Sat, Apr 27, 2024
Whatsapp

PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼

Written by  Shanker Badra -- September 26th 2020 12:58 PM
PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼

PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼

PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼:ਪੀਜੀਆਈ ਚੰਡੀਗੜ੍ਹ ਨੇ ਸ਼ੁੱਕਰਵਾਰ ਤੋਂ ਆਕਸਫੋਰਡ ਯੂਨੀਵਰਿਸਟੀ ਦੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ ਅਤੇ ਤਿੰਨ ਵਾਲੰਟੀਅਰਜ਼ ਨੂੰ ਪਹਿਲੀ ਡੋਜ਼ ਦਿੱਤੀ ਹੈ। ਇਨ੍ਹਾਂ ਤਿੰਨਾਂ 'ਚ ਇੱਕ 57 ਅਤੇ ਇੱਕ 26 ਸਾਲਾ ਮਹਿਲਾ ਜਦਕਿ ਇੱਕ 33 ਸਾਲਾ ਪੁਰਸ਼ ਵੀ ਸ਼ਾਮਲ ਹੈ। [caption id="attachment_434348" align="aligncenter" width="300"] PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼[/caption] ਜਾਣਕਾਰੀ ਅਨੁਸਾਰ ਟ੍ਰਾਇਲ ਦੇ ਪਹਿਲੇ ਦਿਨ 9 ਲੋਕਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਪਾਏ ਜਾਣ ਤੋਂ ਬਾਅਦ ਵੈਕਸੀਨ ਦੇਣ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ 'ਚੋਂ ਸਿਰਫ 3 ਲੋਕਾਂ ਨੂੰ ਹੀ ਵੈਕਸੀਨ ਦਿੱਤੀ ਗਈ ਹੈ, ਜਿਨ੍ਹਾਂ 'ਚ 2 ਬੀਬੀਆਂ ਅਤੇ ਇਕ ਪੁਰਸ਼ ਸ਼ਾਮਲ ਹੈ। ਇਸ ਟ੍ਰਾਇਲ ਨੂੰ ਪੀ.ਜੀ.ਆਈ. ਨੇ ਨਵੰਬਰ ਤੱਕ ਪੂਰਾ ਕਰਨਾ ਹੈ। [caption id="attachment_434347" align="aligncenter" width="300"] PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼[/caption] ਇਨ੍ਹਾਂ ਤਿੰਨਾਂ ਵਾਲੰਟੀਅਰਜ਼ ਦੀ ਡਾਕਟਰਾਂ ਵੱਲੋਂ 28 ਦਿਨਾਂ ਤੱਕ ਨਿਗਰਾਨੀ ਕੀਤੀ ਜਾਵੇਗੀ। ਇਸ ਉਪਰੰਤ ਇਨ੍ਹਾਂ ਦੇ ਖੂਨ ਦੇ ਸੈਂਪਲ ਲਏ ਜਾਣਗੇ। ਫਿਰ 6 ਮਹੀਨੇ ਤੱਕ ਇਨ੍ਹਾਂ ਦੀ ਸਿਹਤ ਦਾ ਰੈਗੂਲਰ ਚੈਕਅਪ ਕੀਤਾ ਜਾਵੇਗਾ। ਇਨ੍ਹਾਂ ਵਾਲੰਟੀਅਰਜ਼ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਨ੍ਹਾਂ ਨੂੰ 0.5 ਐਮ ਐਲ ਡੋਜ਼ ਦਿੱਤੀ ਗਈ ਹੈ। [caption id="attachment_434346" align="aligncenter" width="259"] PGI ਵੱਲੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ, ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼[/caption] ਹੁਣ ਰੋਜ਼ਾਨਾ ਕੁੱਝ ਲੋਕਾਂ ਦੇ ਸਰੀਰਕ ਟੈਸਟਾਂ ਤੋਂ ਬਾਅਦ ਉਨ੍ਹਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਸੀਰਮ ਇੰਸਟੀਚਿਊਟ ਨੇ 100 ਵੈਕਸੀਨ ਪੀ. ਜੀ. ਆਈ. ਨੂੰ ਪਹੁੰਚਾਈਆਂ ਹਨ। ਪੀ.ਜੀ.ਆਈ. ਵੱਲੋਂ 250 ਸਿਹਤਮੰਦ ਲੋਕਾਂ 'ਤੇ ਇਸ ਦਾ ਟ੍ਰਾਇਲ ਕੀਤਾ ਜਾਣਾ ਹੈ। ਵੈਕਸੀਨ ਦੇਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ 28 ਦਿਨਾਂ ਤੱਕ ਡਾਕਟਰਾਂ ਵੱਲੋਂ ਆਪਣੀ ਨਿਗਰਾਨੀ 'ਚ ਰੱਖਿਆ ਜਾਣਾ ਹੈ। educare ਤੀਜੇ ਪੱਧਰ ਦੇ ਇਸ ਟ੍ਰਾਇਲ 'ਚ ਦੂਜੀ ਡੋਜ਼ 29 ਦਿਨ ਬਾਅਦ ਦਿੱਤੀ ਜਾਵੇਗੀ। ਵੈਕਸੀਨ ਸਰੀਰ 'ਤੇ ਕਿਸ ਤਰ੍ਹਾਂ ਦਾ ਅਸਰ ਕਰ ਰਹੀ ਹੈ, ਇਸ ਦੇ ਨਤੀਜੇ 15 ਦਿਨਾਂ 'ਚ ਦਿਖਾਈ ਦੇਣ ਲੱਗ ਪੈਣਗੇ। ਪੀ.ਜੀ.ਆਈ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਟ੍ਰਾਇਲ 'ਚ ਆਮ ਲੋਕਾਂ ਦੇ ਨਾਲ-ਨਾਲ ਪੀ.ਜੀ.ਆਈ. ਸਟਾਫ਼ ਦੇ ਵੀ ਕਈ ਲੋਕਾਂ ਨੇ ਵਾਲੰਟਰੀਅਰ ਵੱਜੋਂ ਹਿੱਸਾ ਲਿਆ ਹੈ। -PTCNews


Top News view more...

Latest News view more...