ਦੇਸ਼- ਵਿਦੇਸ਼

ਪਾਕਿਸਤਾਨ ਦੇ ਖੈਬਰ ਪਖਤੂਨਵਾ 'ਚ ਵਾਪਰਿਆ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ, 7 ਜ਼ਖਮੀ

By Jashan A -- June 24, 2019 12:06 pm -- Updated:Feb 15, 2021

ਪਾਕਿਸਤਾਨ ਦੇ ਖੈਬਰ ਪਖਤੂਨਵਾ 'ਚ ਵਾਪਰਿਆ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ, 7 ਜ਼ਖਮੀ,ਨਵੀਂ ਦਿੱਲੀ: ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ 'ਚ ਇਕ ਵਾਹਨ ਨਦੀ 'ਚ ਡਿੱਗ ਗਿਆ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਵਾਹਨ 'ਚ 21 ਲੋਕ ਸਵਾਰ ਸਨ।

ਇਹ ਲੋਕ ਗਾਜ਼ੀਆਬਾਦ ਤੋਂ ਘਰਦਾਰ ਜਾ ਰਹੇ ਸਨ ਅਤੇ ਵਾਹਨ ਡਰਾਈਵਰ ਦੇ ਕੰਟਰੋਲ 'ਚੋਂ ਬਾਹਰ ਹੋ ਗਿਆ। ਸੜਕ 'ਤੇ ਬੇਕਾਬੂ ਹੋਇਆ ਵਾਹਨ ਇੰਡਸ ਨਦੀ 'ਚ ਜਾ ਡਿੱਗਿਆ।

ਹੋਰ ਪੜ੍ਹੋ: ਭਾਰਤ-ਪਾਕਿ ਮੈਚ ਦੌਰਾਨ 2 ਦਿਲ ਹੋਏ ਇੱਕ, ਵਿਆਹ ਤੱਕ ਪਹੁੰਚੀ ਗੱਲ, ਵੀਡੀਓ ਵਾਇਰਲ

ਸਥਾਨਕ ਪੁਲਿਸ ਅਧਿਕਾਰੀਆਂ ਮੁਤਾਬਕ 8 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਅਜੇ ਹੋਰ 6 ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਰੈਸਕਿਊ ਆਪ੍ਰੇਸ਼ਨ 'ਚ ਪੁਲਿਸ ਦੇ ਨਾਲ-ਨਾਲ ਲੋਕਲ ਅਧਿਕਾਰੀ ਵੀ ਮਦਦ ਕਰ ਰਹੇ ਹਨ। ਦੱਸਣਯੋਗ ਹੈ ਕਿ ਪਾਕਿਤਸਾਨ 'ਚ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ।

-PTC News