ਪਾਕਿਸਤਾਨ ‘ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਬਦਲ ਕੇ ਕਰਵਾਇਆ ਵਿਆਹ

Pakistan: Christian girl Kidnapped in Karachi , forcibly converted to Islam and married off to her abductor
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਬਦਲ ਕੇ ਕਰਵਾਇਆ ਵਿਆਹ , ਮਾਂ ਨੇ ਆਖੀ ਇਹ ਵੱਡੀ ਗੱਲ 

ਪਾਕਿਸਤਾਨ ‘ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਬਦਲ ਕੇ ਕਰਵਾਇਆ ਵਿਆਹ:ਕਰਾਚੀ : ਪਾਕਿਸਤਾਨ ‘ਚ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਕਰਾਚੀ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਰਾਚੀ ਦੀ 14 ਸਾਲਾ ਈਸਾਈ ਬੱਚੀ ਹੁਮਾ ਯੂਨਸ ਨੂੰ ਪਹਿਲਾਂ ਅਗ਼ਵਾ ਕਰ ਲਿਆ ਗਿਆ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਦੇ ਉਸ ਨੂੰ ਅਗਵਾ ਕਰਨ ਵਾਲੇ ਦੋਸ਼ੀ ਅਬਦੁਲ ਨਾਲ ਹੀ ਉਸ ਦਾ ਨਿਕਾਹ (ਵਿਆਹ) ਕਰਾ ਦਿੱਤਾ ਗਿਆ।

Pakistan: Christian girl Kidnapped in Karachi , forcibly converted to Islam and married off to her abductor
ਪਾਕਿਸਤਾਨ ‘ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਬਦਲ ਕੇ ਕਰਵਾਇਆ ਵਿਆਹ , ਮਾਂ ਨੇ ਆਖੀ ਇਹ ਵੱਡੀ ਗੱਲ

ਮਿਲੀ ਜਾਣਕਾਰੀ ਅਨੁਸਾਰ ਹੁਮਾ 8ਵੀਂ ਜਮਾਤ ‘ਚ ਪੜ੍ਹਦੀ ਸੀ ਅਤੇ ਉਹ ਘੱਟ ਗਿਣਤੀ ਵਰਗ ਨਾਲ ਸੰਬੰਧਿਤ ਹੈ। ਅੱਠਵੀਂ ਜਮਾਤ ਵਿੱਚ ਪੜ੍ਹਦੀ ਹੁਮਾ ਨੂੰ ਡੇਰਾ ਗ਼ਾਜ਼ੀ ਖ਼ਾਨ ਲਿਜਾਂਦਾ ਗਿਆ। ਉਸ ਦਾ ਧਰਮ ਪਰਿਵਰਤਨ ਕਰਵਾ ਕੇ ਤੇ ਉਸ ਦੇ ਵਿਆਹ ਦੇ ਦਸਤਾਵੇਜ਼ ਉਸ ਦੇ ਮਾਪਿਆਂ ਕੋਲ ਭੇਜੇ ਗਏ ਹਨ। ਜਿਸ ਤੋਂ ਬਾਅਦ ਇਹ ਮਾਮਲਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੈ।

Pakistan: Christian girl Kidnapped in Karachi , forcibly converted to Islam and married off to her abductor
ਪਾਕਿਸਤਾਨ ‘ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਬਦਲ ਕੇ ਕਰਵਾਇਆ ਵਿਆਹ , ਮਾਂ ਨੇ ਆਖੀ ਇਹ ਵੱਡੀ ਗੱਲ

ਦੱਸ ਦੇਈਏ ਕਿ ਇਹ ਮਾਮਲਾ ਹੁਣ ਅਦਾਲਤ ਦੇ ਅਧੀਨ ਹੈ। ਪਾਕਿਸਤਾਨ ਦੀ ਇੱਕ ਪੱਤਰਕਾਰ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ। ਪੀੜਤ ਮਸੀਹੀ ਲੜਕੀ ਦੇ ਮਾਪੇ ਜਦੋਂ ਪੁਲਿਸ ਥਾਣੇ ਪੁੱਜੇ ਤਾਂ ਉਨ੍ਹਾਂ ਮੀਡੀਆ ਨੂੰ ਆਪਣੀ ਹੱਡਬੀਤੀ ਬਿਆਨ ਕੀਤੀ ਹੈ।

Pakistan: Christian girl Kidnapped in Karachi , forcibly converted to Islam and married off to her abductor
ਪਾਕਿਸਤਾਨ ‘ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਬਦਲ ਕੇ ਕਰਵਾਇਆ ਵਿਆਹ , ਮਾਂ ਨੇ ਆਖੀ ਇਹ ਵੱਡੀ ਗੱਲ

ਅਦਾਲਤੀ ਸੁਣਵਾਈ ਵੇਲੇ ਹੁਮਾ ਦੀ ਮਾਂ ਨਗੀਨਾ ਯੂਨਸ ਨੇ ਸੁਆਲ ਕੀਤਾ ਕਿ ਕੀ ਪਾਕਿਸਤਾਨ ਵਿੱਚ ਅਗ਼ਵਾ ਤੇ ਧਰਮ ਪਰਿਵਰਤਨ ਹੀ ਉਨ੍ਹਾਂ ਦਾ ਭਵਿੱਖ ਹੈ ? ਜੇ ਅਜਿਹਾ ਹੈ ਤਾਂ ਕੀ ਈਸਾਈ ਮਾਂਵਾਂ ਆਪਣੀਆਂ ਧੀਆਂ ਨੂੰ ਮਾਰ ਦੇਣ ? ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ,ਤੇ ਫ਼ੌਜ ਮੁਖੀ ਤੋਂ ਮਦਦ ਦੀ ਅਪੀਲ ਕੀਤੀ ਹੈ।
-PTCNews