Sat, Apr 27, 2024
Whatsapp

ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ

Written by  Shanker Badra -- January 27th 2020 04:32 PM
ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ

ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ

ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ:ਕਰਾਚੀ : ਪਾਕਿਸਤਾਨ ਵਿਚ ਹੁਣ ਇਕ ਹੋਰ ਹਿੰਦੂ ਲੜਕੀ ਨੂੰ ਵਿਆਹ ਦੇ ਮੰਡਪ ਵਿਚੋਂ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਮਤਿਆਰੀ ਜ਼ਿਲ੍ਹੇ ਦੇ ਹਾਲਾ ਸ਼ਹਿਰ 'ਚ ਇੱਕ ਹਿੰਦੂ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਜਬਰਨ ਇਸਲਾਮ ਕਬੂਲ ਕਰਾਉਣ ਅਤੇ ਨਿਕਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਸਥਾਨਕ ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ 'ਚ ਹਮਲਾਵਰਾਂ ਨੇ ਵਿਆਹ ਦੇ ਮੰਡਪ ਤੋਂ ਅਗਵਾ ਕੀਤਾ ਅਤੇ ਫਿਰ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਕੇ ਇੱਕ ਮੁਸਲਮਾਨ ਵਿਅਕਤੀ ਨਾਲ ਉਸ ਦਾ ਨਿਕਾਹ ਕਰਵਾ ਦਿੱਤਾ ਹੈ। [caption id="attachment_383835" align="aligncenter" width="300"]Pakistan: Hindu Girl kidnapped from wedding pavilion, forcibly converted to Islam and married Muslim man ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ[/caption] ਮਿਲੀ ਜਾਣਕਾਰੀ ਅਨੁਸਾਰ 24 ਸਾਲਾ ਉਕਤ ਲੜਕੀ ਦਾ ਹਾਲਾ ਮਤਿਆਰੀ ਸ਼ਹਿਰ 'ਚ ਇੱਕ ਹਿੰਦੂ ਲੜਕੇ ਨਾਲ ਵਿਆਹ ਹੋਣਾ ਸੀ। ਇਸੇ ਦੌਰਾਨ ਸ਼ਾਹਰੁਖ਼ ਮੇਮਨ ਨਾਮੀ ਅਗਵਾਕਾਰ ਪੁਲਿਸ ਅਧਿਕਾਰੀਆਂ ਅਤੇ ਕਈ ਲੋਕਾਂ ਦੇ ਨਾਲ ਆਇਆ ਅਤੇ ਦਿਨ-ਦਿਹਾੜੇ ਲੜਕੀ ਨੂੰ ਲੈ ਗਿਆ ਹੈ। ਇਸ ਤੋਂ ਬਾਅਦ 'ਚ ਉਕਤ ਲੜਕੀ ਦੇ ਇਸਲਾਮ ਧਰਮ 'ਚ ਪਰਿਵਰਤਨ ਅਤੇ ਸ਼ਾਹਰੁਖ਼ ਮੇਮਨ ਨਾਲ ਵਿਆਹ ਦੇ ਦਸਤਾਵੇਜ਼ਾਂ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। [caption id="attachment_383836" align="aligncenter" width="300"]Pakistan: Hindu Girl kidnapped from wedding pavilion, forcibly converted to Islam and married Muslim man ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ[/caption] ਇਸ ਤੋਂ ਬਾਅਦ ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਨ੍ਹਾਂ ਨੇ ਕਿਹਾ ਕਿ ਲੜਕੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਅਤੇ ਇਕ ਮਹੀਨੇ ਪਹਿਲਾਂ ਵਿਆਹ ਕਰਵਾ ਲਿਆ। ਦੱਸ ਦੇਈਏ ਕਿ ਜਿਸ ਲੜਕੀ ਨੂੰ ਅਗਵਾ ਕੀਤਾ ਗਿਆ ਹੈ, ਉਸ ਦੀ ਪਛਾਣ ਭਾਰਤੀ ਬਾਈ ਕੁਮਾਰੀ ਵਜੋਂ ਹੋਈ ਹੈ। ਦਸਤਾਵੇਜ਼ਾਂ ਮੁਤਾਬਕ ਇਸਲਾਮ ਧਰਮ 'ਚ ਪਰਿਵਰਤਨ ਤੋਂ ਬਾਅਦ ਭਾਰਤੀ ਦਾ ਨਾਂ ਬੁਸ਼ਰਾ ਬੀਬੀ ਰੱਖਿਆ ਗਿਆ। [caption id="attachment_383837" align="aligncenter" width="300"]Pakistan: Hindu Girl kidnapped from wedding pavilion, forcibly converted to Islam and married Muslim man ਪਾਕਿਸਤਾਨ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਹਿੰਦੂ ਕੁੜੀ , ਜਬਰਨ ਧਰਮ ਪਰਿਵਰਤਨ ਕਰਵਾ ਕੇ ਕਰਾਇਆ ਨਿਕਾਹ[/caption] ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਫਿਰ ਵਿਆਹ ਕਰਵਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਜੈਕਬਾਬਾਦ ਜ਼ਿਲ੍ਹੇ ਦੀ 15 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਅਤੇ ਫਿਰ ਮੁਸਲਿਮ ਨੌਜਵਾਨ ਨਾਲ ਉਸ ਦਾ ਵਿਆਹ ਕਰਵਾ ਦਿੱਤਾ। -PTCNews


Top News view more...

Latest News view more...