ਪੰਜਾਬ

ਤੇਜ਼ ਰਫਤਾਰ ਬਲੈਰੋ ਨੇ ਲਈ ਨੌਜਵਾਨ ਕੁੜੀ ਦੀ ਜਾਨ

By Jagroop Kaur -- October 14, 2020 6:30 pm -- Updated:October 14, 2020 6:40 pm

ਪਟਿਆਲਾ :ਸੂਬੇ 'ਚ ਨਿਤ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਜਿਸ ਵਿਚ ਮਾਸੂਮਾਂ ਦੀ ਜਾਨ ਤੱਕ ਚਲੀ ਜਾਂਦੀ ਹੈ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਸਰਦਨ ਬਾਈਪਾਸ ਕੋਲ ਓਵਰਸਪੀਡ ਬੋਲੈਰੋ ਬੇਕਾਬੂ ਹੋ ਕੇ ਪਲਟ ਗਈ। ਪਿੰਡ ਸ਼ੇਰਮਾਜਰਾ ਕੋਲ ਗੱਡੀ ਪਲਟਦੇ ਹੋਏ 100 ਮੀਟਰ ਦੂਰ ਖੇਤ ‘ਚ ਜਾ ਪੁੱਜੀ। ਹਾਦਸੇ ‘ਚ ਇੱਕ 22 ਸਾਲਾ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ 5 ਹੋਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ 3 ਨੌਜਵਾਨ ਤੇ 3 ਕੁੜੀਆਂ ਰਾਜਸਥਾਨ ਤੋਂ ਚੰਡੀਗੜ੍ਹ ਵੱਲ ਨੂੰ ਆ ਰਹੇ ਸਨ। ਚੌਕੀ ਡਕਾਲਾ ਪੁਲਿਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਦੋਸ਼ੀ ਡਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।ਘਟਨਾ ਤੋਂ ਬਾਅਦ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਰਾ ਯੁਵਰਾਜ ਨੇ ਦੱਸਿਆ ਕਿ 11 ਨੂੰ ਉਸ ਦੀ ਭੈਣ ਆਪਣੀਆਂ ਦੋ ਸਹੇਲੀਆਂ ਅਤੇ 3 ਨੌਜਵਾਨਾਂ ਨਾਲ ਚੰਡੀਗੜ੍ਹ ਜਾ ਰਹੇ ਸਨ ਕਿ ਦੋਸ਼ੀ ਡਰਾਈਵਰ ਸੁਖਦਰਸ਼ਨ ਸਿੰਘ ਨਿਵਾਸੀ ਗਾਂਧੀ ਨਗਰ ਜੋ ਕਿ ਗੱਡੀ ਨੂੰ ਓਵਰਸਪੀਡ ‘ਚ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਗਈ।
Accident on Steamਜ਼ਿਕਰਯੋਗ ਹੈ ਕਿ ਕੁਝ ਲੋਕ ਜੋਸ਼ 'ਚ ਹੋਸ਼ ਖੋਹ ਜਾਂਦੇ ਹਨ , ਸੋ ਲੋੜ ਹੈ ਅਜਿਹੇ 'ਚ ਗੱਡੀ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰਨ ਦੀ ,ਤਾਂ ਜੋ ਮੁੜ ਅਜਿਹਾ ਹਾਦਸਾ ਨਾ ਵਾਪਰ ਸਕੇ ਤੇ ਨਾ ਹੀ ਕਿਸੇ ਦਾ ਹਸਦਾ ਵੱਸਦਾ ਘਰ ਉੱਜੜੇ।

  • Share