ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ਚਾਲਕ ਨੇ ਕੀਤਾ ਘਿਨੌਣਾ ਕੰਮ, ਇਕੱਠੇ ਹੋਏ ਲੋਕ

Patiala : Auto driver tried rape to girl in Auto,  attack with screwdriver
ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ਚਾਲਕ ਨੇ ਕੀਤਾ ਘਿਨੌਣਾ ਕੰਮ, ਇਕੱਠੇ ਹੋਏ ਲੋਕ 

ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ਚਾਲਕ ਨੇ ਕੀਤਾ ਘਿਨੌਣਾ ਕੰਮ, ਇਕੱਠੇ ਹੋਏ ਲੋਕ:ਪਟਿਆਲਾ : ਪਟਿਆਲਾ ਦੇ ਇੱਕ ਇਲਾਕੇ ‘ਚ ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ‘ਚ ਜ਼ਬਰ -ਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ ਚਾਲਕ ਨੇ ਹੈਵਾਨੀਅਤ ਕਰਦਿਆਂ ਪਹਿਲਾਂ ਵਿਦਿਆਰਥਣ ਦੇ ਪੇਚਕਸ ਮਾਰਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਰੌਲਾ ਪਾ ਦਿੱਤਾ ਤਾਂ ਆਟੋ ਚਾਲਕ ਆਟੋ ਛੱਡ ਕੇ ਫਰਾਰ ਹੋ ਗਿਆ।

Patiala : Auto driver tried rape to girl in Auto,  attack with screwdriver
ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ਚਾਲਕ ਨੇ ਕੀਤਾ ਘਿਨੌਣਾ ਕੰਮ, ਇਕੱਠੇ ਹੋਏ ਲੋਕ

ਇਹ ਵੀ ਪੜ੍ਹੋ : ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਮੇ ਨੇ ਕੀਤਾ ਆਪਣੀ ਹੀ ਨਾਬਾਲਿਗ ਭਾਣਜੀ ਨਾਲ ਗਲਤ ਕੰਮ

ਇਸ ਦੌਰਾਨ ਪੀੜਤ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਬਹਾਦਰਗੜ੍ਹ ਟਿਊਸ਼ਨ ਪੜ੍ਹਨ ਲਈ ਆਉਂਦੀ ਹੈ। ਉਸਨੇ  ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਦੌਣ ਕਲਾਂ ਵਾਪਸ ਜਾਣ ਲਈ ਆਟੋ ਲਿਆ ਤਾਂ ਆਟੋ ਚਾਲਕ ਨੇ ਮੇਨ ਰੋਡ ਦੀ ਬਜਾਏ ਆਟੋ ਨੂੰ ਸਲਿੱਪ ਰੋਡ ‘ਤੇ ਪਾ ਲਿਆ ਅਤੇ ਅੱਗੇ ਜਾ ਕੇ ਡਰਾਈਵਿੰਗ ਸੀਟ ਤੋਂ ਉੱਤਰ ਪਿੱਛੇ ਉਸ ਕੋਲ ਆ ਕੇ ਬੈਠ ਗਿਆ।

Patiala : Auto driver tried rape to girl in Auto,  attack with screwdriver
ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ਚਾਲਕ ਨੇ ਕੀਤਾ ਘਿਨੌਣਾ ਕੰਮ, ਇਕੱਠੇ ਹੋਏ ਲੋਕ

ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਸੁਖਦੇਵ ਸਿੰਘ ਨੇ ਪੇਚਕਸ ਕੱਢ ਕੇ ਕੁੜੀ ਦੇ ਮਾਰਿਆ ਅਤੇ ਜ਼ਬਰਦਸਤੀ ਕਰਨ ਲੱਗ ਪਿਆ। ਜਦੋਂ ਕੁੜੀ ਨੇ ਰੌਲਾ ਪਾ ਦਿੱਤਾ ਤਾਂ ਸੁਖਦੇਵ ਸਿੰਘ ਮੌਕਾ ਪਾ ਕੇ ਉਥੋਂ ਫਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਕੁੜੀ ਦੇ ਪਿਤਾ ਸਮੇਤ ਹੋਰ ਵਿਅਕਤੀ ਆ ਗਏ ਅਤੇ ਕੁੜੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

Patiala : Auto driver tried rape to girl in Auto,  attack with screwdriver
ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਆਟੋ ਚਾਲਕ ਨੇ ਕੀਤਾ ਘਿਨੌਣਾ ਕੰਮ, ਇਕੱਠੇ ਹੋਏ ਲੋਕ

ਇਸ ਮਾਮਲੇ ‘ਚ ਕੁੜੀ ਦੀ ਸ਼ਿਕਾਇਤ ‘ਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਆਟੋ ਚਾਲਕ ਸੁਖਦੇਵ ਸਿੰਘ ਪਿੰਡ ਅਲੀਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪਟਿਆਲਾ ਦੇ ਐੱਸ.ਐੱਚ.ਓ.ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ‘ਚ ਕੇਸ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Patiala : Auto driver tried rape to girl in Auto,  attack with screwdriver
-PTCNews