ਪਾਕਿਸਤਾਨ ‘ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ ‘ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ

Pakistan Hindu Student Hostel Room Found Dead , Family Alleges Murder
ਪਾਕਿਸਤਾਨ 'ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ 'ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ

ਪਾਕਿਸਤਾਨ ‘ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ ‘ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ:ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਡੈਂਟਲ ਕਾਲਜ ‘ਚ ਪੜ੍ਹਣ ਵਾਲੀ ਹਿੰਦੂ ਵਿਦਿਆਰਥਣ ਨਿਮਰਤਾ ਚਾਂਦਰੀ ਦੀ ਹੱਤਿਆ ਤੋਂ ਮਾਮਲਾ ਭਖ ਗਿਆ ਹੈ। ਇਸ ਦੇ ਲਈ ਲੋਕਾਂ ‘ਚ ਕਾਫ਼ੀ ਰੋਹ ਹੈ ਅਤੇ ਲੋਕ ਸੜਕਾਂ ’ਤੇ ਉੱਤਰ ਆਏ ਹਨ।

Pakistan Hindu Student Hostel Room Found Dead , Family Alleges Murder
ਪਾਕਿਸਤਾਨ ‘ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ ‘ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ

ਮਿਲੀ ਜਾਣਕਾਰੀ ਮੁਤਾਬਕ ਕਰਾਚੀ ਦੀਆਂ ਸੜਕਾਂ ਉੱਤੇ ਕੱਲ੍ਹ ਦੇਰ ਰਾਤ ਤੱਕ ਇਸ ਕਥਿਤ ਕਤਲ ਵਿਰੁੱਧ ਰੋਸ ਮੁਜ਼ਾਹਰੇ ਹੋਏ ਹਨ।ਇਸ ਹੱਤਿਆਕਾਂਡ ਦੀ ਜਾਂਚ ਤੇ ਨਿਆਂ ਕੀਤੇ ਜਾਣ ਦੀ ਮੰਗ ਕਰਦਿਆਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਹੈ। ਇਸ ਦੌਰਾਨ ਲੋਕਾਂ ਦੇ ਹੱਥਾਂ ‘ਚ ਤਖ਼ਤੀਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ ‘ਨਿਮਰਤਾ ਨੂੰ ਇਨਸਾਫ਼ ਦਿਓ’, ‘ਬਰਦਾਸ਼ਤ ਨਹੀਂ ਕਰਾਂਗੇ ਗੁੰਡਾਗਰਦੀ’।

Pakistan Hindu Student Hostel Room Found Dead , Family Alleges Murder
ਪਾਕਿਸਤਾਨ ‘ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ ‘ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ

ਦੱਸ ਦੇਈਏ ਕਿ ਲਰਕਾਨਾ ‘ਚ ਬੀਡੀਐੱਸ ਦੀ ਵਿਦਿਆਰਥਣ ਨਿਮਰਤਾ ਚਾਂਦਨੀ ਹੋਸਟਲ ਦੇ ਕਮਰੇ ‘ਚ ਮ੍ਰਿਤਕ ਮਿਲੀ ਸੀ। ਨਮਰਤਾ ਚਾਂਦਨੀ ਨਾਂਅ ਦੀ ਇਹ ਕੁੜੀ ਲੜਕਾਨਾ ਜ਼ਿਲ੍ਹੇ ’ਚ ਬੀਬੀ ਆਸਿਫ਼ਾ ਡੈਂਟਲ ਕਾਲਜ ਵਿੱਚ ਫ਼ਾਈਨਲ ਦੀ ਵਿਦਿਆਰਥਣ ਸੀ। ਉਸ ਦੀਆਂ ਸਹੇਲੀਆਂ ਨੇ ਉਸ ਦੀ ਲਾਸ਼ ਮੰਜੀ ਉੱਤੇ ਪਈ ਵੇਖੀ ਸੀ ਤੇ ਉਸ ਦੇ ਗਲ਼ੇ ਦੁਆਲੇ ਰੱਸੀ ਬੰਨ੍ਹੀ ਹੋਈ ਸੀ।ਉਸ ਦਾ ਕਮਰਾ ਅੰਦਰੋਂ ਬੰਦ ਸੀ।

Pakistan Hindu Student Hostel Room Found Dead , Family Alleges Murder
ਪਾਕਿਸਤਾਨ ‘ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ ‘ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ

ਪਰਿਵਾਰਕ ਮੈਂਬਰ ਇਸ ਨੂੰ ਹੱਤਿਆ ਮੰਨ ਰਹੇ ਹਨ ਪਰ ਕਾਲਜ ਪ੍ਰਸ਼ਾਸਨ ਇਸ ਤੋਂ ਇਨਕਾਰ ਕਰ ਰਿਹਾ ਹੈ ਤੇ ਇਸ ਨੂੰ ਖ਼ੁਦਕੁਸ਼ੀ ਦੱਸ ਰਿਹਾ ਹੈ। ਇਸ ਘਟਨਾ ਸਥਾਨ ਤੋਂ ਅਜਿਹੇ ਸਬੂਤ ਮਿਲੇ ਹਨ ,ਜਿਨ੍ਹਾਂ ਤੋਂ ਲਗਦਾ ਹੈ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਕਾਫ਼ੀ ਸੰਘਰਸ਼ ਕੀਤਾ ਸੀ। ਹਾਲਾਂਕਿ ਪੁਲਿਸ ਵੀ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ‘ਚ ਜੁਟੀ ਹੋਈ ਹੈ।
-PTCNews