Sat, Apr 27, 2024
Whatsapp

ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ

Written by  Shanker Badra -- August 31st 2019 12:54 PM -- Updated: August 31st 2019 12:55 PM
ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ

ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ

ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ:ਲਾਹੌਰ : ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਜਗਜੀਤ ਕੌਰ ਨੂੰ ਜਬਰਨ ਧਰਮ ਬਦਲਣ ਵਾਸਤੇ ਮਜਬੂਰ ਕੀਤਾ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਵਾਇਆ ਗਿਆ ਹੈ।ਇਸ ਘਟਨਾ ਨੂੰ ਲੈ ਕੇ ਸਮੁੱਚੀ ਵਿਸ਼ਵ ਵਿਚ ਸਿੱਖਾਂ ਵਿਚ ਬਹੁਤ ਵੱਡਾ ਰੋਸ ਹੈ ਅਤੇ ਸਿੱਖ ਸੰਗਠਨਾਂ ਦੇ ਸਖ਼ਤ ਪ੍ਰਤੀਕਰਮ ਆ ਰਹੇ ਹਨ। [caption id="attachment_334753" align="aligncenter" width="300"]Pakistan Sikh girl forcibly converted to Islam , Rumor girl parents handed over ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ[/caption] ਹੁਣ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਅਫਵਾਹ ਨਿੱਕਲੀ ਹੈ। ਇਸ ਦੌਰਾਨ ਅਗਵਾ ਹੋਈ ਸਿੱਖ ਲੜਕੀ ਦੇ ਭਰਾ ਸਵਿੰਦਰ ਸਿੰਘ ਨੇ ਇਸ ਨੂੰ ਅਫ਼ਵਾਹ ਦੱਸਿਆ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਇੱਕ ਖ਼ਬਰ ਮਿਲ ਰਹੀ ਹੈ ਕਿ ਉਨ੍ਹਾਂ ਦੀ ਭੈਣ ਜਗਜੀਤ ਕੌਰ ਵਾਪਸ ਪਰਿਵਾਰ ਨੂੰ ਮਿਲ ਗਈ ਹੈ ਅਤੇ 8 ਵਿਅਕਤੀ ਗ੍ਰਿਫ਼ਤਾਰ ਹੋ ਗਏ ਹਨ ਪਰ ਇਹ ਝੂਠੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ। [caption id="attachment_334751" align="aligncenter" width="300"]Pakistan Sikh girl forcibly converted to Islam , Rumor girl parents handed over ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਖ਼ਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਈ ਗਈ ਸਿੱਖ ਲੜਕੀ ਜਗਜੀਤ ਕੌਰ ਨੂੰ ਬੀਤੀ ਰਾਤ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਮੌਜੂਦਗੀ ਨੂੰ ਲਾਹੌਰ ਦੇ ਦਾਰ ਉਲ ਅਮਾਨ ਸ਼ੈਲਟਰ ਹੋਮ 'ਚ ਭੇਜ ਦਿੱਤਾ ਗਿਆ ਹੈ। ਇੱਥੇ ਭੇਜਣ ਤੋਂ ਪਹਿਲਾਂ ਉਸ ਦੀ ਪਰਿਵਾਰ ਨਾਲ ਵੀ ਮੁਲਾਕਾਤ ਕਰਾਈ ਗਈ। ਨਨਕਾਣਾ ਸਾਹਿਬ ਪੁਲਿਸ ਨੇ ਇਸ ਮਾਮਲੇ ਵਿੱਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_334753" align="aligncenter" width="300"]Pakistan Sikh girl forcibly converted to Islam , Rumor girl parents handed over ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਮਾਪਿਆਂ ਨੂੰ ਸੌਪਣ ਦੀ ਗੱਲ ਨਿੱਕਲੀ ਅਫ਼ਵਾਹ ,ਭਰਾ ਨੇ ਦੱਸਿਆ ਅਸਲੀ ਸੱਚ[/caption] ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਪਿਛਲੇ 3 ਦਿਨ ਤੋਂ ਲਾਪਤਾ ਸੀ। ਇਸ ਸਬੰਧੀ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਬੀਤੀ ਰਾਤ 6-7 ਮੁੰਡੇ ਆਏ ਤੇ ਉਹਨਾਂ ਦੀ ਧੀ ਨੂੰ ਜ਼ਬਰੀ ਚੁੱਕ ਕੇ ਲੈ ਗਏ ਸਨ। -PTCNews

Top News view more...

Latest News view more...