Sat, Apr 27, 2024
Whatsapp

ਕੋਈ ਆਖੇ ਬਾਬਾ ਨਾਨਕ, ਕੋਈ ਕਹੇ ਵਾਲੀ ਹਿੰਦ

Written by  Joshi -- November 04th 2017 01:28 PM -- Updated: November 04th 2017 02:02 PM
ਕੋਈ ਆਖੇ ਬਾਬਾ ਨਾਨਕ, ਕੋਈ ਕਹੇ ਵਾਲੀ ਹਿੰਦ

ਕੋਈ ਆਖੇ ਬਾਬਾ ਨਾਨਕ, ਕੋਈ ਕਹੇ ਵਾਲੀ ਹਿੰਦ

ਕੋਈ ਆਖੇ ਬਾਬਾ ਨਾਨਕ, ਕੋਈ ਕਹੇ ਵਾਲੀ ਹਿੰਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੋਰ ਕਿਹੜੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ, ਯਕੀਨਨ ਤੁਸੀਂ ਨਹੀਂ ਜਾਣਦੇ ਹੋਵੋਗੇ, ਪੜ੍ਹੋ! ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਵਹਿਮਾਂ ਭਰਮਾਂ ਤੋਂ ਦੂਰ ਉਸ ਸੱਚੇ ਅਕਾਲ ਪੁਰਖ ਦੀ ਮਨੋਂ ਸੇਵਾ ਕਰਨ ਦਾ ਹੁਕਮ ਕੀਤਾ ਸੀ। ਉਹਨਾਂ ਨੇ ਆਪਣੇ ਜੀਵਨ 'ਚ ਚਾਰ ਉਦਾਸੀਆਂ ਰਾਹੀਂ ਦੁਨੀਆ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਦੇ ਜਾਲ ਤੋਂ ਕੱਢ ਕੇ ਪਰਮਾਤਮਾ ਲੜ੍ਹ ਲਗਾਇਆ ਸੀ। ਅੱਜ ਪੰਜਾਬ, ਭਾਰਤ ਵਿੱਚ ਅਸੀਂ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ ਪਰ ਹੋਰ ਕਈ ਮੁਲਕਾਂ 'ਚ ਉਹਨਾਂ ਨੂੰ ਵੱਖੋ- ਵੱਖ ਨਾਮਾਂ ਨਾਲ ਧਿਆਇਆ ਜਾਂਦਾ ਹੈ। ਅੱਜ ਉਹਨਾਂ ਨਾਵਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕੋਈ ਆਖੇ ਬਾਬਾ ਨਾਨਕ, ਕੋਈ ਕਹੇ ਵਾਲੀ ਹਿੰਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੋਰ ਕਿਹੜੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈਸ੍ਰੀਲੰਕਾ 'ਚ ਗੁਰੂ ਸਾਹਿਬ ਨੂੰ ਨਾਨਕਆਚਾਰਯ, ਜਦਕਿ ਤਿੱਬਤ 'ਚ ਨਾਨਕ ਲਾਮਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਜਿੱਥੇ ਸਿੱਕਿਮ ਅਤੇ ਭੂਟਾਨ ਵਾਸੀ ਗੁਰੂ ਜੀ ਨੂੰ ਗੁਰੂ ਰਿੰਪੋਚਿਆ ਦੇ ਨਾਮ ਨਾਲ ਯਾਦ ਕਰਦੇ ਹਨ, ਉਥੇ ਹੀ ਨੇਪਾਲ ਦੇ ਲੋਕ ਗੁਰੂ ਸਾਹਿਬ ਨੂੰ ਨਾਨਕ ਰਿਸ਼ੀ ਦੇ ਨਾਮ ਨਾਲ ਧਿਆਉਂਦੇ ਹਨ। ਬਗਦਾਦ ਦੇ ਲੋਕ ਗੁਰੂ ਜੀ ਨੂੰ ਨਾਨਕ ਪੀਰ ਕਹਿੰਦੇ ਹਨ ਜਦਕਿ ਮੱਕੇ ਦੇ ਲੋਕ ਉਹਨਾਂ ਨੂੰ ਵਾਲੀ ਹਿੰਦ ਕਹਿੰਦੇ ਹਨ। ਮਿਸਰ 'ਚ ਨਾਨਕ ਵਾਲੀ, ਰੂਸ/ਰਸ਼ੀਆ  'ਚ ਨਾਨਕ ਕਦਮਦਰ ਅਤੇ ਇਰਾਕ 'ਚ ਗੁਰੂ ਸਾਹਿਬ ਨੂੰ ਬਾਬਾ ਨਾਨਕ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਕੋਈ ਆਖੇ ਬਾਬਾ ਨਾਨਕ, ਕੋਈ ਕਹੇ ਵਾਲੀ ਹਿੰਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੋਰ ਕਿਹੜੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈਮਜ਼ਹਰ ਸ਼ਰੀਫ 'ਚ ਧੰਨ ਗੁਰੂ ਨਾਨਕ ਨੂੰ ਪੀਰ ਬਾਲਗਦਾਨ ਦੇ ਨਾਮ ਨਾਲ ਯਾਦ ਕਰਦੇ ਹਨ। ਨਾਨਕਆਚਾਰਯ - ਸ੍ਰੀਲੰਕਾ ਨਾਨਕ ਲਾਮਾ - ਤਿੱਬਤ ਗੁਰੂ ਰਿੰਪੋਚਿਆ - ਸਿੱਕਿਮ ਅਤੇ ਭੂਟਾਨ ਨਾਨਕ ਰਿਸ਼ੀ - ਨੇਪਾਲ ਨਾਨਕ ਪੀਰ - ਬਗਦਾਦ ਵਾਲੀ ਹਿੰਦ - ਮੱਕਾ ਨਾਨਕ ਵਾਲੀ - ਮਿਸਰ ਨਾਨਕ ਕਦਮਦਰ- ਰੂਸ/ਰਸ਼ੀਆ ਬਾਬਾ ਨਾਨਕ - ਇਰਾਕ ਪੀਰ ਬਾਲਗਦਾਨ - ਮਜ਼ਹਰ ਸ਼ਰੀਫ —PTC News


  • Tags

Top News view more...

Latest News view more...