Fri, Apr 26, 2024
Whatsapp

ਫਿਲਮ 'ਪਦਮਾਵਤ ਦਾ ਵਿਰੋਧ ਕਰਨ ਵਾਲਿਆਂ ਨੇ ਸਕੂਲੀ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ, (ਵੀਡੀਓ)

Written by  Joshi -- January 24th 2018 10:06 PM -- Updated: January 24th 2018 10:08 PM
ਫਿਲਮ 'ਪਦਮਾਵਤ ਦਾ ਵਿਰੋਧ ਕਰਨ ਵਾਲਿਆਂ ਨੇ ਸਕੂਲੀ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ, (ਵੀਡੀਓ)

ਫਿਲਮ 'ਪਦਮਾਵਤ ਦਾ ਵਿਰੋਧ ਕਰਨ ਵਾਲਿਆਂ ਨੇ ਸਕੂਲੀ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ, (ਵੀਡੀਓ)

Padmavat Row:School bus with children and teachers attacked with stones: ਫਿਲਮ ਪਦਮਾਵਤ ਦੀ ਰਿਲੀਜ਼ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਚੱਲਦਿਆਂ ਅੱਜ ਸੋਹਣਾ ਰੋਡ 'ਤੇ ਇੱਕ ਬੱਸ ਅਤੇ ਟਰੱਕ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਗੁਰੂਗ੍ਰਾਮ 'ਚ ਵੀ ਇੱਕ ਇਕ ਸਕੂਲੀ ਬੱਸ 'ਤੇ ਹਮਲਾ ਬੋਲਿਆ ਗਿਆ, ਜਿਸ 'ਚ ਬੱਚਿਆਂ ਸਮੇਤ ਅਧਿਆਪਕ ਨੇ ਲੁਕ ਛਿਪ ਕੇ ਆਪਣੀ ਜਾਨ ਬਚਾਈ। ਸਾਹਮਣੇ ਆਈ ਵੀਡੀਓ 'ਚ ਬੱਚੇ ਕਾਫੀ ਡਰੇ ਹੋਏ ਦਿਖਾਈ ਦੇ ਰਹੇ ਸਨ। ਦੱਸਣਯੋਗ ਹੈ ਕਿ ਇਹ ਫਿਲਮ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ ਹੈ, ਅਤੇ ਪਦਮਾਵਤੀ ਤੋਂ ਬਦਲ ਕੇ ਇਸਦਾ ਨਾਮ 'ਪਦਮਾਵਤ' ਰੱਖਿਆ ਗਿਆ ਸੀ। Padmavat Row:School bus with children and teachers attacked with stones: ਫਿਲਹਾਲ, ਸੁਰੱਖਿਆ ਦੇ ਮੱਦੇਨਜ਼ਰ ਪੰਚਕੂਲਾ 'ਚ ਧਾਰਾ 144  ਲਾਗੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 'ਪਦਮਾਵਤ' 'ਚ ਦੀਪਿਕਾ ਪਾਦੂਕੋਣ ਰਾਣੀ ਪਦਮਾਵਤੀ ਦੇ ਕਿਰਦਾਰ 'ਚ ਨਜ਼ਰ ਆਵੇਗੀ ਜਦੋਂ ਕਿ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਕਿਰਦਾਰ 'ਚ ਹੈ। ਇਸ ਤੋਂ ਇਲਾਵਾ ਇਸ ਫਿਲਮ 'ਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ 'ਚ ਹਨ। ਅਸਲ 'ਚ ਫਿਲਮ ਪਿਛਲੇ ਸਾਲ ਰਿਲੀਜ਼ ਹੋਣ ਵਾਲੀ ਸੀ , ਪਰ ਕਰਨੀ ਸੈਨਾ ਦੇ ਵਿਰੋਧ ਕਾਰਨ ਇਹ ਫਿਲਮ ਹੁਣ ਰਿਲੀਜ਼ ਕੀਤੀ ਜਾ ਰਹੀ ਹੈ ਅਤੇ ਇਸਨੂੰ ਸੁਪਰੀਮ ਕੋਰਟ ਤੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ। —PTC News


Top News view more...

Latest News view more...