Sat, Apr 27, 2024
Whatsapp

ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ

Written by  Shanker Badra -- March 04th 2019 03:24 PM
ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ

ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ

ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ:ਪਟਿਆਲਾ : ਖੇਤ ਮਜ਼ਦੂਰਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਸਾਰੇ ਕਰਜ਼ੇ ਖਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਤੇ ਨੌਕਰੀ ਦੇਣ, ਸਭਨਾਂ ਲੋੜਵੰਦ ਪਰਿਵਾਰਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟ ਦੇਣ, ਪੱਕੇ ਰੁਜਗਾਰ ਦਾ ਪ੍ਰਬੰਧ ਕਰਨ, ਪੰਚਾਇਤੀ ਜਮੀਨਾਂ ਵੱਖ-2 ਢੰਗਾਂ ਰਾਹੀਂ ਕੰਪਨੀਆਂ ਹਵਾਲੇ ਕਰਨ ਦਾ ਫੈਸਲਾ ਰੱਦ ਕਰਨ ਤੇ ਤੀਜਾ ਹਿੱਸਾ ਜ਼ਮੀਨ ਦਲਿਤਾਂ ਨੂੰ ਸਸਤੇ ਭਾਅ ਠੇਕੇ ’ਤੇ ਦੇਣ ਅਤੇ ਨਿੱਜੀਕਰਨ ਦੀ ਨੀਤੀ ਰੱਦ ਕਰਨ ਆਦਿ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਭਾਰੀ ਗਿਣਤੀ 'ਚ ਜੁੜੇ ਮਜਦੂਰ ਮਰਦ ਔਰਤਾਂ ਵਲੋਂ ਇੱਥੇ ਬਾਰਾਦਰੀ ਲਾਗੇ “ਲਲਕਾਰ ਰੈਲੀ” ਕਰਨ ਉਪਰੰਤ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ ਹੈ। [caption id="attachment_264677" align="aligncenter" width="300"]Patiala Debt Waiver And Other demands Punjab khet mazdoor union Lalkar Rally ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ[/caption] ਇਸ ਰੈਲੀ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਵਿੱਤ ਸਕੱਤਰ ਹਰਮੇਸ਼ ਮਾਲੜੀ, ਸੂਬਾਈ ਆਗੂ ਬਲਵੰਤ ਸਿੰਘ ਬਾਘਾਪੁਰਾਣਾ, ਹਰਭਗਵਾਨ ਸਿੰਘ ਮੂਣਕ, ਗੁਰਪਾਲ ਸਿੰਘ ਨੰਗਲ ਤੇ ਮੇਜਰ ਸਿੰਘ ਕਾਲੇਕੇ ਤੋਂ ਇਲਾਵਾ ਮਜ਼ਦੂਰ ਯੂਨੀਅਨ ਖੰਨਾ ਦੇ ਆਗੂ ਮਲਕੀਤ ਸਿੰਘ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕੈਪਟਨ ਸਰਕਾਰ ਵਲੋਂ ਖੇਤ ਮਜ਼ਦੂਰਾਂ ਤੇ ਬੇਜਮੀਨਿਆਂ ਦੇ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ੇ ਮੁਆਫ ਕਰਨ ਦੇ ਐਲਾਨ ਨੂੰ ਨਿਗੂਣੀ ਰਾਹਤ ਤੇ ਮਜ਼ਦੂਰ ਸੰਘਰਸ਼ ਦੀ ਅੰਸ਼ਿਕ ਜਿੱਤ ਕਰਾਰ ਦਿੰਦਿਆ ਕਾਂਗਰਸ ਸਰਕਾਰ ’ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਏ ਹਨ। [caption id="attachment_264676" align="aligncenter" width="300"]Patiala Debt Waiver And Other demands Punjab khet mazdoor union Lalkar Rally ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ[/caption] ਮਜ਼ਦੂਰ ਆਗੂਆਂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਹੱਥ ’ਚ ਗੁਟਕਾ ਸਾਹਿਬ ਫੜਕੇ ਮਜ਼ਦੂਰਾਂ ਕਿਸਾਨਾਂ ਦੇ ਸਮੁੱਚੇ ਕਰਜੇ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਸਹਿਕਾਰੀ ਬੈਂਕਾਂ ਦੇ ਕਰਜੇ ਮੁਆਫ ਕਰਨ ਦੇ ਐਲਾਨ ਰਾਹੀਂ ਸਿਰਫ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ।ਜਦੋਂ ਕਿ ਖੇਤ ਮਜ਼ਦੂਰਾਂ ਸਿਰ 84 ਫੀਸਦੀ ਤੋਂ ਵਧੇਰੇ ਕਰਜ਼ਾ ਪ੍ਰਾਈਵੇਟ ਖੇਤਰ ਦਾ ਹੈ।ਉਹਨਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮਜ਼ਦੂਰਾਂ ਲਈ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਦੀ ਥਾਂ ਮਨਰੇਗਾ ਤਹਿਤ ਮਜ਼ਦੂਰਾਂ ਵਲੋਂ ਕੀਤੇ ਕੰਮ ਦੇ ਬਕਾਏ ਵੀ ਨਹੀਂ ਦੇ ਰਹੀ ਅਤੇ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੇ ਰਾਹ ’ਤੇ ਤੇਜੀ ਨਾਲ ਅੱਗੇ ਵਧ ਰਹੀ ਹੈ।ਉਹਨਾਂ ਆਖਿਆ ਕਿ ਸਰਕਾਰ ਦੀ ਏਸੇ ਨੀਤੀ ਕਾਰਨ ਮੁੱਖ ਮੰਤਰੀ ਦੇ ਜੱਦੀ ਸ਼ਹਿਰ ’ਚ ਦੋ ਸਟਾਫ ਨਰਸਾਂ ਜਾਨ ਦੀ ਬਾਜੀ ਲਾਉਣ ਲਈ ਮਜਬੂਰ ਹੋ ਗਈਆਂ ਹਨ।ਮਜ਼ਦੂਰ ਆਗੂਆਂ ਨੇ ਸਰਕਾਰ ਦੇ ਜਗੀਰਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਖੇਡਣ ਦਾ ਦੋਸ਼ ਲਾਉਦਿਆਂ ਆਖਿਆ ਕਿ ਦਲਿਤਾਂ ਨੂੰ ਪੰਚਾਇਤੀ ਜਮੀਨਾਂ 'ਚੋ ਤੀਜੇ ਹਿੱਸੇ ਦੇ ਕਾਨੂੰਨੀ ਹੱਕ ਤੋਂ ਵਾਂਝੇ ਕਰਨ ਲਈ ਪੰਚਾਇਤੀ ਜਮੀਨਾਂ ਕੰਪਨੀਆਂ ਹਵਾਲੇ ਕਰਨ ਲਈ ਕਦਮ ਲਏ ਜਾ ਰਹੇ ਹਨ। [caption id="attachment_264674" align="aligncenter" width="300"]Patiala Debt Waiver And Other demands Punjab khet mazdoor union Lalkar Rally ਕੈਪਟਨ ਦੇ ਸ਼ਹਿਰ 'ਚ ਗਰਜੇ ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ , ਕਰਜ਼ਾ ਮੁਆਫੀ ਤੇ ਹੋਰ ਮੰਗਾਂ ਲਈ ਕੀਤੀ ਲਲਕਾਰ ਰੈਲੀ[/caption] ਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਸਮੁੱਚੇ ਕਰਜੇ ਮੁਆਫ ਕੀਤੇ ਜਾਣ ਤੇ ਅੱਗੇ ਵਾਸਤੇ ਬਿਨਾਂ ਵਿਆਜ ਲੰਮੀ ਮਿਆਦ ਦੇ ਕਰਜੇ ਦਿੱਤੇ ਜਾਣ, ਪੱਕੇ ਰੁਜਗਾਰ ਦੀ ਗਰੰਟੀ ਕੀਤੀ ਜਾਵੇ ਤੇ ਮਨਰੇਗਾ ਦੇ ਬਕਾਏ ਜਾਰੀ ਕੀਤੇ ਜਾਣ, ਬਿਜਲੀ ਬਿੱਲਾਂ ਦੇ ਬਕਾਏ ਖਤਮ ਕੀਤੇ ਜਾਣ ਤੇ ਖੇਤੀ ਮੋਟਰਾਂ ਦੀ ਤਰਾਂ ਮਜ਼ਦੂਰਾਂ ਦੇ ਸਮੁੱਚੇ ਬਿੱਲ ਮੁਆਫ ਕੀਤੇ ਜਾਣ ਤੇ ਬਿੱਲ ਮੁਆਫੀ ’ਤੇ ਲਾਈ ਜਾਤ ਧਰਮ ਤੇ ਲੋਡ ਦੀ ਸ਼ਰਤ ਖਤਮ ਕੀਤੀ ਜਾਵੇ, ਕੱਟੇ ਪਲਾਟਾ ਦੇ ਕਬਜੇ ਦਿੱਤੇ ਜਾਣ ਤੇ ਸਭਨਾਂ ਲੋੜਵੰਦਾ ਨੂੰ ਪਲਾਟ ਅਲਾਟ ਕਰਕੇ ਮਕਾਨ ਉਸਾਰੀ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਤਿੱਖੇ ਜਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀਆਂ ਜਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ’ਚ ਕੀਤੀ ਜਾਵੇ, ਸਿੱਖਿਆ ਤੇ ਸਿਹਤ ਸੇਵਾਵਾਂ ਸਮੇਤ ਸਭਨਾਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਠੇਕਾ ਭਰਤੀ ਦੀ ਥਾਂ ਪੱਕੀ ਭਰਤੀ ਕੀਤੀ ਜਾਵੇ। -PTCNews


Top News view more...

Latest News view more...