Fri, Apr 26, 2024
Whatsapp

ਪਾਕਿਸਤਾਨ ’ਚ ਇਕ ਹੀ ਦਿਨ ’ਚ ਪੈਟਰੋਲ 25 ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

Written by  Shanker Badra -- June 27th 2020 05:38 PM
ਪਾਕਿਸਤਾਨ ’ਚ ਇਕ ਹੀ ਦਿਨ ’ਚ ਪੈਟਰੋਲ 25 ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਪਾਕਿਸਤਾਨ ’ਚ ਇਕ ਹੀ ਦਿਨ ’ਚ ਪੈਟਰੋਲ 25 ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਪਾਕਿਸਤਾਨ ’ਚ ਇਕ ਹੀ ਦਿਨ ’ਚ ਪੈਟਰੋਲ 25 ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ:ਇਸਲਾਮਾਬਾਦ : ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਪੈਟਰੋਲੀਅਮ ਉਤਪਾਦ ਮਹਿੰਗੇ ਕਰ ਦਿੱਤੇ ਹਨ। ਓਥੇ ਪੈਟਰੋਲ ਦੀਆਂ ਕੀਮਤਾਂ ਵਿੱਚ 25.58 ਰੁਪਏ ਪ੍ਰਤੀ ਲੀਟਰ (ਪਾਕਿਸਤਾਨ ਮੁਦਰਾ ਵਿੱਚ) ਵਾਧਾ ਕੀਤਾ ਗਿਆ ਹੈ ,ਜਦਕਿ ਡੀਜ਼ਲ 21 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ਪ੍ਰ੍ਤੀ ਲੀਟਰ 100.10 ਪਾਕਿਸਤਾਨੀ ਰੁਪਏ ਹੋ ਗਈ ਹੈ ,ਜਦਕਿ ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 74.52 ਰੁਪਏ ਪ੍ਰਤੀ ਲੀਟਰ ਸੀ। ਪਾਕਿਸਤਾਨ ਵਿਚ ਪੈਟਰੋਲ ਤੋਂ ਜ਼ਿਆਦਾ ਮਹਿੰਗਾ ਡੀਜ਼ਲ ਹੋ ਗਿਆ ਹੈ। ਇਥੇ ਡੀਜ਼ਲ ਦੀ ਕੀਮਤ 21.31 ਰੁਪਏ ਵੱਧ ਕੇ 101.46 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੈਰੋਸਿਨ ਦੀ ਕੀਮਤ ਵੀ 23.50 ਰੁਪਏ ਵੱਧ ਕੇ 59.06 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਹੁਣ ਇਸ ਦੀ ਕੀਮਤ 55.98 ਰੁਪਏ ਹੋ ਗਈ ਹੈ। ਇਸ ਦੇ ਇਲਾਵਾ ਮਿੱਟੀ ਦਾ ਤੇਲ ਵੀ 24 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਇਸ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਧੀਆਂ ਕੀਮਤਾਂ ਦੱਸੀਆਂ ਹਨ। [caption id="attachment_414390" align="aligncenter" width="300"]Pakistan Petrol Diesel Price Today : Pakistan govt hikes petrol price by a staggering Rs 25 ਪਾਕਿਸਤਾਨ ’ਚ ਇਕ ਹੀ ਦਿਨ ’ਚ ਪੈਟਰੋਲ 25 ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ[/caption] ਵਿਰੋਧੀ ਧਿਰ ਨੇ ਪੈਟਰੋ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦਾ ਵਿਰੋਧ ਕੀਤਾ ਹੈ। ਪਾਕਿਸਤਾਨ ਸਰਕਾਰ ਦੇ ਇਸ ਕਦਮ ਦਾ ਵਿਰੋਧੀ ਧਿਰ ਨੇ ਵਿਰੋਧ ਕੀਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਜਾਂ ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ,ਇਹ ਕਿਸ ਤਰਾਂ ਦਾ ਫੈਸਲਾ ਹੈ। ਸਰਕਾਰ ਦੀ ਨਾਕਾਮੀ ਕਾਰਨ ਦੇਸ਼ ਦਿਵਾਲੀਆ ਹੋਣ ਦੇ ਰਾਹ 'ਤੇ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਖਜ਼ਾਨੇ ਨੂੰ ਭਰਨ ਲਈ ਗਰੀਬਾਂ ਨੂੰ ਲੁੱਟਣ। ਇਹ ਬਿਹਤਰ ਹੋਵੇਗਾ ਜੇ ਚੁਣੇ ਗਏ ਪ੍ਰਧਾਨਮੰਤਰੀ ਆਪਣੀ ਮਰਜ਼ੀ ਨਾ ਕਰਨ। ਨਵਾਜ਼ ਸ਼ਰੀਫ ਦੀ ਪਾਰਟੀ ਦੇ ਪੀਐਮਐਲ-ਐਨ ਦੇ ਸੰਸਦ ਮੈਂਬਰ ਆਸਿਫ ਕਿਰਮਾਨੀ ਨੇ ਕਿਹਾ- ਇਹ ਇੱਕ ਪੈਟਰੋਲ ਬੰਬ ਹੈ। ਦੁਨੀਆ ਦੇ ਹੋਰ ਦੇਸ਼ ਗਰੀਬੀ ਨੂੰ ਖਤਮ ਕਰਨ 'ਤੇ ਧਿਆਨ ਦੇ ਰਹੇ ਹਨ। ਸਾਡੀ ਸਰਕਾਰ ਗਰੀਬਾਂ ਨੂੰ ਖਤਮ ਕਰਨ 'ਤੇ ਲੱਗੀ ਹੋਈ ਹੈ। -PTCNews


Top News view more...

Latest News view more...