Fri, Apr 26, 2024
Whatsapp

ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ

Written by  Joshi -- June 23rd 2018 02:32 PM
ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ

ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ

ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ ਪਾਕਿਸਤਾਨ ਦੇ ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੂੰ ਸ਼ਨੀਵਾਰ ਨੂੰ ਰਾਵਲਪਿੰਡੀ ਦੇ ਨੇੜੇ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕੇ ਜਾਣ ਦੀ ਖਬਰ ਹੈ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਸੇਰਿਆ ਨੂੰ ਇਸ ਦੌਰੇ ਲਈ ਅਗਾਊਂ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਦੇ ਬਾਵਜੂਦ ਇਸਲਾਮਾਬਾਦ ਵਾਪਸ ਜਾਣਾ ਪਿਆ। ਸੂਤਰਾਂ ਦੇ ਅਨੁਸਾਰ ਉਹਨਾਂ ਕੋਲ ਇਸ ਲਈ ਅਧਿਕਾਰਤ ਆਗਿਆ ਸੀ। ਪਿਛਲੇ ਦੋ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਕਿ ਬਿਸੇਰਿਆ ਨੂੰ ਸਿੱੱਖ ਸ਼ਰਧਾਲੂਆਂ ਲਈ ਮਹੱਤਵਪੂਰਨ ਧਾਰਮਿਕ ਸਥਾਨ ਪੰਜਾ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕੀਤੇ ਬਗੈਰ ਇਸਲਾਮਾਬਾਦ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਜਦੋਂ ਹੋਰ ਭਾਰਤੀ ਅਧਿਕਾਰੀਆਂ ਨੂੰ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਗਿਆ ਸੀ। —PTC News


Top News view more...

Latest News view more...