15 ਅਗਸਤ ਤੋਂ 15 ਸਤੰਬਰ ਵਿਚਾਲੇ ਹੋਣਗੀਆਂ CBSE 12ਵੀਂ ਦੀਆਂ ਆਪਸ਼ਨਲ ਪ੍ਰੀਖਿਆਵਾਂ
ਨਵੀਂ ਦਿੱਲੀ: ਸੀਬੀਐੱਸਈ 12ਵੀਂ ਦੀ ਪ੍ਰੀਖਿਆ ਦੇ ਨਤੀਜੇ 31 ਜੁਲਾਈ ਤੱਕ ਜਾਰੀ ਕੀਤੇ ਜਾਣਗੇ ਅਤੇ ਆਪਸ਼ਨਲ ਪ੍ਰੀਖਿਆ 15 ਅਗਸਤ ਤੋਂ 15 ਸਤੰਬਰ ਵਿਚਾਲੇ ਆਯੋਜਿਤ ਕੀਤੀ ਜਾਵੇਗੀ। ਸੁਪਰੀਮ ਕੋਰਟ ਵਿਚ ਇੱਕ ਹਲਫਨਾਮਾ ਦਰਜ ਕਰਦੇ ਹੋਏ ਸੀਬੀਐੱਸਈ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ। ਇਸ ਨਾਲ ਆਪਣੇ ਰਿਜ਼ਲਟ ਨੂੰ ਲੈ ਕੇ ਦੁਵਿਧਾ ਵਿਚ ਪਏ ਵਿਦਿਆਰਥੀਆਂ ਦੀ ਅਨਿਸ਼ਚਿਤਤਾ ਕਾਫ਼ੀ ਹੱਦ ਤੱਕ ਹੁਣ ਦੂਰ ਹੋ ਜਾਵੇਗੀ।
ਪੜੋ ਹੋਰ ਖਬਰਾਂ: ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ-ਟ੍ਰੈਕਟਰ ਤਿਆਰ ਰੱਖੋ, ਸਰਕਾਰ ਮੰਨਣ ਵਾਲੀ ਨਹੀਂ, ਇਲਾਜ ਕਰਨਾ ਪਵੇਗਾ
ਰਿਪੋਰਟਸ ਅਨੁਸਾਰ, ਸੀਬੀਐੱਸਈ ਨੇ ਸੋਮਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਰਿਜ਼ਲਟ ਫਾਰਮੂਲਾ ਨਿਰਧਾਰਤ ਕਰਨ ਲਈ ਬਣੀ ਕਮੇਟੀ ਦੇ ਸੁਝਾਵਾਂ ਦੇ ਅਨੁਸਾਰ, 17 ਜੂਨ ਨੂੰ, ਜੋ ਮਾਰਕਿੰਗ ਪਾਲਿਸੀ ਐਲਾਨ ਕੀਤੀ ਗਈ ਸੀ, ਉਸੇ ਅਨੁਸਾਰ 12ਵੀਂ ਦੇ ਵਿਦਿਆਰਥੀਆਂ ਦਾ ਰਿਜ਼ਲਟ ਤਿਆਰ ਕੀਤਾ ਜਾਵੇਗਾ।
ਪੜੋ ਹੋਰ ਖਬਰਾਂ: ਕੋਵਿਡ-19 ਦੇ ਮਾਮਲੇ ਵਧਣ ਮਗਰੋਂ ਮੁੜ ਤਾਲਾਬੰਦੀ ਵੱਲ ਵਧਿਆ ਇਹ ਦੇਸ਼
ਜੋ ਵਿਦਿਆਰਥੀ ਸੀਬੀਐੱਸਈ ਦੀ ਅੰਦਰੂਨੀ ਮੁਲਾਂਕਣ ਪਾਲਿਸੀ ਵਲੋਂ ਜਾਰੀ ਕੀਤੇ ਗਏ ਆਪਣੇ ਰਿਜ਼ਲਟ ਤੋਂ ਸੰਤੁਸ਼ਟ ਨਹੀਂ ਹੋਣਗੇ, ਉਨ੍ਹਾਂ ਦੇ ਲਈ ਪ੍ਰੀਖਿਆ ਵਿਚ ਹਿੱਸਾ ਲੈਣ ਦੇ ਆਨਲਾਈਨ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕਰੇਗਾ। ਰਿਜ਼ਲਟ ਜਾਰੀ ਹੋਣ ਤੋਂ ਪਹਿਲਾਂ ਹੀ ਪ੍ਰੀਖਿਆ ਦੇਣ ਦੇ ਇੱਛੁਕ ਵਿਦਿਆਰਥੀ ਆਪਣਾ ਰਜਿਸਟ੍ਰੇਸ਼ਨ ਕਰਾ ਸਕਣਗੇ।
ਪੜੋ ਹੋਰ ਖਬਰਾਂ: SC ਨੇ ਕੋਰੋਨਾ ਨਾਲ ਮੌਤ ਉੱਤੇ ਚਾਰ ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਉੱਤੇ ਫੈਸਲਾ ਰੱਖਿਆ ਸੁਰੱਖਿਅਤ
ਸੀਬੀਐੱਸਈ ਨੇ ਇਹ ਵੀ ਅਦਾਲਤ ਨੂੰ ਦੱਸਿਆ ਕਿ ਪ੍ਰੀਖਿਆਵਾਂ ਸਿਰਫ ਮੁੱਖ ਵਿਸ਼ਿਆਂ ਦੀਆਂ ਹੀ ਆਯੋਜਿਤ ਕਰਾਈਆਂ ਜਾਣਗੀਆਂ। ਕੋਰੋਨਾ ਮਹਾਮਾਰੀ ਦੇ ਹਾਲਾਤ ਸਾਮਾਨ ਹੋਣ ਉੱਤੇ ਪ੍ਰੀਖਿਆ ਦੀ ਤਾਰੀਖ ਜਾਰੀ ਕੀਤੀ ਜਾਵੇਗੀ।
-PTC News