Fri, Apr 26, 2024
Whatsapp

ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ

Written by  Shanker Badra -- August 31st 2019 05:10 PM
ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ

ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ

ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ:ਪਿਸ਼ਾਵਰ : ਪਾਕਿਸਤਾਨ 'ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਉੱਤਰ ਪੱਛਮੀ ਪਾਕਿਸਤਾਨ ਵਿੱਚ ਇੱਕ ਪੁਲ ਢਹਿ ਗਿਆ ਅਤੇ ਇਸ ਉਤੋਂ ਲੰਘ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ। [caption id="attachment_334905" align="aligncenter" width="300"]Pakistan Road Accident , 24 from same family killed ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ[/caption] ਦਰਅਸਲ 'ਚ ਇਕ ਬੱਸ ਪੁਲ਼ ਤੋਂ ਗੁਜ਼ਰ ਰਹੀ ਸੀ। ਉਦੋਂ ਹੀ ਪੁਲ਼ ਟੁੱਟ ਗਿਆ ਤੇ ਬੱਸ ਹੇਠਾਂ ਜਾ ਡਿੱਗੀ। ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ,ਜਦੋਂ ਬੱਸ ਖੈਬਰ ਪੁਖਤੂਨਖਵਾ ਸੂਬੇ ਦੇ ਬਗਰੂ ਤੋਂ ਕਾਂਡੀਆ ਜਾ ਰਹੀ ਸੀ।ਇਸ ਹਾਦਸੇ ਵਿੱਚ ਬੱਚਿਆਂ ਤੇ ਔਰਤਾਂ ਸਮੇਤ 24 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_334909" align="aligncenter" width="300"]Pakistan Road Accident , 24 from same family killed ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ[/caption] ਜਾਣਕਾਰੀ ਅਨੁਸਾਰ ਬੱਸ ਵਿਚ ਸਵਾਰ ਰਿਸ਼ਤੇਦਾਰ ਸਨ ਅਤੇ ਉਨ੍ਹਾਂ ਵਿਚੋਂ ਬਹੁਤੇ ਇੱਕੋ ਪਰਿਵਾਰ ਨਾਲ ਸਬੰਧਤ ਸਨ। ਇਹ ਸਾਰੇ ਲੋਕ ਕਿਸੇ ਨਾ ਕਿਸੇ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਸਿਵਲ ਸੁਰੱਖਿਆ ਦੇ ਮੁਖੀ ਵਾਰਡਨ ਅਹਿਸਾਨ-ਉਲ-ਹੱਕ ਨੇ ਦੱਸਿਆ ਕਿ ਪੁਲ ਦੇ ਡਿੱਗਣ ਤੋਂ ਬਾਅਦ ਬੱਸ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 24 ਵਿਅਕਤੀਆਂ ਦੀ ਮੌਤ ਹੋ ਗਈ। [caption id="attachment_334906" align="aligncenter" width="300"]Pakistan Road Accident , 24 from same family killed ਪਾਕਿਸਤਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਬੱਸ ਟੋਏ ਵਿਚ ਡਿੱਗਣ ਨਾਲ 24 ਲੋਕਾਂ ਦੀ ਮੌਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ ‘ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ ਉਨ੍ਹਾਂ ਦੱਸਿਆ ਕਿ ਪੁਲ ਦੀ ਹਾਲਤ ਖਰਾਬ ਸੀ ,ਜਿਸ ਕਾਰਨ ਉਹ ਬੱਸ ਦਾ ਭਾਰ ਨਹੀਂ ਸਹਿ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਅੱਪਰ ਕੋਹਿਸਤਾਨ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਾਸ਼ਾਂ ਨੂੰ ਬਾਹਰ ਕੱਢਣ ਲਈ ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। -PTCNews


Top News view more...

Latest News view more...