਰਤ ’ਤੇ ਵੀ ਅਜਿਹੇ ਨਿਸ਼ਾਨ ਸਾਂਭੇ ਹੋਏ ਹਨ।Operation Blue Star human rights sikh punjab 1984ਉਨ੍ਹਾਂ ਨੇ ਕਿਹਾ ਕਿ ਜੂਨ 1984 ਵਿੱਚ ਉਸ ਵੇਲੇ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ।ਇਸ ਸਬੰਧੀ ਸਾਲਾਨਾ ਯਾਦ ਸਮਾਗਮ ਖਾਲਸਾ ਪੰਥ ਵੱਲੋਂ ਵੈਰਾਗਮਈ ਭਾਵਨਾ ਨਾਲ ਮਨਾਇਆ ਜਾਵੇਗਾ। 1984 ਨੂੰ ਭਾਵੇਂ 34 ਸਾਲ ਹੋ ਗਏ ਹਨ ਪਰ ਇਨਸਾਫ਼ ਦੀ ਉਮੀਦ ਲਗਾਈ ਬੈਠਾ ਸਿੱਖ ਭਾਈਚਾਰਾ ਕਾਨੂੰਨ ਦੇ ਹੱਥਾਂ ਵੱਲ ਤੱਕਦਾ ਰਹਿੰਦਾ ਹੈ। -PTCNews


Top News view more...

Latest News view more...