ਪਾਕਿ: ਲਾਈਵ ਸ਼ੋਅ ‘ਚ ਨੇਤਾ ਦੀ ਸ਼ਰਮਨਾਕ ਹਰਕਤ, ਪੱਤਰਕਾਰ ਨਾਲ ਕੀਤੀ ਕੁੱਟਮਾਰ, ਦੇਖੋ ਵੀਡੀਓ

ਪਾਕਿ: ਲਾਈਵ ਸ਼ੋਅ ‘ਚ ਨੇਤਾ ਦੀ ਸ਼ਰਮਨਾਕ ਹਰਕਤ, ਪੱਤਰਕਾਰ ਨਾਲ ਕੀਤੀ ਕੁੱਟਮਾਰ, ਦੇਖੋ ਵੀਡੀਓ,ਨਵੀਂ ਦਿੱਲੀ: ਪਾਕਿਸਤਾਨ ਤੋਂ ਆਏ ਦਿਨ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹਨ, ਜਿਹੜੇ ਲੋਕਾਂ ਲਈ ਮਜ਼ਾਕ ਬਣ ਜਾਂਦੇ ਹਨ। ਅਜਿਹੇ ‘ਚ ਇੱਕ ਹੋਰ ਮਾਮਲਾ ਪਾਕਿਤਸਾਨ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ।ਪਾਕਿਸਤਾਨ ਵਿਚ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਇਕ ਨੇਤਾ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ।

ਅਸਲ ਵਿਚ ਇਕ ਨਿਊਜ਼ ਚੈਨਲ ‘ਤੇ ਲਾਈਵ ‘ਡਿਬੇਟ ਸ਼ੋਅ’ ਚੱਲ ਰਿਹਾ ਸੀ ਉਸ ਦੌਰਾਨ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਇਕ ਨੇਤਾ ਨੇ ਪੈਨਲ ਵਿਚ ਸ਼ਾਮਲ ਇਕ ਸੀਨੀਅਰ ਪੱਤਰਕਾਰ ਨੂੰ ਕੁੱਟ ਦਿੱਤਾ।

ਹੋਰ ਪੜ੍ਹੋ: ਗੁਰੂ ਨਗਰੀ ‘ਚ ਸੀਤ ਲਹਿਰ ਨੇ ਲੋਕਾਂ ਨੂੰ ਠਾਰਿਆ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਲੜ੍ਹ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇੱਕ ਚੈਨਲ ‘ਤੇ ਇੱਕ ਸ਼ੋਅ ਚੱਲ ਰਿਹਾ ਸੀ। ਪੈਨਲ ਵਿਚ ਸੱਤਾਧਾਰੀ ਪੀ.ਟੀ.ਆਈ. ਦੇ ਮਸਰੂਰ ਅਲੀ ਸਿਯਾਲ ਅਤੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਮੁੱਖ ਇਮਤਿਆਜ਼ ਖਾਨ ਵੀ ਸ਼ਾਮਲ ਸਨ। ਦੋਹਾਂ ਵਿਚ ਜ਼ੋਰਦਾਰ ਬਹਿਸ ਛਿੜ ਗਈ ਅਤੇ ਦੇਖਦੇ ਹੀ ਦੇਖਦੇ ਬਹਿਸ ਦਾ ਇਹ ਪ੍ਰੋਗਰਾਮ ਅਖਾੜੇ ਵਿਚ ਤਬਦੀਲ ਹੋ ਗਿਆ। ਇਸ ਘਟਨਾ ਦੇ ਬਾਅਦ ਪੀ.ਟੀ.ਆਈ. ਦੀ ਕਾਫੀ ਆਲੋਚਨਾ ਹੋ ਰਹੀ ਹੈ।


-PTC News